ਵਿਧਾਇਕ ਗੁਰਲਾਲ ਘਨੌਰ ਤੇ ਬਲਤੇਜ ਸਿੰਘ ਪੰਨੂ ਵੱਲੋਂ ਇੰਡੋਰ ਸਪੋਰਟਸ ਜਿਮਨੇਜ਼ਿਅਮ ਹਾਲ ਦਾ ਕੀਤਾ ਉਦਘਾਟਨ

ਵਿਧਾਇਕ ਗੁਰਲਾਲ ਘਨੌਰ ਤੇ ਬਲਤੇਜ ਸਿੰਘ ਪੰਨੂ ਵੱਲੋਂ ਇੰਡੋਰ ਸਪੋਰਟਸ ਜਿਮਨੇਜ਼ਿਅਮ ਹਾਲ ਦਾ ਕੀਤਾ ਉਦਘਾਟਨ
-ਹਲਕੇ ਦੇ ਨੌਜਵਾਨ ਖਿਡਾਰੀ ਨੂੰ ਮਿਲੇਗਾ ਲਾਭ : ਗੁਰਲਾਲ ਘਨੌਰ
ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਨੇੜੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਸਪੋਰਟਸ ਜਿਮਨੇਜ਼ਿਅਮ ਹਾਲ ਦਾ ਹਲਕਾ ਵਿਧਾਇਕ ਗੁਰਲਾਲ ਘਨੌਰ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਬਲਤੇਜ ਸਿੰਘ ਪੰਨੂ ਵੱਲੋਂ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਘਨੌਰ ‘ਚ ਬਣ ਕੇ ਤਿਆਰ ਹੋਏ ਜਿਮਨੇਜੀਅਮ ਹਾਲ ਨੂੰ ਅੱਜ ਖਿਡਾਰੀਆਂ ਦੇ ਖੇਡਣ ਲਈ ਸਪੁਰਦ ਕਰ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਜੱਗਾ ਯੂ. ਐਸ. ਏ., ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਦਲ ਸਿੰਘ ਬਰਾੜ, ਪ੍ਰਿੰਸੀਪਲ ਲਖਵੀਰ ਸਿੰਘ ਗਿੱਲ, ਈ. ਓ. ਚੇਤਨ ਸ਼ਰਮਾ, ਡੀ. ਐਸ. ਪੀ. ਹਰਮਨਪ੍ਰੀਤ ਸਿੰਘ ਚੀਮਾ, ਐਸ. ਐਚ. ਓ. ਸਾਹਿਬ ਸਿੰਘ, ਦਰਸ਼ਨ ਸਿੰਘ ਮੰਜੌਲੀ, ਇੰਦਰਜੀਤ ਸਿੰਘ ਸਿਆਲੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਆਦਿ ਮੌਜੂਦ ਸਨ । ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਨਾਲ ਜਿਹੜਾ ਵੀ ਵਾਅਦਾ ਕੀਤਾ ਉਸ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੁਬਾਰਾ ਗਰਾਉਂਡਾਂ ਨਾਲ ਜੋੜਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਇੰਡੋਰ ਸਪੋਰਟਸ ਜਿਮਨੇਜੀਅਮ ਹਾਲ ਦਾ ਹਲਕੇ ਦੇ 50 ਪਿੰਡਾਂ ‘ਚੋਂ ਖਿਡਾਰੀ ਇਸ ਤੋਂ ਲਾਭ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਉਹ ਹਰ ਹਿੱਲਾ ਯਤਨ ਕਰਦੇ ਰਹਿਣਗੇ ।
