ਐਨ. ਸੀ. ਬੀ. ਨੇ ਕੀਤੀ ਛਾਪੇਮਾਰੀ ਦੌਰਾਨ 200 ਕਰੋੜ ਦੇ ਨਸ਼ੀਲੇ ਪਦਾਰਥ ਜ਼ੁਬਤ

ਦੁਆਰਾ: Punjab Bani ਪ੍ਰਕਾਸ਼ਿਤ :Friday, 07 February, 2025, 01:13 PM

ਐਨ. ਸੀ. ਬੀ. ਨੇ ਕੀਤੀ ਛਾਪੇਮਾਰੀ ਦੌਰਾਨ 200 ਕਰੋੜ ਦੇ ਨਸ਼ੀਲੇ ਪਦਾਰਥ ਜ਼ੁਬਤ
ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਦੇ ਐਨ 32 ਨੇ ਨਵੀਂ ਮੁੰਬਈ ਵਿਖੇ ਛਾਪੇਮਾਰੀ ਕਰਕੇ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਮੌਕੇ 4 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਐਨ. ਸੀ. ਬੀ. ਨੇ ਸਖ਼ਤ ਕਾਰਵਾਈ ਕਰਦਿਆਂ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਨਾ ਸਿਰਫ਼ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਬਲਕਿ ਉਨ੍ਹਾਂ ਤੋਂ ਵੱਖ-ਵੱਖ ਕਿਸਮਾਂ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ। ਜਿਸ ਦੀ ਕੁੱਲ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾ ਰਹੀ ਹੈ।ਐਨ. ਸੀ. ਬੀ. ਸੂਤਰਾਂ ਅਨੁਸਾਰ ਐਨ. ਸੀ. ਬੀ. ਨੇ 11.540 ਕਿਲੋਗ੍ਰਾਮ ਉੱਚ ਗੁਣਵੱਤਾ ਵਾਲਾ ਕੋਕੀਨ, 4.9 ਕਿਲੋਗ੍ਰਾਮ ਹਾਈਬ੍ਰਿਡ ਸਟਰੇਨ ਹਾਈਡਰੋਪੋਨਿਕ ਬੂਟੀ, ਗਾਂਜਾ, 200 ਪੈਕੇਟ (5.5 ਕਿਲੋਗ੍ਰਾਮ) ਭੰਗ ਜ਼ਬਤ ਕੀਤੀ ਹੈ । ਦੱਸਣਯੋਗ ਹੈ ਕਿ ਐਨ. ਸੀ. ਬੀ. ਵਲੋਂ ਵੱਖ ਵੱਖ ਸਮਿਆਂ ਤੇ ਅਜਿਹੀਆਂ ਗੈਰ ਸਮਾਜਿਕ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਪਕੜ ਕੇ ਸਲਾਖਾਂ ਪਿੱਛੇ ਪਹਿਲਾਂ ਵੀ ਪਹੁੰਚਾਇਆ ਗਿਆ ਹੈ ।