ਥਾਣਾ ਸਦਰ ਨਾਭਾ ਨੇ ਕੀਤਾ ਪਤੀ ਪਤਨੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਥਾਣਾ ਸਦਰ ਨਾਭਾ ਨੇ ਕੀਤਾ ਪਤੀ ਪਤਨੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
ਨਾਭਾ : ਥਾਣਾ ਸਦਰ ਨਾਭਾ ਵਿਖੇ ਪਤੀ ਪਤਨੀ ਵਿਰੁੱਧ 2 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਣ ਤੇ ਦੋਹਾਂ ਖਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਪਤੀ ਪਤਨੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਵਿਚ ਸੁਰਜੀਤ ਸਿੰਘ ਪੁੱਤਰ ਨੰਦ ਸਿੰਘ, ਸੋਨੀਆ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਸਾਧੋਹੇੜੀ ਥਾਣਾ ਸਦਰ ਨਾਭਾ ਸ਼ਾਮਲ ਹਨ । ਪੁਲਸ ਮੁਤਾਬਕ ਐਸ. ਆਈ. ਨਵਦੀਪ ਕੌਰ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪਿੰਡ ਗਲਵੱਟੀ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਦੋਵੇਂ ਥ੍ਰੀਵ੍ਹੀਲਰ ਵਿਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਹਨ ਨੂੰ ਪਿੰਡ ਤੂੰਗਾ ਕੋਲ ਨਾਕਾਬੰਦੀ ਦੌਰਾਨ ਜਦੋਂ ਚੈਕ ਕੀਤਾ ਗਿਆ ਤਾਂ ਦੋਵੇਂ ਜਣੇ ਭੁੱਕੀ ਚੂਰਾ ਪੋਸਤ ਸੁੱਟ ਕੇ ਥ੍ਰੀਵ੍ਹੀਲਰ ਸਮੇਤ ਫਰਾਰ ਹੋ ਗਏ । ਪੁਲਸ ਨੇ ਦੋਹਾਂ ਵਿਰੁੱਧ ਕਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
