ਮੁਲਕ ਦੇ ਅੰਨਦਾਤਾ ਪਿੰਡਾਂ ਵਾਲਿਆਂ ਦੀ ਮੁਸ਼ਕਲ ਚ ਸਾਥ ਦੇਣ ਲਈ ਬਣੀਏ ਮੋਹਰੀ - ਚੇਅਰਮੈਨ ਹਡਾਣਾ

ਮੁਲਕ ਦੇ ਅੰਨਦਾਤਾ ਪਿੰਡਾਂ ਵਾਲਿਆਂ ਦੀ ਮੁਸ਼ਕਲ ਚ ਸਾਥ ਦੇਣ ਲਈ ਬਣੀਏ ਮੋਹਰੀ – ਚੇਅਰਮੈਨ ਹਡਾਣਾ
ਪਟਿਆਲਾ 14 ਜੁਲਾਈ ( ) ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਿੰਡਾਂ ਦੀ ਤਾਜਾ ਸਥਿਤੀ ਦਾ ਜਾਇਜਾ ਲੈਣ ਲਈ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਅਤੇ ਹਰ ਵਰਗ ਦੇ ਵਿਅਕਤੀ ਨੂੰ ਮੁਲਕ ਦੇ ਅੰਨਦਾਤਾ ਪਿੰਡਾਂ ਵਾਲਿਆਂ ਦੀ ਮੁਸ਼ਕਲ ਸਮੇਂ ਚ ਸਾਥ ਦੇਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਾਫੀ ਨੁਕਸਾਨ ਹੋਇਆ, ਜਿਸ ਮਗਰੋਂ ਨੇੜਲੇ ਲੱਗਦੇ ਪਿੰਡਾਂ ਦੇ ਲੋਕਾਂ ਨੇ ਖਾਣ ਪੀਣ ਅਤੇ ਹੋਰ ਸਾਮਾਨ ਨਾਲ ਪਟਿਆਲਾ ਦੇ ਨੁਕਸਾਨੇ ਇਲਾਕੇ ਦੇ ਲੋਕਾਂ ਦੀ ਮੋਹਰੀ ਬਣ ਕੇ ਮਦਦ ਕੀਤੀ।
ਹਡਾਣਾ ਨੇ ਕਿਹਾ ਕਿ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜ਼ੋ ਦੇਵੀਗੜ ਅਤੇ ਹੋਰ ਪਿੰਡਾ ਦੇ ਨਾਲ ਲਗਦੀਆ ਨਹਿਰਾ ਵਿੱਚ ਪਾਣੀ ਛੱਡਿਆ ਗਿਆ ਹੈ, ਉਸ ਨਾਲ ਜਿੱਥੇ ਬੀਜੀ ਗਈ ਪਨੀਰੀ, ਖਾਣ ਪੀਣ ਦੇ ਸਾਮਾਨ ਦੀ ਕਿੱਲਤ, ਡੰਗਰਾਂ ਲਈ ਪੱਠੇ, ਤੂੜੀ ਆਦਿ ਦੀ ਕਿੱਲਤ ਤੋਂ ਇਲਾਵਾ ਹੋਰ ਕਾਫੀ ਨੁਕਸਾਨ ਹੋਇਆ ਹੈ। ਜਿਸ ਲਈ ਪ੍ਰਸ਼ਾਸ਼ਨ ਹਰ ਤਰ੍ਹਾਂ ਦੀ ਮਦਦ ਕਰਨ ਲਈ ਤੱਤਪਰ ਹੈ। ਪਰ ਹੁਣ ਹਰ ਵਰਗ ਦੇ ਲੋਕਾਂ ਦਾ ਮੁਢਲੀ ਫਰਜ਼ ਬਣਦਾ ਹੈ ਕਿ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਮੋਹਰੀ ਬਣ ਕੇ ਮਦਦ ਕਰੀਏ।
ਇਸ ਮੋਕੇ ਹਡਾਣਾ ਨੇ ਜਿੱਥੇ ਆਪਣੀ ਟੀਮ ਨਾਲ ਜਾ ਕੇ ਡੰਗਰਾਂ ਲਈ ਪੱਠੇ ਅਤੇ ਹੋਰ ਖਾਣ ਦੇ ਸਾਮਾਨ ਪਿੰਡਾਂ ਵਿੱਚ ਪਹੁੰਚਾਇਆ ਉਥੇ ਹੀ ਆਪ ਖੁਦ ਅਪਣੇ ਖੇਤਾਂ ਚ ਦੋ ਏਕੜ ਦੇ ਕਰੀਬ ਪਨੀਰੀ ਕਿਸਾਨਾਂ ਲਈ ਫ੍ਰੀ ਸੇਵਾ ਵਜੋਂ ਬੀਜ ਦਿੱਤੀ ਹੈ ਉਥੇ ਹੀ ਹੌਰ ਕਿਸਾਨਾ ਨੂੰ ਵੀ ਬੇਨਤੀ ਕੀਤੀ ਕਿ ਜਿਨ੍ਹਾਂ ਦੀਆ ਜ਼ਮੀਨਾਂ ਉਚੀਆ ਹਨ, ਉਹ ਵੀ ਹੜ ਪੀੜਿਤ ਕਿਸਾਨਾ ਲਈ ਪਨੀਰੀ ਬੀਜਣ ਅਤੇ ਪਸੂਆ ਲਈ ਚਾਰਾ ਮੁੱਹਈਆ ਕਰਵਾ ਕੇ ਆਪਣੇ ਕਿਸਾਨ ਹੋਣ ਦਾ ਮੁਢਲਾ ਫਰਜ ਅਦਾ ਕਰਨ । ਉਹਨਾਂ ਇਸ ਦੇ ਨਾਲ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਖਾਸ ਕਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾ, ਯੂਥ ਕਲੱਬਾਂ ਅਤੇ ਹੋਰਨਾਂ ਨੂੰ ਹੜ ਨਾਲ ਨੁਕਸਾਨੇ ਪਿੰਡਾਂ ਵਿੱਚ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ।
