ਸ਼ਹਿਰ ਦੀਆਂ ਸੜਕਾਂ ਲਈ ਪੇਚ ਵਰਕ ਦਾ ਕੰਮ ਸ਼ੁਰੂ

ਸ਼ਹਿਰ ਦੀਆਂ ਸੜਕਾਂ ਲਈ ਪੇਚ ਵਰਕ ਦਾ ਕੰਮ ਸ਼ੁਰੂ
– ਵਿਕਾਸ ਕਾਰਜਾਂ ਚ ਕੋਈ ਦੇਰੀ ਨਹੀਂ : ਕੁੰਦਨ ਗੋਗੀਆ
ਪਟਿਆਲਾ : : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕੇ ਸ਼ਹਿਰ ਦੀਆਂ ਸੜਕਾਂ ਲਈ ਪੇਚ ਵਰਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਊਨਾ ਕਿਹਾ ਕਿ ਸ਼ਹਿਰ ਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਦੇਰੀ ਨਹੀਂ ਆਏਗੀ । ਗੋਗੀਆ ਨੇ ਦੱਸਿਆ ਕਿ ਪੈਚ ਵਰਕ ਲੁੱਕ ਦਾ ਕੰਮ ਸਟਾਰਟ ਹੈ । ਇਹ ਕੰਮ ਲਾਹੌਰੀ ਗੇਟ ਟੂ ਆਰੀਆ ਸਮਾਜ ਆਰੀਆ ਸਮਾਜ ਟੂ ਕੁਮਾਰ ਸਭਾ ਸਕੂਲ ਤੱਕ ਹੋਏਗਾ। ਇਸ ਤੋਂ ਇਲਾਵਾ ਸ਼ੇਰਾਂ ਵਾਲੇ ਗੇਟ ਟੂ ਸ਼ੇਰੇ ਪੰਜਾਬ ਮਾਰਕੀਟ ਅਤੇ ਸ਼ਹਿਰ ਦੀ ਸਾਰੀਆਂ ਸੜਕਾਂ ਜੋ ਕਿ ਲੁੱਕ ਦੀਆਂ ਬਣੀਆਂ ਹਨ ਉਹਨਾਂ ਤੇ ਪੇਚ ਵਰਕ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕੇ ਪਹਿਲਾਂ ਦਾ ਰਿਪੇਅਰ ਵਰਕ ਸਟਾਰਟ ਹੈ ਅਨਾਰਦਾਣਾ ਚੌਂਕ ਟੂ ਕਿਲਾ ਚੌਂਕ ਅਤੇ ਹੋਰ ਸ਼ਹਿਰ ਦੀਆਂ ਮੇਨ ਥਾਵਾਂ ਜਿੱਥੇ ਟਾਈਲਾਂ ਦੀ ਰਿਪੇਅਰ ਵਰਕ ਅਤੇ ਸਾਰੇ ਕੰਮ ਚਲ ਰਹੇ ਹਨ। ਮੇਅਰ ਕੁੰਦਨ ਗੋਗੀਆ ਨੇ ਚੇਤਾਵਨੀ ਵੀ ਦਿੱਤੀ ਕਿ ਵਿਕਾਸ ਕਾਰਜਾਂ ਵਿਚ ਲਾਪ੍ਰਵਾਹੀ ਬਰਦਾਸਤ ਨਹੀਂ ਹੋਵੇਗੀ । ਇਸ ਦੌਰਾਨ ਨਿਗਰਾਨ ਇੰਜੀਨੀਅਰ ਹਰਕਿਰਨ ਪਾਲ ਸਿੰਘ, ਐਕਸੀਨ ਮੋਹਨ ਲਾਲ, ਐਸ. ਡੀ. ਓ. ਅਮਿਤੋਜ ਅਤੇ ਜੂਨੀਅਰ ਇੰਜੀਨੀਅਰ ਜਗਜੀਤ ਸਿੰਘ ਹਾਜਰ ਸਨ ।
