ਜਨਹਿਤ ਸਮਿਤੀ ਵਲੋ ਅੰਤਿਮ ਯਾਤਰਾ ਵਾਹਨ ਲੋਕਾਂ ਨੂੰ ਸਮਰਪਿਤ

ਜਨਹਿਤ ਸਮਿਤੀ ਵਲੋ ਅੰਤਿਮ ਯਾਤਰਾ ਵਾਹਨ ਲੋਕਾਂ ਨੂੰ ਸਮਰਪਿਤ
– ਜਨਹਿੱਤ ਸੰਮਤੀ ਦੇ ਕਾਰਜ ਸ਼ਲਾਘਾਯੋਗ : ਕੋਹਲੀ, ਗੋਗੀਆ
ਪਟਿਆਲਾ : : ਸੰਸਥਾ ਜਨਹਿਤ ਸਮਿਤੀ ਵਲੋ ਅੱਜ ਅੰਤਿਮ ਯਾਤਰਾ ਵੈਨ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਵੈਨ ਨੂੰ ਵਿਧਾਇਕ ਪਟਿਆਲਾ ਅਜੀਤ ਪਾਲ ਸਿੰਘ ਕੋਹਲੀ ਅਤੇ ਮੇਅਰ ਮਿਉਂਸੀਪਲ ਕਾਰਪੋਰੇਸ਼ਨ ਪਟਿਆਲਾ ਕੁੰਦਨ ਗੋਗੀਆ ਵਲੋ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਅੱਜ ਦੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਪਟਿਆਲਾ ਅਜੀਤ ਪਾਲ ਸਿੰਘ ਕੋਹਲੀ ਵਲੋ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ । ਉਨ੍ਹਾਂ ਕਿਹਾ ਕਿ ਸ਼ਹਿਰ ਜਿਵੇਂ ਜਿਵੇਂ ਵੱਧ ਰਿਹਾ ਹੈ ਉਸ ਨੂੰ ਦੇਖਦਿਆਂ ਹੋਇਆ ਅੰਤਿਮ ਯਾਤਰਾ ਵਾਹਨ ਦੀ ਸੇਵਾ ਬਹੁਤ ਜਰੂਰੀ ਹੋ ਜਾਂਦੀ ਹੈ ।
ਉਨ੍ਹਾਂ ਦੱਸਿਆ ਕਿ ਮੈਨੂੰ ਖੁਸ਼ੀ ਹੈ ਕਿ ਪਟਿਆਲਾ ਵਿਚ ਜਨਹਿਤ ਸਮਿਤੀ ਵਰਗੀ ਸਮਾਜ ਸੇਵੀ ਸੰਸਥਾ ਚੰਗਾ ਕਾਰਜ ਕਰ ਰਹੀ ਹੈ । ਇਸ ਮੌਕੇ ਮੇਅਰ ਕੁੰਦਨ ਗੋਗੀਆ ਜੀ ਵਲੋ ਸੰਸਥਾ ਦੇ ਇਸ ਕਾਰਜ ਨੂੰ ਉੱਤਮ ਸੇਵਾ ਦਸਿਆ ਗਿਆ ਉਨ੍ਹਾਂ ਕਿਹਾ ਮਰਨਾ ਅਟਲ ਹੈ ਤੇ ਉਸ ਸਮੇਂ ਅੰਤਿਮ ਯਾਤਰਾ ਵਾਹਨ ਦੀ ਸੇਵਾ ਪ੍ਰਦਾਂਨ ਕਰਨਾ ਵਿਸ਼ੇਸ ਹੋ ਜਾਂਦਾ ਹੈ। ਸੰਸਥਾ ਦੇ ਪ੍ਰਧਾਨ ਐਸ ਕੇ ਗੌਤਮ ਵਲੋ ਦਸਿਆ ਗਿਆ ਕਿ ਕੇ ਸੰਸਥਾ ਪਹਿਲਾ ਹੀ ਇਕ ਅੰਤਿਮ ਯਾਤਰਾ ਵੈਨ, ਚਾਰ ਮੁਫ਼ਤ ਐਂਬੂਲੈਂਸਾਂ ਦੀ ਸੇਵਾ ਨਿਭਾ ਰਹੀ ਹੈ । ਉਨਾਂ ਸੰਸਥਾ ਦੇ ਮੈਬਰਾਂ ਅਤੇ ਇਸ ਅੰਤਿਮ ਯਾਤਰਾ ਵਾਹਨ ਲਈ ਰਾਸ਼ੀ ਦਾਨ ਕਰਨ ਵਾਲਿਆ ਦਾ ਧੰਨਵਾਦ ਕੀਤਾ । ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕੇ ਇਹ ਵੈਨ ਨਿਸ਼ੁਲਕ ਸੇਵਾ ਕਰੇਗੀ । ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਸਮਾਗਮ ਵਿਚ ਇਕ ਲੋੜਵੰਦ ਮਰੀਜ ਨੂੰ ਵਿਲ ਚੇਅਰ, ਲੜਕੀ ਦੇ ਵਿਆਹ ਲਈ ਰਾਸ਼ਨ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ।
ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਜੱਗੀ ਵਲੋ ਆਏ ਹੋਏ ਸਾਰੇ ਮਹਿਮਾਨਾਂ ਅਤੇ ਦਾਨੀ ਸਜਣਾ ਦਾ ਧਨਵਾਦ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਰਾਜਿੰਦਰਾ ਹਸਪਤਾਲ ਵਿਚ ਮਰੀਜ਼ਾਂ ਦੀ ਸੇਵਾ, ਮੁਫ਼ਤ ਦਵਾਈਆਂ,ਕੰਬਲ, ਇਲਾਜ ਲਈ ਪੈਸੇ, ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ, ਲੜਕੀਆ ਦੇ ਵਿਆਹ ਲਈ ਰਾਸ਼ਨ ਸਮਾਂਨ, ਲੋੜਵੰਦ ਲਈ ਟਰਾਈ ਸਾਈਕਲ, ਹਸਪਤਾਲ ਲਈ ਸਟਰੇਚਰ ਅਤੇ ਪਾਰਕਾਂ ਦੇ ਸੰਭਾਲ ਦੇ ਕਾਰਜ ਕੀਤਾ ਜਾਂਦੇ ਹਨ । ਇਸ ਤੋਂ ਇਲਾਵਾ ਕੁਦਰਤੀ ਆਫਤਾਂ ਕਰੋਨਾ ਅਤੇ ਹੜ ਸਮੇਂ ਸੰਸਥਾ ਵਲੋ ਕਈ ਹਜਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ । ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਸੰਸਥਾ ਨਾਲ ਜੁੜਨ ਲਈ ਕਿਹਾ ਤਾਂ ਜੋ ਸੰਸਥਾ ਹੋਰ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਕਰ ਸਕੇ । ਇਸ ਮੌਕੇ ਜੇਐਸ ਢੀਂਡਸਾ, ਅਸ਼ੋਕ ਗੋਇਲ ਡਕਾਲੇ ਵਾਲੇ, ਪਰਵੀਨ ਸ਼ਰਮਾ, ਭਜਨ ਪਰਤਾਪ ਸਿੰਘ ਧਾਲੀਵਾਲ, ਸੀਏ ਰਾਜੀਵ ਗੁਪਤਾ, ਸੰਜੀਵ ਕੁਮਾਰ ਡਾਇਰੈਕਟ ਮਾਧਵ ਕੇ ਆਰ ਜੀ, ਡਾਕਟਰ ਹਿਤੇਸ਼ ਮਲਹੋਤਰਾ, ਗੁਰਲਾਲ ਸਿੰਘ ਆਸਟਰੇਲੀਆ, ਪਰਵੀਨ ਸ਼ਰਮਾ, ਸੰਦੀਪ ਸਿੰਗਲਾ, ਰਵਿੰਦਰ ਗੁਪਤਾ, ਵਿਜੇ ਗੁਪਤਾ, ਜਤਿੰਦਰ ਰੰਧਾਵਾ, ਮਨੋਜ ਸਕਸੈਨਾ, ਲਾਲ ਪ੍ਰੀਤ ਸਿੰਘ, ਕੂੰਜ ਵਿਆਹਰੀ ਸਪਲਾਇਰ, ਰਾਕੇਸ਼ ਗੁਪਤਾ, ਵਿਵੇਕ ਜੈਨ, ਤਰਸੇਮ ਕੁਮਾਰ ਮਿੱਤਲ, ਗੁਰਸ਼ਰਨ ਸਿੰਘ, ਸੁੰਦਰ ਲਾਲ ਸਿੰਗਲਾ , ਸੁਨੀਲ ਅਗਰਵਾਲ, ਸੁਰੇਸ਼ ਕੁਮਾਰ ਚੀਫ ਇੰਜੀਨਅਰ, ਐਡਵੋਕੇਟ ਮਹਿਸਨ ਪੂਰੀ, ਡਾਕਟਰ ਬੀ. ਐਲ. ਭਾਰਦ ਵਾਜ, ਸ਼ਿਵ ਕੁਮਾਰ ਸ਼ਰਮਾ, ਸਤਿੰਦਰ ਕੌਰ ਵਾਲੀਆ, ਪ੍ਰਾਣ ਸੱਭਰਵਾਲ, ਸੁਰਿੰਦਰ ਸਿੰਘ, ਡਾਕਟਰ ਮਨਮੋਹਨ ਸਿੰਘ,ਇੰਦਰਪਾਲ ਬਾਵਾ, ਓ ਪੀ ਗਰਗ, ਮੌਜੂਦ ਸਨ ।
