ਮੁਲਾਜਮਾਂ ਦੇ ਨਾਹਰਿਆਂ ਨਾਲ ਗੁੰਜਿਆਂ ਸਹਿਰ ਪਟਿਆਲਾ

ਮੁਲਾਜਮਾਂ ਦੇ ਨਾਹਰਿਆਂ ਨਾਲ ਗੁੰਜਿਆਂ ਸਹਿਰ ਪਟਿਆਲਾ
ਪਟਿਆਲਾ : ਕੁਲ ਹਿੰਦ ਰਾਜ ਸਰਕਾਰੀ ਫੈਡਰੇਸ਼ਨ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ 7 ਅਤੇ 8 ਫਰਵਰੀ ਨੂੰ ਦੋ ਰੋਜਾ ਲਗਾਤਾਰ ਧਰਨਾ ਦਿੱਤਾ ਗਿਆ ਅੱਜ 8 ਫਰਵਰੀ ਨੂੰ ਦਿੱਤੇ ਰੋ ਧਰਨੇ ਰੋਸ ਧਰਨੇ ਦੀ ਅਗਵਾਈ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ,ਜਰਨਲ ਸਕੱਤਰ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਭੁਪਿੰਦਰ ਸਿੰਘ ਸਾਧੋਹੜੀ, ਸ਼ਮਸ਼ੇਰ ਸਿੰਘ ਪਟਿਆਲਾ, ਤਰਸੇਮ ਸਿੰਘ ਆਦਿ ਨੇ ਕੀਤੀ । ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਦਰਸ਼ਨ ਸਿੰਘ ਬੇਲੂ ਮਾਜਰਾ ਜਸਵੀਰ ਖੋਖਰ ਪ੍ਰਕਾਸ਼ ਸਿੰਘ ਗੰਡਾਖੇੜੀ, ਹਰਮੇਸ ਸਿੰਘ ਅਤੇ ਬਲਕਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਵਿਭਾਗ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਨਵੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸਰਤ ਪੱਕਿਆ ਕੀਤਾ ਜਾਵੇ ਕੱਚੇ ਕਾਮਿਆਂ ਅਤੇ ਮਾਣ ਭੱਤਾ ਵਰਕਰਾਂ ਦੀ ਘੱਟੋ-ਘੱਟ ਉਜਰਤ 26000 ਰੁਪਏ ਲਾਗੂ ਕੀਤੀ ਜਾਵੇ, ਸਿਖਿਆ ਨੀਤੀ 2020 ਰੱਦ ਕੀਤੀ ਜਾਵੇ। ਛੇਵਾਂ ਪੇ ਕਮਿਸ਼ਨ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਤੇ ਬਕਾਇਆ ਦਿੱਤਾ ਜਾਵੇ। ਨਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ ਪੇਂਡੂ ਭੱਤੇ ਸਮੇਤ ਕੱਟੇ ਭੱਤੇ ਬਹਾਲ ਕੀਤੇ ਜਾਣ । ਅੱਜ ਦੇ ਧਰਨੇ ਵਿੱਚ ਭਿੰਦਰ ਘੱਗਾ ਨਰੇਸ ਕੁਮਾਰ ਗੁਰਬਖਸ਼ ਸਿੰਘ ਮੰਗਤ ਗਾਜੀਪੁਰ ਗੁਰਜੀਤ ਰਾਮ ਹਲੀਮ ਖਾਂ ਧਰਮ ਸਿੰਘ ਹਰਮੇਲ ਸਿੰਘ ਮਨਜੀਤ ਕੌਰ ਹਰਬੰਸ ਕੌਰ ਗੁਰਦੇਵ ਕੌਰ ਆਦਿ ਸਾਮਿਲ ਸਨ ।
