ਪੰਚਕੂਲਾ ਜਿ਼ਲਾ ਅਦਾਲਤ ਨੇ ਕੀਤਾ ਸਬੂਤਾਂ ਦੀ ਘਾਟ ਦੇ ਚਲਦਿਆਂ 41 ਮੁਲਜਮਾਂ ਨੂੰ ਬਰੀ

ਪੰਚਕੂਲਾ ਜਿ਼ਲਾ ਅਦਾਲਤ ਨੇ ਕੀਤਾ ਸਬੂਤਾਂ ਦੀ ਘਾਟ ਦੇ ਚਲਦਿਆਂ 41 ਮੁਲਜਮਾਂ ਨੂੰ ਬਰੀ
ਪੰਚਕੂਲਾ : ਹਰਿਆਣਾ ਦੇ ਸ਼ਹਿਰ ਪੰਚਕੂਲਾ ਦੀ ਜਿ਼ਲਾ ਅਦਾਲਤ ਨੇ ਸੱਤ ਸਾਲ ਪੁਰਾਣੇ ਸੌਦਾ ਸਾਧ ਹਿੰਸਾ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ 41 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ । ਪੁਲਸ ਵੱਲੋਂ ਮੁਲਜ਼ਮਾਂ ਖਿ਼ਲਾਫ਼ ਇਕੱਠੇ ਕੀਤੇ ਸਬੂਤ ਨਾਕਾਫ਼ੀ ਸਨ । ਅਜਿਹੇ `ਚ ਦੋਸ਼ੀਆਂ `ਤੇ ਦੋਸ਼ ਸਾਬਤ ਨਹੀਂ ਹੋ ਸਕੇ । ਇਸ ਕਾਰਨ ਅਦਾਲਤ ਨੇ 41 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਪੰਚਕੂਲਾ ਪੁਲਸ ਦੇ ਏ. ਐਸ. ਆਈ. ਪ੍ਰਕਾਸ਼ ਚੰਦ ਮਾਮਲੇ ਵਿੱਚ ਸਿ਼ਕਾਇਤਕਰਤਾ ਸਨ। ਸੈਕਟਰ-20 ਥਾਣੇ ਦੀ ਪੁਲਸ ਨੇ ਇਨ੍ਹਾਂ ਸਾਰਿਆਂ ਖਿ਼ਲਾਫ਼ 26 ਅਗਸਤ 2017 ਨੂੰ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ । ਮੁਲਜ਼ਮਾਂ ਖਿ਼ਲਾਫ਼ ਕੇਸ ਪੰਚਕੂਲਾ ਜਿ਼ਲ੍ਹਾ ਅਦਾਲਤ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਚੱਲ ਰਿਹਾ ਸੀ । ਬਰੀ ਹੋਣ ਵਾਲਿਆਂ ਵਿੱਚ ਬਲਵਿੰਦਰ ਸਿੰਘ, ਅਮਨ ਕੁਮਾਰ, ਜਰਨੈਲ ਸਿੰਘ, ਵਿਪਨ, ਰਮੇਸ਼ ਕੁਮਾਰ, ਇੰਦਰਜੀਤ ਸਿੰਘ, ਸੁਸ਼ੀਲ ਕੁਮਾਰ, ਪਾਲਾ ਰਾਮ, ਮਨਦੀਪ ਸਿੰਘ, ਮਿਰਜ਼ਾ, ਰਾਜਵੀਰ, ਸੁਖਦੇਵ, ਯੂਨਸ, ਗੁਰਮੀਤ, ਇਕਬਾਲ ਸਿੰਘ, ਬਗੀਚਾ ਸਿੰਘ, ਓਮ ਪ੍ਰਕਾਸ਼, ਜਰਨੈਲ ਸਿੰਘ, ਰਵੀ ਕੁਮਾਰ, ਗੁਰਸੇਵਕ, ਮਹਿੰਦਰ ਸਿੰਘ, ਰੋਸ਼ਨ ਲਾਲ, ਨੰਦ ਲਾਲ, ਰਮੇਸ਼, ਲੋਹਰਾ ਸਿੰਘ, ਮਹਿੰਦਰ ਸਿੰਘ, ਗੁਰਜੰਟ ਸਿੰਘ, ਮਲਕੀਤ ਸਿੰਘ, ਰਣਧੀਰ ਸਿੰਘ, ਲਖਬੀਰ ਸਿੰਘ, ਮੋਹਨ ਸਿੰਘ, ਸੁਰਿੰਦਰ, ਸੋਮਪਾਲ, ਜਸਵਿੰਦਰ ਸਿੰਘ, ਰਾਮਨਿਵਾਸ, ਸੁਰੇਸ਼ ਕੁਮਾਰ, ਰਾਮਪਾਲ, ਜਸਪਾਲ, ਰਾਜਿੰਦਰ, ਨਰਾਇਣ, ਵਰਿੰਦਰ ਸਿੰਘ ਹਨ।
ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸਰਕਾਰੀ ਜਾਇਦਾਦ ਨੂੰ ਅੱਗ ਲਾਉਣ ਅਤੇ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕੀਤਾ ਸੀ ਪਰ ਪੁਲਿਸ ਸਬੂਤ ਪੇਸ਼ ਨਹੀਂ ਕਰ ਸਕੀ ਕਿ ਨੁਕਸਾਨ ਕਿਵੇਂ ਹੋਇਆ । ਇਸ ਮਾਮਲੇ ਵਿੱਚ ਏ. ਐਸ. ਆਈ. ਪ੍ਰਕਾਸ਼ ਚੰਦਰ ਨੂੰ ਡਿਊਟੀ ਦੌਰਾਨ ਵਾਇਰਲੈੱਸ ਸੂਚਨਾ ਮਿਲੀ ਸੀ ਕਿ ਸੌਦਾ ਸਾਧ ਨੂੰ ਸੀ. ਬੀ. ਆਈ. ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ।ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਸ਼ਹਿਰ `ਚ ਹਫੜਾ-ਦਫੜੀ ਮਚਾ ਦਿੱਤੀ। ਪੁਲਸ ਮੁਲਾਜ਼ਮਾਂ ਨੂੰ ਡਿਊਟੀ `ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ। ਸ਼ਾਮ 5:30 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੈਕਟਰ-11,14 ਤੋਂ ਸੈਂਕੜੇ ਲੋਕਾਂ ਦਾ ਟੋਲਾ ਇੰਡਸਟਰੀਅਲ ਏਰੀਆ ਵਿਚ ਆਇਆ ਹੈ।
ਇਨ੍ਹਾਂ ਦੇ ਹੱਥਾਂ ਵਿੱਚ ਡੰਡੇ ਅਤੇ ਲੋਹੇ ਦੀਆਂ ਪਾਈਪਾਂ ਹਨ, ਜਿਨ੍ਹਾਂ ਨੇ ਅਮਰ ਟੈਕਸ ਚੌਕ ਵਿੱਚ ਲੱਗੇ ਸਰਕਾਰੀ ਕੈਮਰੇ ਅਤੇ ਟਰੈਫਿਕ ਲਾਈਟਾਂ ਨੂੰ ਤੋੜ ਦਿੱਤਾ। ਇਸ ਤੋਂ ਇਲਾਵਾ ਹੋਰ ਵਾਹਨ ਵੀ ਨੁਕਸਾਨੇ ਗਏ। ਇਸ ਮਾਮਲੇ ਵਿੱਚ ਏ. ਐਸ. ਆਈ. ਰਾਕੇਸ਼ ਕੁਮਾਰ, ਏ. ਐਸ. ਆਈ. ਪ੍ਰਕਾਸ਼ ਚੰਦ, ਹੈੱਡ ਕਾਂਸਟੇਬਲ ਵਿਕਰਮਜੀਤ, ਏ. ਐਸ. ਆਈ. ਮੁਕੇਸ਼ ਕੁਮਾਰ, ਇੰਸਪੈਕਟਰ ਸੁਨੀਤਾ ਪੁਨੀਆ, ਹੇਮੰਤ ਕੁਮਾਰ, ਹੀਰਾ ਲਾਲ ਸੈਣੀ, ਸੇਵਾਮੁਕਤ ਐਸ. ਆਈ. ਪ੍ਰੇਮ ਚੰਦ, ਏ. ਐਸ. ਆਈ. ਸਤੀਸ਼ ਕੁਮਾਰ, ਹੈੱਡ ਕਾਂਸਟੇਬਲ ਕਰਮ ਸਿੰਘ, ਇੰਸਪੈਕਟਰ ਵਿਕਾਸ, ਐਸਆਈ ਸੁਖਵਿੰਦਰ ਨੇ ਮੁਲਜ਼ਮਾਂ ਖ਼ਿਲਾਫ਼ ਗਵਾਹੀ ਦਿੱਤੀ ਸੀ ।
