ਕੰਬੋਜ ਦੀ ਅਗਵਾਈ ਵਿਚ ਲੋਕਾਂ ਨੇ ਕੀਤਾ ਸਰਕਾਰ ਦਾ ਪਿਟ ਸਿਆਪਾ

ਦੁਆਰਾ: Punjab Bani ਪ੍ਰਕਾਸ਼ਿਤ :Friday, 21 February, 2025, 11:39 AM

ਵਿਕਾਸ ਕਾਰਜ ਠੱਪ
ਕੰਬੋਜ ਦੀ ਅਗਵਾਈ ਵਿਚ ਲੋਕਾਂ ਨੇ ਕੀਤਾ ਸਰਕਾਰ ਦਾ ਪਿਟ ਸਿਆਪਾ
– ਵਿਕਾਸ ਪੱਖੋ ਪੂਰੀ ਤਰ੍ਹਾਂ ਫਲਾਪ ਹੋ ਕੇ ਰਹਿ ਗਿਆ ਹੈ ਸਿਸਟਮ : ਹਰਦਿਆਲ ਕੰਬੋਜ
– ਰਾਜਪੁਰਾ ਨੂੰ ਕਾਂਗਰਸ ਵੇਲੇ ਕੇਂਦਰ ਸਰਕਾਰ ਤੋਂ ਤਿੰਨ ਵੱਡੇ ਐਵਾਰਡ ਮਿਲੇ
ਪਟਿਆਲਾ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਅੱਜ ਰਾਜਪੁਰਾ ਵਿਖੇ ਜੁੜੇ ਹਜਾਰਾਂ ਲੋਕਾਂਨੇ ਵਿਕਾਸ ਕਾਰਜ ਠਪ ਹੋਣ ਕਾਰਨ ਸਰਕਾਰ ਦਾ ਪਿਟ ਸਿਆਪਾ ਕੀਤਾ । ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਹਲਕਾ ਰਾਜਪੁਰਾ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠਪ ਹੋ ਕੇ ਰਹਿ ਗਏ ਹਨ, ਜਿਸ ਕਾਰਨ ਲੋਕ ਬੇਹਦ ਦੁਖੀ ਹਨ ।
ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪੰਜ ਸਾਲਾਂ ਅੰਦਰ ਕਾਂਗਰਸ ਵੇਲੇ ਅਸੀ ਇਨਾ ਵਿਕਾਸ ਕਰਵਾਇਆ ਕਿ ਕੇਂਦਰ ਸਰਕਾਰ ਵਲੋ ਸਾਡੀ ਬਲਾਕ ਸੰਮਤੀਆਂ ਅਤੇ ਨਗਰ ਕੌਂਸਲ ਨੂੰ ਤਿੰਨ ਵਿਸ਼ੇਸ਼ ਐਵਾਰਡ ਵਿਕਾਸ ਲਈ ਦਿਤੇ ਗਏ। ਅਸੀ ਸੜਕਾਂ ਬਣਵਾਈਆਂ, ਖੇਡ ਗਰਾਊਂ, ਕਮਿਯੂਨਿਟੀ ਸੈਂਟਰ ਬਣਵਾਏ, 9 ਪੁਲ ਬਣਵਾਏ ਅਤੇ ਕਰੋੜਾਂ ਰੁਪਏ ਦੇ ਕੰਮ ਹਲਕਾ ਰਾਜਪੁਰਾ ਅੰਦਰ ਹੋਏ ਪਰ ਅੱਜ ਸਿਰਫ ਗੱਲਾਂ ਵਿਚ ਵਿਕਾਸ ਹੋ ਰਿਹਾ ਹੈ । ਹਰਦਿਆਲ ਕੰਬੋਜ ਨੇ ਆਖਿਆ ਕਿ ਇਸ ਸਮੇ ਲਾ ਐਂਡ ਆਰਡਰ ਦੀ ਸਥਿਤੀ ਬੇਹਦ ਚਿੰਤਾਜਨਕ ਹੈ, ਹਰ ਥਾਂ ਸਨੈਚਿੰਗ ਹੋ ਰਹੀ ਹੈ, ਪੁਲਸ ਕੁੰਭਕਰਨੀ ਨੀਦ ਸੁਤੀ ਹੈ । ਉਨ੍ਹਾ ਆਖਿਆ ਕਿ ਲੋਕ ਤਰਾਹ ਤਰਾਹ ਕਰ ਰਹੇ ਹਨ । ਕੰਬੋਜ ਨੇ ਆਖਿਆ ਕਿ ਚਾਹੀਦਾ ਇਹ ਸੀ ਕਿ ਜਿਸ ਵਿਸਵਾਸ ਨਾਲ ਲੋਕਾਂ ਨੇ ਸਰਕਾਰ ਬਣਾਈ, ਉਹ ਅਜਿਹਾ
