ਪੰਜਾਬ ਸਰਕਾਰ ਨੇ ਮੁਲਾਜਮਾਂ ਨੂੰ ਛੇਵਾਂ ਪੇ ਕਮਿਸ਼ਨ ਵੀ ਕਰ ਦਿੱਤਾ ਹੈ ਲਾਗੂ : ਵਿਤ ਮੰਤਰੀ ਚੀਮਾ

ਪੰਜਾਬ ਸਰਕਾਰ ਨੇ ਮੁਲਾਜਮਾਂ ਨੂੰ ਛੇਵਾਂ ਪੇ ਕਮਿਸ਼ਨ ਵੀ ਕਰ ਦਿੱਤਾ ਹੈ ਲਾਗੂ : ਵਿਤ ਮੰਤਰੀ ਚੀਮਾ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮੁਲਾਜਮਾਂ ਪ੍ਰਤੀ ਅਪਣਾਈ ਜਾਂਦੀ ਨੀਤੀਆਂ ਅਤੇ ਦਿੱਤੇ ਜਾਂਦੇ ਸਮੇਂ ਸਮੇਂ ਤੇ ਫਾਇਦਿਆਂ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ 13000 ਹਜ਼ਾਰ ਅਧਿਆਪਕਾਂ ਨੂੰ ਪੱਕਾ ਕੀਤਾ ਅਤੇ ਫਿਰ 6000 ਤੋਂ ਤਨਖਾਹ ਵਧਾ ਕੇ 23000 ਕੀਤੀ ਤੇ ਛੇਵਾਂ ਪੇ ਕਮਿਸ਼ਨ ਵੀ ਲਾਗੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦਾ ਬਕਾਇਆ ਜਾਰੀ ਕਰਨਾ ਜੋ ਸਰਕਾਰ ਦਾ ਮੁੱਢਲਾ ਫਰਜ ਸੀ ਉਹ ਵੀ ਜਾਰੀ ਕੀਤਾ ਤੇ ਰਿਟਾਇਰ ਹੋਏ ਚੁੱਕੇ ਮੁਲਾਜ਼ਮਾਂ ਅਤੇ ਜੋ ਸਰੀਰ ਛੱਡ ਚੁੱਕੇ ਹਨ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਦੇਣ ਦਾ ਕਾਰਜ ਵੀ ਜੰਗੀ ਪੱਧਰ ਤੇ ਜਾਰੀ ਹੈ ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਦੇ ਸਮੇਂ ਦੀਆਂ ਸਰਕਾਰਾਂ ਰਾਜਨੀਤਕ ਢੰਗ ਨਾਲ ਸੋਚਦੀਆਂ ਰਹੀਆਂ ਤੇ ਉਸਦੇ ਚਲਦਿਆਂ ਹੀ ਵੋਟਾਂ ਵੇਲੇ ਹੀ ਰੁਪਏ ਜਾਰੀ ਕੀਤੇ ਗਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮਾਲੀਆ ਆ ਰਿਹਾ ਹੈ ਉਵੇਂ ਮੁਲਾਜ਼ਮਾਂ ਨੂੰ ਜਾਰੀ ਵੀ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ 14 ਹਜ਼ਾਰ 500 ਕਰੋੜ ਜਾਰੀ ਕੀਤਾ ਜਾ ਚੁੱਕਿਆ ਹੈ ।
ਵਿੱਤ ਮੰਤਰੀ ਨੇ ਕਿਹਾ ਕਿ ਜਿਵੇਂ ਜਿਵੇਂ ਜੀ. ਐਸ. ਟੀ. ਇਕੱਠਾ ਹੋ ਰਿਹਾ ਹੈ ਤੇ ਵਧਦਾ ਜਾ ਰਿਹਾ ਹੈ ਉਵੇਂ ਉਵੇਂ ਮਾਲੀਆ ਇਕੱਠਾ ਹੋ ਕੇ ਲੋਕ ਭਲਾਈ ਕਾਰਜਾਂ ਵਿਚ ਵੀ ਲੱਗਦਾ ਜਾ ਰਿਹਾ ਹੈ।ਵਿੱਤ ਮੰਤਰੀ ਚੀਮਾ ਨੇ ਆਖਿਆ ਕਿ ਜੀ. ਐੱਸ. ਟੀ. ਸਕੀਮ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਆਈ ਹੈ ਤੇ ਹੁਣ ਗ੍ਰਾਹਕ ਹਮੇਸ਼ਾਂ ਦੁਕਾਨਦਾਰ ਤੋਂ ਬਿੱਲ ਦੀ ਮੰਗ ਕਰਦਾ ਹੈ ਤੇ ਹਰ ਚੀਜ਼ ਨੂੰ ਖਰੀਦਣ ਲਈ ਬਿੱਲ ਮੰਗਣਾ ਵੀ ਚਾਹੀਦਾ ਹੈ।ਵਿੱਤ ਮੰਤਰੀ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਬਿੱਲ ਲਏ ਹਨ ਉਨ੍ਹਾਂ ਨੂੰ 2 ਕਰੋੜ ਰੁਪਏ ਇਨਾਮ ਰਾਸ਼ੀ ਵੀ ਦਿੱਤੀ ਹੈ । ਜਿਹੜੇ ਬਿੱਲ ਜਾਅਲੀ ਪਾਏ ਗਏ ਸਨ ਉਨ੍ਹਾਂ ਦੁਕਾਨਦਾਰਾਂ ਤੋਂ 8 ਕਰੋੜ ਰੁਪਏ ਜੁਰਮਾਨਾ ਵੀ ਇੱਕਠਾ ਕੀਤਾ ਗਿਆ ਹੈ । ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿਚੋਂ ਟੈਕਸ ਚੋਰੀ ਖਤਮ ਕਰਨੀ ਹੈ ਤੇ ਲੋਕਾਂ ਨੂੰ ਬਿੱਲ ਲੈ ਕੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ।
