Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਪੁਰਾਤਨ ਭੂਤਨਾਥ ਮੰਦਰ ਦੇ ਸਾਹਮਣੇ ਡਬਲ ਲੇਨ ਸੜਕ ਬਣਾਉਣ ਦਾ ਆਰ. ਕੇ. ਸਿੰਗਲਾ ਵਲੋਂ ਜੋਰਦਾਰ ਸਵਾਗਤ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 February, 2025, 11:22 AM

ਪੁਰਾਤਨ ਭੂਤਨਾਥ ਮੰਦਰ ਦੇ ਸਾਹਮਣੇ ਡਬਲ ਲੇਨ ਸੜਕ ਬਣਾਉਣ ਦਾ ਆਰ. ਕੇ. ਸਿੰਗਲਾ ਵਲੋਂ ਜੋਰਦਾਰ ਸਵਾਗਤ
-ਸ਼ਿਵਰਾਤਰੀ ਵਾਲੇ ਦਿਨ ਲੱਖਾਂ ਸੰਗਤ ਪਹੁੰਚਦੀ ਹੈ ਭੂਤਨਾਥ ਮੰਦਰ ਵਿਖੇ
ਪਟਿਆਲਾ : ਨਗਰ ਨਿਗਮ ਦੇ ਜਨਰਲ ਹਾਊਸ ਵਿਚ ਲੰਘੇ ਕੱਲ ਪਟਿਆਲਾ ਸ਼ਹਿਰ ਦੇ ਪੁਰਾਤਨ ਇਤਿਹਾਸਕ ਸ੍ਰੀ ਭੂਤਨਾਥ ਮੰਦਰ ਦੇ ਸਾਹਮਣੇ ਵਾਲੀ ਸੜਕ ਨੂੰ ਡਬਲ ਨੇ ਬਣਾਉਣ ਦਾ ਮਤਾ ਪਾਸ ਕਰਨ ‘ਤੇ ਹਿੰਦੂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ । ਜਿਕਰਯੋਗ ਹੈ ਕਿ ਲੰਘੇ ਕੱਲ ਜਨਰਲ ਹਾਊਸ ਵਿਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਇਹ ਮਤਾ ਲਿਆਂਦਾ ਗਿਆ ਸੀ ਤੇ ਇਸਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਉਘੇ ਸਮਾਜ ਸੇਵਕ, ਹਿੰਦੂ ਭਾਈਚਾਰੇ ਦੀ ਸ਼ਾਨ ਲਾਲਾ ਧਨੀ ਰਾਮ ਦੇ ਸਪੁੱਤਰ ਆਰ. ਕੇ. ਸਿੰਗਲਾ ਜਿਹੜੇ ਕਿ ਪੁਰਾਤਨ ਭੂਤਨਾਥ ਮੰਦਰ ਵਿਖੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹਨ ਨੇ ਆਖਿਆ ਹੈ ਕਿ ਉਹ ਡਬਲ ਲੇਨ ਸੜਕ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਇਸਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਸਮੁੱਚੇ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਆਰ. ਕੇ. ਸਿੰਗਲਾ ਨੇ ਆਖਿਆ ਕਿ ਪੁਰਾਤਨ ਭੂਤਨਾਥ ਮੰਦਰ ਪਟਿਆਲਾ ਸ਼ਹਿਰ ਦੇ ਨਾਲ ਪੂਰੇ ਜ਼ਿਲੇ ਤੇ ਇਲਾਕੇ ਦੀ ਸ਼ਾਨ ਹੈ ਤੇ ਇਥੇ ਹਰ ਰੋਜ਼ ਸੰਗਤਾਂ ਪਹੁੰਚਦੀਆਂ ਹਨ, ਉਥੇ ਸ਼ਿਵਰਾਤਰੀ ਵਾਲੇ ਦਿਨ ਤਾਂ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਿਵ ਭਗਵਾਨ ਨੂੰ ਮੱਥਾ ਟੇਕਣ ਪਹੁੰਚਦੀ ਹੈ । ਉਨ੍ਹਾ ਕਿਹਾ ਕਿ ਇਸ ਸੜਕ ਨੂੰ ਚੌੜੀ ਕਰਨ ਦੀ ਮੰਗ ਲੰਮੇ ਸਮੇਂ ਤੋਂ ਹਿੰਦੂ ਭਾਈਚਾਰੇ ਵਲੋਂ ਕੀਤੀ ਜਾ ਰਹੀ ਸੀ । ਆਰ. ਕੇ. ਸਿੰਗਲਾ ਨੇ ਆਖਿਆ ਕਿ ਪਟਿਆਲਾ ਸ਼ਹਿਰ ਵਿਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਨਹੂੰ ਮਾਸ ਦਾ ਰਿਸ਼ਤਾ ਹੈ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਦੀ ਜੋੜੀ ਨੂੰ ਇਹ ਸੜਕ ਪਾਸ ਕਰਕੇ ਇਹ ਸਿੱਧ ਕਰਕੇ ਵਿਖਾਇਆ ਹੈ ਕਿ ਪਟਿਆਲਾ ਵਿਚ ਸਮੁੱਚੇ ਭਾਈਚਾਰੇ ਇਕਜੁੱਟ ਹਨ ਤੇ ਇਕ ਦੂਸਰੇ ਦਾ ਸਤਿਕਾਰ ਕਰਦੇ ਹਨ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਧੀਆ ਕੰਮ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ।