ਪੁੱਤਰ ਨੇ ਪਿਤਾ ਨੂੰ ਹੀ ਤੇਲ ਪਾ ਕੇ ਅੱਗ ਲਗਾ ਕੇ ਕਮਰੇ ਦੀ ਕੁੰਡੀ ਲਗਾ ਸਾੜਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 February, 2025, 12:28 PM

ਪੁੱਤਰ ਨੇ ਪਿਤਾ ਨੂੰ ਹੀ ਤੇਲ ਪਾ ਕੇ ਅੱਗ ਲਗਾ ਕੇ ਕਮਰੇ ਦੀ ਕੁੰਡੀ ਲਗਾ ਸਾੜਿਆ
ਫਰੀਦਾਬਾਦ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਫਰੀਦਾਬਾਦ ਵਿਖੇ ਲੰਘੇ ਦਿਨੀਂ ਇਕ ਪੁੱਤਰ ਵਲੋਂ ਹੀ ਆਪਣੇ ਪਿਤਾ ਨੂੰ ਤੇਲ ਪਾ ਕੇ ਅੱਗ ਲਗਾ ਦੇਣ ਤੋਂ ਬਾਅਦ ਕਮਰੇ ਦੀ ਕੁੰਡੀ ਵੀ ਲਗਾ ਦਿੱਤੀ ਗਈ ਤਾਂ ਜੋ ਪਿਤਾ ਕਿਸੇ ਵੀ ਤਰ੍ਹਾਂ ਤੋਂ ਬਚ ਨਾ ਸਕੇ, ਜਿਸਦੇ ਚਲਦਿਆਂ ਆਖਰਕਾਰ ਪਿਤਾ ਬਹੁਤ ਜਿਆਦਾ ਸੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਤਾ ਵਲੋਂ ਪੁੱਤਰ ਨੂੰ ਪੜ੍ਹਾਈ ਕਰਨ, ਅਵਾਰਾਗਰਦੀ ਨਾ ਕਰਨ ਆਦਿ ਤੋਂ ਰੋਕਿਆ ਜਾਂਦਾ ਸੀ, ਜਿਸ ਤੇ ਗੁੱਸੇ ਵਿਚ ਆਏ ਬੱਚੇ ਨੇ ਇਕ ਸਭ ਤੋਂ ਦੁਖੀ ਆਪਣੇ ਹੀ ਪਿਤਾ ਨੂੰ ਅੱਗ ਲਗਾ ਕੇ ਸਾੜ ਦਿੱਤਾ। ਉਕਤ ਘਟਨਾ ਸੋਮਵਾਰ ਰਾਤ ਦੋ ਵਜੇ ਦੇ ਕਰੀਬ ਵਾਪਰੀ । ਪੁਲਸ ਨੇ ਮੁਲਜ਼ਮ ਬੱਚੇ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਬੱਚੇ ਵਲੋਂ ਵੀ ਆਪਣਾ ਜੁਰਮ ਮੰਨ ਲਿਆ ਗਿਆ ਹੈ ।
ਦੱਸਣਯੋਗ ਹੈ ਕਿ ਜਿਸ ਵਿਅਕਤੀ ਦੇ ਤੇਲ ਪਾ ਕੇ ਅੱਗ ਲਗਾਈ ਗਈ ਹੈ ਪਿੱਛੋਕੜ ਤੋਂ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਇਕ ਪਿੰਡ ਨਿਵਾਸੀ ਪਿਤਾ 14 ਸਾਲਾ ਬੇਟੇ ਦੇ ਨਾਲ ਪੱਲਾ ਥਾਣਾ ਖੇਤਰ ’ਚ ਕਿਰਾਏ ’ਤੇ ਰਹਿੰਦੇ ਸਨ ਤੇ ਫੇਰੀ ਲਗਾ ਕੇ ਮੱਛਰਦਾਨੀ ਤੇ ਰੋਜ਼ਾਨਾ ਦੀਆਂ ਹੋਰ ਜ਼ਰੂਰੀ ਚੀਜ਼ਾਂ ਵੇਚਦੇ ਸਨ । ਪੁੱਤਰ ਦਿੱਲੀ ਦੇ ਇਕ ਸਰਕਾਰੀ ਸਕੂਲ ’ਚ ਨੌਵੀਂ ਦਾ ਵਿਦਿਆਰਥੀ ਹੈ । ਪੁਲਸ ਨੇ ਮਕਾਨ ਮਾਲਿਕ ਤੋਂ ਮਿਲੀ ਸ਼ਿਕਾਇਤ ’ਤੇ ਜੋ ਕਾਰਵਾਈ ਕੀਤੀ ਹੈ ਉਸ ਮੁਤਾਬਕ ਸੋਮਵਾਰ ਸ਼ਾਮ ਨੂੰ ਵੀ ਪਿਤਾ ਨੇ ਪੁੱਤਰ ਨੂੰ ਘਰ ਤੋਂ ਪੈਸੇ ਚੋਰੀ ਕਰਨ ’ਤੇ ਕੁੱਟਿਆ ਸੀ । ਰਾਤ ਨੂੰ ਦੋਵੇਂ ਖਾਣਾ ਖਾ ਕੇ ਸੋ ਗਏ। ਦੇਰ ਰਾਤ ਲਗਭਗ ਦੋ ਵਜੇ ਪਿਤਾ ਦੇ ਕਮਰੇ ਵੱਲੋਂ ਜ਼ੋਰ-ਜ਼ੋਰ ਨਾਲ ਚੀਕਣ ਦੀਆਂ ਆਵਾਜ਼ਾਂ ਆਈਆਂ ਤਾਂ ਮਕਾਨ ਮਾਲਿਕ ਉੱਪਰ ਗਏ । ਕਮਰੇ ਦੇ ਅੰਦਰ ਅੱਗ ਲੱਗੀ ਸੀ ਤੇ ਧੂੰਆਂ ਨਿਕਲ ਰਿਹਾ ਸੀ । ਕਿਸੇ ਤਰ੍ਹਾਂ ਕੁੰਡੀ ਖੋਲ੍ਹ ਕੇ ਲੋਕ ਅੰਦਰ ਗਏ, ਤਦ ਤੱਕ ਪਿਤਾ ਦਮ ਤੋੜ ਚੁੱਕਾ ਸੀ ਤੇ ਪੁੱਤਰ ਗ਼ਾਇਬ ਸੀ । ਉਹ ਭੱਜ ਕੇ ਨੇੜੇ ਹੀ ਰਹਿ ਰਹੇ ਵੱਡੇ ਭਰਾ ਕੋਲ ਪੁੱਜ ਗਿਆ ਸੀ ਤੇ ਉਸ ਨੂੰ ਆਪਣਾ ਅਪਰਾਧ ਦੱਸ ਦਿੱਤਾ । ਹੈਰਾਨ ਵੱਡਾ ਪੁੱਤਰ ਬੱਚੇ ਨੂੰ ਲੈ ਕੇ ਘਟਨਾ ਵਾਲੀ ਥਾਂ ’ਤੇ ਪੁੱਜਾ। ਤਦ ਤੱਕ ਪੁਲਿਸ ਆ ਚੁੱਕੀ ਸੀ, ਜਿਸ ਨੇ ਮੁਲਜ਼ਮ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ ।