ਦਿੱਲੀ ਦੀ ਤਰ੍ਹਾਂ ਪੰਜਾਬ ਅੰਦਰ ਵੀ ਭਾਜਪਾ ਬਣਾਵੇਗੀ ਸਰਕਾਰ : ਅਨੁਜ ਖੋਸਲਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 13 February, 2025, 11:12 AM

ਦਿੱਲੀ ਦੀ ਤਰ੍ਹਾਂ ਪੰਜਾਬ ਅੰਦਰ ਵੀ ਭਾਜਪਾ ਬਣਾਵੇਗੀ ਸਰਕਾਰ : ਅਨੁਜ ਖੋਸਲਾ
– ਪੰਜਾਬ ਅੰਦਰ ਵੀ ਭਾਜਪਾ ਡਟਕੇ ਕਰ ਰਹੀ ਹੈ ਲੋਕਾਂ ਲਈ ਕੰਮ
ਪਟਿਆਲਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਕੌਂਸਲਰ ਅਨੁਜ ਖੋਸਲਾ ਨੇ ਕਿਹਾ ਕਿ ਦਿੱਲੀ ਦੀ ਤਰ੍ਹਾ ਹੁਣ ਜਲਦ ਹੀ 2027 ਦੀਆਂ ਚੋਣਾਂ ਦੌਰਾਨ ਪੰਜਾਬ ਅੰਦਰ ਵੀ ਭਾਜਪਾ ਆਪਣੀ ਸਰਕਾਰ ਬਣਾਵੇਗੀ ਤੇ ਲੋਕਾਂ ਲਈ ਰਿਕਾਰਡ ਤੋੜ ਵਿਕਾਸ ਕਰਕੇ ਦਿਖਾਵੇਗੀ । ਉਨ੍ਹਾ ਕਿਹਾ ਕਿ ਹੁਣ ਲੋਕ ਪੂਰੀ ਤਰ੍ਹਾ ਜਾਗਰੂਕ ਹੋਕੇ ਭਾਰਤੀ ਜਨਤਾ ਪਾਰਟੀ ਦਾ ਸਾਂਥ ਦੇ ਰਹੇ ਹਨ ਅਤੇ ਪੂਰੀ ਤਰ੍ਹਾ ਡਟਕੇ ਭਾਜਪਾ ਦੇ ਨਾਲ ਖੜੇ ਹਨ । ਊਨ੍ਹਾ ਕਿਹਾ ਕਿ ਲੋਕ ਜਾਣਦੇ ਹਨ ਕਿ ਭਾਜਪਾ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋਕਿ ਲੋਕਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ ਕਿਉਂਕਿ ਭਾਜਪਾ ਦੀ ਅਗਵਾਈ ਹੇਠ ਦੇਸ਼ ਲਗਾਤਾਰ ਅੱਗੇ ਵਧ ਰਿਹਾ ਹੈ । ਉਨ੍ਹਾ ਕਿਹਾ ਕਿ ਪੰਜਾਬ ਅੰਦਰ ਵੀ ਭਾਜਪਾ ਦੇ ਨੇਤਾਵਾਂ ਵਲੋ ਡਟਕੇ ਲੋਕਾਂ ਲਈ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਮੌਕੇ ਦੀਆਂ ਸਰਕਾਰਾਂ ਤੋਂ ਪੂਰੀ ਤਰ੍ਹਾਂ ਤੰਗ ਆ ਚੁਕੇ ਹਨ । ਹਰ ਵਰਗ ਆਪ ਨੂੰ ਸੱਤਾ ‘ਚ ਲਿਆਕੇ ਆਪਣੇ ਆਪ ਨੂੰ ਕੋਸ ਰਿਹਾ ਹੈ। ਇਸ ਲਈ ਲੋਕ ਜਲਦ ਹੀ ਪੰਜਾਬ ਅੰਦਰ ਵੀ ਵੱਡਾ ਬਦਲਾਅ ਕਰਕੇ ਭਾਜਪਾ ਨੂੰ ਲਿਆਉਣਗੇ ਤੇ ਆਪਣੇ ਰੁਕੇ ਹੋਏ ਕੰਮਾਂ ਨੂੰ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮਸਿਆ ਹੈ ਤਾਂ ਕਦੇ ਵੀ ਉਨ੍ਹਾ ਨੂੰ ਆਕੇ ਮਿਲ ਸਕਦਾ ਹੈ ।