ਡਾ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਧਾਇਕ ਅਜੀਤਪਾਲ ਕੋਹਲੀ ਦਾ ਧੰਨਵਾਦ

ਡਾ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਧਾਇਕ ਅਜੀਤਪਾਲ ਕੋਹਲੀ ਦਾ ਧੰਨਵਾਦ
-ਬਾਬਾ ਅੰਬੇਡਕਰ ਦੀ ਮੂਰਤੀ 51 ਫੂਟ ਉੱਚੀ ਸਥਾਪਿਤ ਕਰਨ ਦਾ ਕਰਵਾਇਆ ਮਤਾ ਪਾਸ
ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਟਾਊਨ ਹਾਲ ਵਿੱਚ ਹੋਏ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਮਾਨਯੋਗ ਐਮ.ਐਲ.ਏ ਅਜੀਤ ਪਾਲ ਸਿੰਘ ਕੋਹਲੀ ਜੀ ਦੀ ਰਹਿਨੁਮਾਈ ਦੇ ਵਿੱਚ ਸ੍ਰੀ ਕੁੰਦਨ ਗੋਗੀਆ ਜੀ ਮੇਅਰ ਨਗਰ ਨਿਗਮ ਪਟਿਆਲਾ ਅਤੇ ਉਨਾਂ ਦੀ ਸਮੂਹ ਟੀਮ ਵੱਲੋਂ ਐ ਸੀ ਭਾਈਚਾਰੇ ਲਈ ਇੱਕ ਸਲਾਘਾਯੋਗ ਯਤਨ ਕਰਨ ਤੇ ਡਾ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਵਲੋਂ ਧਨਵਾਦ ਕੀਤਾ ਗਿਆ। ਪੁਰਾਣਾ ਬੱਸ ਸਟੈਂਡ ਪਟਿਆਲਾ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਦੀ ਜੋ ਪ੍ਰਤਿਮਾ ਬਹੁਤ ਸਾਲ ਪੁਰਾਣੀ ਹੋ ਚੁੱਕੀ ਹੈ ਜਰਜਰ ਅਤੇ ਖਸਤਾ ਹਾਲਤ ਵਿੱਚ ਹੈ ਉਸ ਨੂੰ ਅਪਗ੍ਰੇਡ ਕਰਨ ਦੇ ਲਈ ਅਤੇ ਇਸ ਨੂੰ ਇੱਕ ਯਾਦਗਾਰੀ ਸਮਾਰਕ ਬਣਾਉਣ ਦੇ ਲਈ ਇੱਕ ਸ਼ਲਾਘਾਯੋਗ ਯਤਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਗਿਆ ਜਨਰਲ ਹਾਊਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਤਾਂ ਜੋ ਇਹ ਪ੍ਰਤਿਮਾ ਜਮੀਨ ਸਤਰ ਤੋਂ 51 ਫੁੱਟ ਦੀ ਉਚਾਈ ਤੇ ਬਣਨ ਜਾ ਰਹੀ ਹੈ ਅਤੇ ਨਾਲ ਹੀ ਇਸ ਅੰਬੇਡਕਰ ਪਾਰਕ ਦੀ ਖੂਬਸੂਰਤੀ ਨੂੰ ਸਧਾਰਨ ਲਈ ਯਤਨ ਕੀਤਾ ਜਾਏਗਾ ਅਤੇ ਪਾਰਕ ਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਜਿੱਥੇ ਕਿ ਬੰਦ ਟਿਊਬਲ ਹੈ ਉਥੇ ਅਕਸਰ ਕੁਝ ਸ਼ਰਾਰਤੀ ਅਨਸਰ ਕੁਛ ਨੌਜਵਾਨ ਨਸ਼ੇ ਵਗੈਰਾ ਵੀ ਕਰਦੇ ਹਨ ਅਤੇ ਉਸ ਜਗ੍ਹਾ ਦੀ ਖੂਬਸੂਰਤੀ ਬਣਾਉਣ ਦੇ ਲਈ ਇੱਕ ਅੰਬੇਡਕਰ ਲਾਈਬਰੇਰੀ ਕੰਪਿਊਟਰ ਸੈਂਟਰ ਟਿਊਸ਼ਨ ਸੈਂਟਰ ਆਦਿ ਸਮੇਤ ਇੱਕ ਸੁੰਦਰ ਟੋਇਲਟ ਵੀ ਬਨਾਇਆ ਜਾਵੇਗਾ ਤਾਂ ਕਿ ਬੱਚਿਆਂ ਨੂੰ ਜਾਂ ਪਬਲਿਕ ਨੂੰ ਆਉਣ ਜਾਣ ਦੇ ਵਿੱਚ ਸੁਵਿਧਾ ਦੇ ਲਈ ਦਿੱਕਤ ਨਾ ਪੇਸ਼ ਆਵੇ ਜੋ ਕਿ ਜਨਰਲ ਹਾਊਸ ਦੇ ਵਿੱਚ ਇਹ ਮਤਾ ਪਾਸ ਕਰ ਦਿੱਤਾ ਗਿਆ ਹੈ ਪੂਰੇ ਜਨਰਲ ਹਾਊਸ ਦੇ ਕੌਂਸਲਰ ਸਾਹਿਬਾਨ ਦਾ ਮਾਨਯੋਗ ਮਾਨਯੋਗ ਐਮ ਐਲ ਏ ਅਜੀਤ ਪਾਲ ਸਿੰਘ ਕੋਹਲੀ ਜੀ ਦਾ ਸ੍ਰੀ ਕੁੰਦਨ ਗੋਗੀਆ ਜੀ ਕਮਿਸ਼ਨਰ ਨਗਰ ਨਿਗਮ ਪਟਿਆਲਾ ਡਾਕਟਰ ਰੱਜਤ ਓਬਰਾਏ ਜੀ ਅਤੇ ਸਮੂਹ ਹਾਊਸ ਦਾ ਕੋਟ ਕੋਟ ਧੰਨਵਾਦ ਪੂਰੇ ਸਮਾਜ ਵੱਲੋਂ ਔਰ ਇਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਪੰਜਾਬ, ਸੈਂਟਰਲ ਵਾਲਮੀਕੀ ਸਭਾ ਰਜਿਸਟਰਡ ਇੰਡੀਆ ਅਤੇ ਵਾਲਮੀਕੀ ਧਰਮ ਸਭਾ ਰਜਿਸਟਰਡ ਲੋਹਰੀ ਗੇਟ ਪਟਿਆਲਾ ਦੇ ਰਾਜੇਸ਼ ਕਾਲਾ,ਸੋਨੂ ਸੰਗਰ ਜਨਰਲ ਸਕੱਤਰ, ਨਰੇਸ਼ ਬੋਬੀ ਪ੍ਰਧਾਨ ਜਤਿੰਦਰ ਪ੍ਰਿੰਸ ਚੇਅਰਮੈਨ ਸੀਨੀਅਰ ਵਾਈਸ ਪ੍ਰਧਾਨ ਰਾਜੇਸ਼ ਘਾਰੂ, ਹੈਪੀ ਲੋਟ ਪ੍ਰਧਾਨ ਧੀਰੂ ਨਗਰ, ਵਿਜੇ ਚੌਹਾਨ ਪ੍ਰਧਾਨ ਬਾਰਾਦਰੀ ਅਸਤਵਲ, ਅਰੁਣ ਧਾਲੀਵਾਲ ਪ੍ਰਧਾਨ ਭਾਰਤੀਯ ਵਾਲਮੀਕਿ ਧਰਮ ਸਮਾਜ, ਰਾਮ ਕ੍ਰਿਸ਼ਨ ਪ੍ਰਧਾਨ, ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਦੀ ਕਲਾਸ ਫੋਰਥ ਯੂਨੀਅਨ ਰਜਿੰਦਰਾ ਹਸਪਤਾਲ, ਅਜੇ ਕੁਮਾਰ ਸਿੱਪਾ ਵਾਇਸ ਪ੍ਰਧਾਨ, ਭੁਪਿੰਦਰ ਸਿੰਘ ਛਾਂਗਾ, ਸਮੂਚੇ ਜਨਰਲ ਹਾਊਸ ਵਿਚ ਐਸ ਸੀ ਭਾਈਚਾਰੇ ਦੇ ਕਾਊਂਸਲਰ ਵਾਰਡ ਨੰਬਰ 49 ਕੌਂਸਲਰ ਨੇਹਾ ਸਿੱਧੂ, ਸੋਨੀਆ ਦਾਸ ਵਾਰਡ ਨੰਬਰ ਇਕ ਵਾਰਡ ਨੰਬਰ 52 ਦੇ ਕੌਂਸਲਰ ਸਾਗਰ ਧਾਰੀਵਾਲ ਵਾਰਡ ਨੰਬਰ 54 ਬਡੁੰਗਰ ਤੋਂ ਕੌਂਸਲਰ ਜਗਮੋਨ ਸਿੰਘ ਜੀ ਦਾਰੂ ਕੁਟੀਆ ਵਾਰਡ ਨੰਬਰ 37 ਤੋਂ ਕੌਂਸਲਰ ਸ਼੍ਰੀਮਤੀ। ਰੇਨੂ ਵਾਲਾ ਨੇ ਵੀ ਇਸ ਮੌਕੇ ਤੇ ਹਾਜ਼ਰ ਰਹੇ ਅਤੇ ਮਾਨਯੋਗ ਐਮ ਐਲ ਏ ਅਜੀਤ ਪਾਲ ਸਿੰਘ ਕੋਹਲੀ ਜੀ ਦਾ ਸਾਰੇ ਸਮਾਜ਼ ਵੱਲੋਂ ਧੰਨਵਾਦ ਕੀਤਾ ਅਤੇ ਸਾਰੇ ਸਮਾਜ ਨੂੰ ਇਸ ਸ਼ੁਭ ਕਾਰਜ ਵਿੱਚ ਅੱਗੇ ਆ ਕੇ ਵੱਧ ਚੜ ਕੇ ਹਿੱਸਾ ਲੈਣ ਲਈ ਪੂਰਨ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਆਓ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਸਹਿਯੋਗ ਦਈਏ ਅਤੇ ਰਲ ਕੇ ਇਸ ਸ਼ੁਭ ਕਾਰਜ ਨੂੰ ਨੇਪਰੇ ਚਾੜੀਏ
