ਬੀ. ਜੇ. ਪੀ. ਨੇ ਢਾਇਆ ਆਪ ਦਾ ਕਿਲ੍ਹਾ : ਐਡ. ਗੁਰਵਿੰਦਰ ਕਾਂਸਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 February, 2025, 05:04 PM

ਬੀ. ਜੇ. ਪੀ. ਨੇ ਢਾਇਆ ਆਪ ਦਾ ਕਿਲ੍ਹਾ : ਐਡ. ਗੁਰਵਿੰਦਰ ਕਾਂਸਲ
ਦਿੱਲੀ ਵਿੱਚ ਦਰਜ ਕੀਤੀ ਇਤਿਹਾਸਿਕ ਜਿੱਤ
ਬੀ. ਜੇ. ਪੀ. ਵੱਲੋਂ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪ ਦਾ ਕਿਲ੍ਹਾ ਢਾਹ ਕੇ 48 ਸੀਟਾਂ ਤੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ । ਇਸ ਮੌਕੇ ਬੀ. ਜੇ. ਪੀ. ਪਟਿਆਲਾ ਜਿਲਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਅਤੇ ਟੀਮ ਨੇ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਅਤੇ ਵਧਾਈ ਦਿੰਦੇ ਹੋਏ ਕਿਹਾ ਕਿ ਭਾਜਪਾ ਨੇ 27 ਸਾਲ ਦੇ ਸੋਕੇ ਨੂੰ ਖਤਮ ਕਰਦੇ ਹੋਏ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਪਰਚਮ ਲਹਿਰਾ ਕੇ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾ ਕੇ ਇੱਕ ਮਿਸਾਲ ਪੇਸ਼ ਕੀਤੀ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਸਮੇਤ ਸਮੂਹ ਬੀ. ਜੇ. ਪੀ. ਦੇ ਮੰਤਰੀ ਅਤੇ ਮੈਂਬਰ ਵਧਾਈ ਦੇ ਪਾਤਰ ਹਨ, ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਵਾਸੀਆਂ ਦਾ ਬੀ. ਜੇ. ਪੀ. ਉਮੀਦਵਾਰਾਂ ਦੇ ਹੱਕ ਵਿੱਚ ਰਿਕਾਰਡ ਤੋੜ ਵੋਟਾਂ ਪਾਉਣ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀਆਂ ਤੇ ਆਪਣਾ ਵਿਸ਼ਵਾਸ ਦਿਖਾਇਆ ਹੈ ਅਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋ ਕਿੱਤੇ ਝੂਠੇ ਅਤੇ ਫੋਕੇ ਵਾਅਦਿਆ ਦਾ ਮੂੰਹ ਤੋੜ ਜਵਾਬ ਦਿੱਤਾ ਹੈ । ਇਸ ਮੌਕੇ ਸ਼ਾਮ ਲਾਲ ਮਿੱਤਲ, ਮਦਨ ਲਾਲ ਕਾਂਸਲ, ਵਡੇਰਾ ਜੀ, ਰਾਹੁਲ ਬਾਂਸਲ, ਕਰਨ ਸੈਣੀ, ਦੀਸ਼ਾਂਤ ਕਾਂਸਲ, ਸਾਹਿਲ ਗੋਇਲ, ਸ਼ਿਵਮ, ਵਿਕਾਸ ਮਿੱਤਲ਼, ਯਾਦਵਿੰਦਰ ਕਾਂਸਲ, ਅਸ਼ਵਨੀ ਭਾਂਬਰੀ ਆਦਿ ਮੈਂਬਰ ਮੌਕੇ ਤੇ ਹਾਜ਼ਰ ਸਨ ।