ਪੰਜਾਬੀ ਯੂਨੀਵਰਸਿਟੀ ਵਿਚ ਨਾਨ ਟੀਚਿੰਗ ਸੰਘ ਦੇ ਚੋਣ ਦੇ ਲਈ ਕਰਮਚਾਰੀਆਂ ਵਿਚ ਗਰਮਾਹਟ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 February, 2025, 11:12 AM

ਪੰਜਾਬੀ ਯੂਨੀਵਰਸਿਟੀ ਵਿਚ ਨਾਨ ਟੀਚਿੰਗ ਸੰਘ ਦੇ ਚੋਣ ਦੇ ਲਈ ਕਰਮਚਾਰੀਆਂ ਵਿਚ ਗਰਮਾਹਟ
– ਬਾਗੜੀਆ ਅਤੇ ਬੱਬੀ ਗਰੁੱਪ ਵਿਚ ਮੁਕਾਬਲਾ
– 25 ਫਰਵਰੀ ਨੂੰ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਜਾਣਗੇ ਭਰੇ
ਪਟਿਆਲਾ : ਨਾਨ ਟੀਚਿੰਗ ਸੰਘ ਦੇ ਚੋਣ ਦੇ ਲਈ ਪੰਜਾਬੀ ਯੂਨੀਵਰਸਿਟੀ ਦੇ ਪਟਿਆਲਾ ਕਰਮਚੀਾਰਆਂ ਵਿਚ ਗਰਮਾਹਟ ਦਾ ਮਾਹੌਲ ਹੈ । ਇਸ ਵਾਰ ਵੀ ਸਿਧੇ ਤੌਰ ‘ਤੇ ਬਾਗਡੀਆ ਅਤੇ ਬੱਬੀ ਗਰੁਪ ਵਿਚ ਮੁਕਾਬਲਾ ਹੈ ਅਤੇ ਸਰਗਰਮੀਆਂ ਤੇਜ ਹਨ। 4 ਮਾਰਚ ਨੂੰ ਹੋਣ ਵਾਲੇ ਇਸ ਚੋਣ ਦੇ ਲਈ ਕਰਮਚਾਰੀ ਪੂਰੀ ਤਰ੍ਹਾਂ ਚੋਣ ਪ੍ਰਚਾਰ ਵਿਚ ਜੁੜ ਚੁਕੇ ਹਨ । ਇਸ ਚੋਣ ਦੇ ਲਈ 25 ਫਰਵਰੀ ਨੂੰ ਪ੍ਰਧਾਨਗੀ ਅਹੁਦੇ ਦੇ ਉਮੀਦਵਾਰਾਂ ਵਲੋ ਨਾਮਾਂਕਨ ਪੱਤਰ ਭਰੇ ਜਾਣਗੇ ਅਤੇ ਇਸਦੇ ਬਾਅਦ 27 ਨੂੰ ਉਮੀਦਵਾਰ ਆਪਣੇ ਨਾਮਾਂਕਨ ਪੱਤਰ ਵਾਪਸ ਲੈ ਸਕਣਗੇ ਅਤੇ ਇਸ ਦਿਨ ਰਿਟਰਨਿੰਗ ਅਫਸਰ ਵਲੋ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ, ਜਿਸਦੇ ਬਾਅਦ ਇਸ ਦਿਨੀ ਉਮੀਦਵਾਰਾਂ ਨੂੰ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ ।
ਪ੍ਰਧਾਨਗੀ ਅਹੁਦੇ ਲਈ ਦੋਵੇ ਧੀਰਾਂ ਵਿਚ ਫਸਵਾਂ ਮੁਕਾਬਲਾ
ਜਾਣਕਾਰੀ ਦੇ ਅਨੁਸਾਰ ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਕਰਮਚਾਰੀ ਐਸੋਸੀਏਸਨ ਦੇ ਪ੍ਰਧਾਨਗੀ ਅਹੁਦੇਦ ੇ ਲਈ ਧਰਮਿੰਦਰ ੰਿਸਘ ਪਨੂੰ ਅਤੇ ਰਾਜਿੰਦਰ ਸਿੰਘ ਬਾਗੜੀਆ ਦੇ ਵਿਚ ਮੁਕਾਬਲਾ ਰਹੇਗਾ। ਦਸ ਦਈਏ ਕਿ ਧਰਮਿੰਦਰ ਸਿੰਘ ਪਨੂੰ ਇੰਪਲਾਈਜ ਡੈਮੋਕਰੇਟਿਕ ਤੋ ਹਨ ਅਤੇ ਬਾਗੜੀਆ ਗਰੁਪ ਤੋਂ ਰਾਜਿੰਦਰ ਸਿੰਘ ਬਾਗੜੀਆ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਚੋਣ ਮੈਣਾਨ ਵਿਚ ਹਨ। ਦਸ ਦਈਏ ਕਿ ਰਾਜਿੰਦਰ ਸਿੰਘ ਬਾਗੜੀਆ ਪਿਛਲੇ ਸਾਲ ਪ੍ਰਧਾਨ ਅਹੁਦੇ ‘ਤੇ ਰਹਿ ਚੁਕੇ ਹਨ। ਉਧਰ ਧਰਮਿੰਦਰ ਸਿੰਘ ਪਨੂੰ ਨੂੰ ਏ ਕਲਾਸ ਆਫਿਸਰ ਐਸੋਸੀੲਸ਼ਨ ਦੇ ਸਾਬਕਾ ਪ੍ਰਧਾਨ ਗੁਰਿੰਦਰ ਪਾਲ ਸਿੰਘ ਬੱਬੀ ਦਾ ਸਮਥਰਨ ਹੈ । ਬੱਬੀ ਪਿਛਲੇ ਸਮੇ ਵਿਚ ਨਾਨ ਟੀਚਿੰਗ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁਕੇ ਹਨ ।
ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਬਿਹਤਰੀ ਲਈ ਚੋਣ ਲੜਾਂਗੇ : ਪਨੂੰ
ਪ੍ਰਧਾਨਗੀ ਅਹੁਦੇ ਨੂੰ ਲੈ ਕੇ ਮੈਦਾਨ ਵਿਚ ਉਤਰੇ ਧਰਮਿੰਦਰ ਸਿੰਘ ਪਨੂੰ ਨੇ ਕਿਹਾ ਕਿ ਇੰਪਲਾਈਜ ਡੈਮੋਕ੍ਰੇਟਿਕ ਫਰੰਟ ਚੋਣ ਦੇ ਲਈ ਤਿਆਰ ਹਨ। ਪਨੂੰ ਨੇ ਕਿਹਾ ਕਿ ਇਸ ਵਾਰ ਐਸੋਸੀਏਸ਼ਨ ਦੇ ਚੋਣ ਅਲਗ ਰੰਗ ਲਿਆਉਣਗੇ । ਪਨੂੰ ਨੇ ਕਿਹਾ ਕਿ ਜੇਕਰ ਕਮਰਚਾਰੀ ਉਨ੍ਹਾ ਨੂੰ ਪ੍ਰਧਾਨ ਦੇ ਰੂਪ ਵਿਚ ਚੁਣਗੇ ਤਾਂ ਉਹ ਕਰਮਚਾਰੀਆਂ ਦੀ ਸਾਰੀ ਪੈੰਿਡਗ ਮੰਗਾਂ ਨੂੰ ਪੂਰਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਣਗੇ ।
ਇਸ ਵਾਰ ਵੀ ਚੋਣ ਜਿਤਾਂਗੇ : ਬਾਗੜੀਆ
ਪ੍ਰਧਾਨਗੀ ਅਹੁਦੇ ਦੇ ਦਾਅਦੇਵਾਰ ਰਾਜਿੰਦਰ ਸਿੰਘ ਬਾਗੜੀਆ ਨੇ ਕਿਹਾ ਕਿ ਉਹ ਚੋਣ ਦੇ ਲਈ ਤਿਆਰ ਹਨ ਅਤੇ ਇਸ ਵਾਰ ਵੀ ਪ੍ਰਧਾਨ ਦਾ ਅਹੁਦੇ ‘ਤੇ ਚੋਣ ਲੜਨਗੇ। ਉਨ੍ਹਾ ਕਿਹਾ ਕਿ ਉਨ੍ਹਾ ਨੇ ਪਿਛਲੇ ਸਾਲ ਵੀ ਕਰਮਚਾਰੀਆਂ ਦੀ ਮੰਗਾਂ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਕੋਸ਼ਿਸ਼ ਅੱਗੇ ਵੀ ਜਾਰੀ ਰਹੇਗੀ। ਉਨ੍ਹਾ ਕਿਹਾ ਕਿ ਉਨ੍ਹਾ ਦੇ ਗਰੁਪ ਵਲੋ ਜਲਦ ਚੋਣ ਪ੍ਰਚਾਰ ਸ਼ੁਰੂ ਕਰਕੇ ਕਰਮਚਾਰੀਆਂ ਨੂੰ ਆਪਣੇ ਨਾਲ ਜੋੜਿਆ ਜਾਵੇਗਾ ।