ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਮੌਕੇ ਲਗਾਏ ਝੰਡੇ ਉਤਾਰ ਕੇ ਗੰਦੀ ਜਗ੍ਹਾ ਸੁੱਟਣ ਵਾਲੇ ਦੋਵੇਂ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਮੌਕੇ ਲਗਾਏ ਝੰਡੇ ਉਤਾਰ ਕੇ ਗੰਦੀ ਜਗ੍ਹਾ ਸੁੱਟਣ ਵਾਲੇ ਦੋਵੇਂ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ
ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਪਿੰਡ ਵਿਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਵਿਚ ਲਗਾਏ ਗਏ ਝੰਡਿਆਂ ਨੂੰ ਦੋ ਵਿਅਕਤੀਆਂ ਵਲੋਂ ਜਿਥੇ ਪਹਿਲਾਂ ਮਰੋੜਿਆ ਗਿਆ ਫਿਰ ਉਨ੍ਹਾਂ ਨੂੰ ਉਤਾਰ ਕੇ ਇਕ ਗੰਦੀ ਜਗ੍ਹਾ ਤੇ ਸੁੱਟ ਦਿੱਤਾ ਗਿਆ, ਜਿਸ ਤੇ ਪੁਲਸ ਨੇ ਨਵਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਅਜਿਹਾ ਕਰਨ ਵਾਲੇ ਦੋਵੇਂ ਵਿਅਕਤੀਆਂ ਨੂੰ 298, 3 (5) ਤਹਿਤ) ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਉਕਤ ਕਾਰਾ ਬੀਤੇ ਦਿਨੀਂ ਐਤਵਾਰ ਨੂੰ ਵਾਪਰਿਆ ਤੇ ਨਵਦੀਪ ਕੁਮਾਰ ਦੇ ਦੱਸਣ ਮੁਤਾਬਕ ਉਸਦੇ ਭਾਈਚਾਰੇ ਦੇ ਕੁੱਝ ਲੋਕ ਜਦੋਂ ਉਸ ਕੋਲ ਆਏ ਸਨ ਤਾਂ ਉਨ੍ਹਾਂ ਦਂੱਸਿਆ ਕਿ ਅਰਸ਼ਦੀਪ ਸਿੰਘ ਤੇ ਕਰਨਦੀਪ ਜੋ ਕਿ ਦੋਵੇਂ ਭਰਾ ਹਨ ਨੇ ਪਿੰਡ ਵਿਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਵਿਚ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਵੇਲੇ ਲਗਾਏ ਗਏ ਝੰਡਿਆਂ ਦਾ ਉਪਰੋਕਤ ਕਾਰਾ ਕਰ ਦਿੱਤਾ ਹੈ ਤਾਂ ਉਸਨੇ ਪੁਲਸ ਨੂੰ ਸੂਚਿਤ ਕੀਤਾ ਤੇ ਦੋਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ।
