ਘਨੌਰ ਕਾਲਜ਼ ਦੀ ਕਬੱਡੀ ਖਿਡਾਰਨਾਂ ਨੇ ਸਰਕਲ ਸਟਾਈਲ 'ਚ ਜਿੱਤਿਆ ਗੋਲਡ ਮੈਡਲ

ਘਨੌਰ ਕਾਲਜ਼ ਦੀ ਕਬੱਡੀ ਖਿਡਾਰਨਾਂ ਨੇ ਸਰਕਲ ਸਟਾਈਲ ‘ਚ ਜਿੱਤਿਆ ਗੋਲਡ ਮੈਡਲ
ਘਨੌਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਕਰਵਾਏ ਗਏ ਅੰਤਰ ਕਾਲਜ ਸਰਕਲ ਸਟਾਈਲ ਮਹਿਲਾ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਘਨੌਰ ਕਾਲਜ਼ ਦੀਆਂ ਖਿਡਾਰਨਾਂ ਨੇ ਪ੍ਰਿੰਸਿਪਲ ਡਾ. ਲਖਵੀਰ ਸਿੰਘ ਗਿੱਲ ਦੀ ਅਗਵਾਈ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਅਸਿਸ. ਪ੍ਰੋ. ਵਰਿੰਦਰ ਸਿੰਘ ਦੀ ਦੇਖ-ਰੇਖ ਹੇਠ ਇਨ੍ਹਾਂ ਖੇਡਾਂ ਵਿਚ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਘਨੌਰ ਕਾਲਜ਼ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਤਰ ਕਾਲਜ ਵਿਚ ਗੋਲਡ ਮੈਡਲ ਜਿੱਤਿਆ । ਘਨੌਰ ਦੀਆਂ ਖਿਡਾਰਨਾਂ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ, ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੁਆਣਾ ਸਾਹਿਬ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੂੰ ਹਰਾ ਕੇ ਅੰਤਰ ਕਾਲਜ ਕਬੱਡੀ ਸਰਕਲ ਸਟਾਈਲ ਮਹਿਲਾ ਵਿਚ ਗੋਲਡ ਮੈਡਲ ਜਿੱਤ ਕੇ ਯੂਨੀਵਰਸਿਟੀ ਕਾਲਜ ਘਨੌਰ ਅਤੇ ਇਲਾਕੇ ਦਾ ਨਾ ਰੌਸ਼ਨ ਕੀਤਾ ਹੈ । ਇਨ੍ਹਾਂ ਖਿਡਾਰਨਾਂ ਦਾ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਵੱਲੋਂ ਨਿੱਘਾ ਸਵਾਗਤ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਲਜ ਦੇ ਅਧਿਆਪਕ ਸਾਹਿਬਾਨ ਵੀ ਮੌਜੂਦ ਸਨ ।