ਿਵਕਾਸ ਕਰਕੇ ਦਿਖਾਉਂਦੀ ਪਰ ਇਸ ਸਮੇ ਹਾਲਾਤ ਬਦ ਤੋਂਬਦਤਰ ਬਣੇ ਹੋਏ ਹਨ ।
ਉਨ੍ਹਾ ਆਖਿਆ ਕਿ ਦਿਲੀ ਵਿਚ ਆਪ ਦੀ ਹਾਰ ਤੋਂ ਬਾਅਦ ਹੁਣ ਪਜੰਾਬ ਦੀ ਵਾਰੀ ਹੈ ਕਿਉਂਕਿ ਲੋਕਾਂ ਨੂੰ ਪਤਾ ਚਲ ਚੁਕਾ ਹੈ ਕਿ ਕਾਂਗਰਸ ਨੇ ਪੰਜ ਸਾਲਾਂ ਅੰਦਰ ਜੋ ਵਿਕਾਸ ਕਰਵਾਏ, ਜੋ ਕੰਮ ਪੰਜਾਬ ਲੲਂ ਕੀਤੇ, ਉਹ ਇਹ ਸਰਕਾਰ ਕਦੇ ਵੀ ਕਰ ਨਹੀ ਸਕੇਗੀ । ਹਰਦਿਆਲ ਕੰਬੋਜ ਨੇ ਆਖਿਆ ਕਿ ਭਾਜਪਾ ਵੀ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ, ਜਿਸਨੂੰ ਬਿਲਕੁਲ ਵੀ ਬਦਰਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂ ਲਈ ਸਹੀ ਫੈਸਲੇ ਲੈ ਸਕਦੀ ਹੈ ਅਤੇ ਲੋਕਾਂ ਲਈ ਸਹੀ ਵਿਕਾਸ ਕਰ ਸਕਦੀ ਹੈ। ਇਸ ਲਈ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਦੇਸ਼ ਦਾ ਭਵਿਖ ਪੂਰੀ ਤਰ੍ਹਾਂ ਸੁਰਖਿਅਤ ਹੈ, ਜਿਸ ਤੋ ਲੋਕ ਵੀ ਭਲੀਭਾਂਤ ਜਾਣੂ ਹਨ ਅਤੇ ਲੋਕਾਂ ਦਾ ਸਾਥ ਵੀ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਹੈ । ਇਸ ਮੋਕੇ ਅਜ ਵਿਸੇਸ ਤੌਰ ‘ਤੇ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਕੁਲਵਿੰਦਰ ਸਿੰਘ ਸੁਖੇਵਾਲ ਪ੍ਰਧਾਨ ਐਸ. ਸੀ. ਵਿੰਗ, ਬਲਦੇਵ ਸਿੰਘ ਮਦੋਮਾਜਰਾ ਪ੍ਰਧਾਨ ਦਿਹਾਤੀ ਕਾਂਗਰਸ, ਸਾਬਕਾ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਜਗਤਾਰ ਸਿੰਘ ਬਨੂੜ ਪ੍ਰਧਾਨ ਨਗਰ ਕੌਂਸਲ, ਅਮਨਦੀਪ ਸਿੰਘ ਨਾਗੀ, ਮਨੋਹਰ ਲਾਲ, ਖਜਾਨ ਸਿੰਘ, ਮਨਜੀਤ ਸਿੰਘ ਸੇਹੜੀ, ਨਾਇਬ ਸਿੰਘ, ਸਰਬਜੀਤ ਸਿਘ ਸਾਬਕਾ ਚੇਅਰਮੈਨ, ਤੇ ਪੂਰੀ ਕਾਂਗਰਸ ਦੀ ਟੀਮ ਵੀ ਮੌਜੂਦ ਸੀ ।