ਕਰਨਾਲ ਪੁਲਸ ਨੇ ਕੀਤਾ ਤਿੰਨ ਏਜੰਟਾਂ ਵਿਰੁੱਧ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 07 February, 2025, 02:41 PM

ਕਰਨਾਲ ਪੁਲਸ ਨੇ ਕੀਤਾ ਤਿੰਨ ਏਜੰਟਾਂ ਵਿਰੁੱਧ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ
ਕਰਨਾਲ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਤੋਂ ਹਾਲ ਹੀ ਡਿਪੋਰਟ ਹੋ ਕੇ ਭਾਰਤ ਪਹੁੰਚੇ 104 ਭਾਰਤੀਆਂ ਵਿਚੋਂ ਹਰਿਆਣਾ ਦੇ 33 ਵਿਚੋਂ ਕਰਨਾਲ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਵਲੋਂ ਕਰਨਾਲ ਦੇ ਹੀ ਤਿੰਨ ਏਜੰਟਾਂ ਵਿਰੁੱਧ ਪੁਲਸ ਨੂੰ ਦਿੱਤੀ ਸਿ਼ਕਾਇਤ ਤੇ ਕਰਨਾਲ ਪੁਲਸ ਨੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ । ਦੱਸਣਯੋਗ ਹੈ ਕਿ ਜਿਨ੍ਹਾਂ ਤਿੰਨ ਵਿਅਕਤੀਆਂ ਵਲੋਂ ਜਿਹੜੇ ਤਿੰਨ ਏਜੰਟਾਂ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਗਈ ਹੈ ਕਿਸੇ ਦੇ ਵੀ ਨਾਮ ਪੁਲਸ ਵਲੋਂ ਸਾਂਝੇ ਨਹੀਂ ਕੀਤੇ ਗਏ ਹਨ ਤੇ ਇਹ ਕੇਸ ਕਰਨਾਲ ਦੇ ਮਧੂਬਨ, ਰਾਮ ਨਗਰ ਅਤੇ ਅਸੰਧ ਥਾੰਿਣਆਂ ਵਿਚ ਦਰਜ ਕੀਤੇ ਗਏ ਹਨ ।
ਕਰਨਾਲ ਦੇ ਡੀ. ਐਸ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਲਗਭਗ 144 ਮਾਮਲੇ ਦਰਜ ਕੀਤੇ ਗਏ ਹਨ ਅਤੇ 83 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਹ ਲੋਕ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਭੇਜਦੇ ਹਨ । ਇਸ ਤੋਂ ਇਲਾਵਾ 37 ਵਿਅਕਤੀਆਂ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਪੁਲਸ ਦੀ ਕਾਰਵਾਈ ਜਾਰੀ ਹੈ, ਜਿਸ ਵਿੱਚ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਏਜੰਟ ਸ਼ਾਮਲ ਹਨ । ਡੀ. ਐਸ. ਪੀ. ਨੇ ਕਿਹਾ ਕਿ ਹਰਿਆਣਾ ਤੋਂ 33 ਲੋਕਾਂ ਨੂੰ ਹਾਲ ਹੀ ਵਿੱਚ ਅਮਰੀਕਾ ’ਚੋਂ ਕੱਢੇ ਗਏ ਨੌਜਵਾਨਾਂ ਵਿਚ 7 ਕਰਨਾਲ ਜ਼ਿਲ੍ਹੇ ਦੇ ਹਨ, ਜੇਕਰ ਉਨ੍ਹਾਂ ਵੱਲੋਂ ਕਿਸੇ ਏਜੰਟ ਵਿਰੁੱਧ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਸਾਰੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੈਰ-ਕਾਨੂੰਨੀ ਤਰੀਕਿਆਂ ਨਾਲ ਨਾ ਭੇਜਣ। ਉਨ੍ਹਾਂ ਨੂੰ ਸਿਰਫ਼ ਸਟੱਡੀ ਵੀਜ਼ਾ ਜਾਂ ਕਾਨੂੰਨੀ ਤਰੀਕਿਆਂ ਨਾਲ ਹੀ ਵਿਦੇਸ਼ ਭੇਜੋ, ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਜਾਨ ਦਾ ਵੀ ਖ਼ਤਰਾ ਹੈ ।