ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਭਲਕੇ ਕਰਨਗੇ ਇਸ ਸਾਲ ਦੀ ਪਹਿਲੀ ਸੂਬਾ ਪੱਧਰੀ ਮੀਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 February, 2025, 02:15 PM

ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਭਲਕੇ ਕਰਨਗੇ ਇਸ ਸਾਲ ਦੀ ਪਹਿਲੀ ਸੂਬਾ ਪੱਧਰੀ ਮੀਟਿੰਗ
ਪਟਿਆਲਾ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਭਲਕੇ ਦੁਪਹਿਰ 12 ਵਜੇ ਉਹ ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਇਸ ਸਾਲ ਦੀ ਪਹਿਲੀ ਸੂਬਾ ਪੱਧਰੀ ਮੀਟਿੰਗ ਕਰਨਗੇ ਅਤੇ ਕਾਂਗਰਸ ਦੀ ਲੜਾਈ ਕਿਵੇਂ ਹੋਵੇਗੀ ਅਤੇ ਪੰਜਾਬ ’ਚ ਕਿਸ ਤਰ੍ਹਾਂ ਦੀ ਰਣਨੀਤੀ ਹੋਵੇਗੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਸਮੁੱਚੇ ਜਿ਼ਲ੍ਹਾ ਪ੍ਰਧਾਨ ਮੌਜੂਦ ਹੋਣਗੇ ਅਤੇ ਆਉਣ ਵਾਲੇ ਸਮੇਂ ’ਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਉਸ ’ਤੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ । ਮੋਹਿਤ ਮਹਿੰਦਰਾ ਨੇ ਕਿਹਾ ਕਿ ਯੂਥ ਕਾਂਗਰਸ ਲਗਾਤਾਰ ਪ੍ਰਚਾਰ ਕਰ ਰਹੀ ਹੈ ਕਿ ਨਸ਼ੇ ਨਹੀਂ ਨੌਕਰੀਆਂ ਦਿਓ, ਇਨ੍ਹਾਂ ਸਾਰੇ ਮੁੱਦਿਆਂ `ਤੇ ਸਾਰੇ ਜਿ਼ਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਇਹ ਪੰਜਾਬ ਲਈ ਵੀ ਮਹੱਤਵਪੂਰਨ ਹੈ ਕਿਉਂਕਿ `ਆਪ` ਪਾਰਟੀ ਨੇ 25 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਸੀ, ਇਸ ਬਾਰੇ ਹੋਰ ਪ੍ਰਚਾਰ ਕੀਤਾ ਗਿਆ ਸੀ, ਅਸਲੀਅਤ ਵਿੱਚ ਨਹੀਂ, ਉਨ੍ਹਾਂ ਨੇ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕੀਤੀ ਸੀ ਜਿਨ੍ਹਾਂ ਵਿੱਚ ਇੱਕ ਵੀ ਨਹੀਂ ਬਣਾਇਆ ਗਿਆ, ਜੇਕਰ ਅਸੀਂ ਖੇਤੀ `ਤੇ ਨਜ਼ਰ ਮਾਰੀਏ ਪਹਿਲਾਂ ਕਿਸਾਨ ਮੰਡੀਆਂ ਵਿੱਚ ਕਿਵੇਂ ਪ੍ਰੇਸ਼ਾਨ ਸਨ, ਇਹ ਸਭ ਦੇ ਸਾਹਮਣੇ ਹੈ, ਹੁਣ ਇੱਕ ਨਵਾਂ ਮੁੱਦਾ ਇਹ ਹੈ ਕਿ ਮੋਦੀ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਵਿੱਚ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਅੰਮ੍ਰਿਤਸਰ ਵਿੱਚ ਜਹਾਜ਼ ਉਤਰ ਰਹੇ ਹਨ, ਦੇਖੋ ਕਿ ਪੰਜਾਬ ਦੇ ਨੌਜਵਾਨ ਕੈਦੀਆਂ ਤੋਂ ਵੀ ਭੈੜੀ ਜਿ਼ੰਦਗੀ ਜੀਅ ਰਹੇ ਹਨ ।