ਕੇਂਦਰੀ ਖੇਤੀਬ੍ਾੜੀ ਮੰਤਰੀ ਨਾਲ ਕਿਸਾਨਾਂ ਦੀ ਅੱਜ ਹੋਣ ਵਾਲੀ ਮੀਟਿੰਗ ਵਿਚ ਜਾਣਗੇ ਕਿਹੜੇ ਕਿਹੜੇ ਕਿਸਾਨ

ਕੇਂਦਰੀ ਖੇਤੀਬ੍ਾੜੀ ਮੰਤਰੀ ਨਾਲ ਕਿਸਾਨਾਂ ਦੀ ਅੱਜ ਹੋਣ ਵਾਲੀ ਮੀਟਿੰਗ ਵਿਚ ਜਾਣਗੇ ਕਿਹੜੇ ਕਿਹੜੇ ਕਿਸਾਨ
ਚੰਡੀਗੜ੍ਹ : ਫਸਲੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੀ ਇਕ ਮੀਟਿੰਗ ਕੇਂਦਰ ਸਰਕਾਰ ਵਲੋਂ ਦਿੱਤੇ 14 ਫਰਵਰੀ ਦੀ ਮੀਟਿੰਗ ਦੇ ਸੱਦੇ ਦੇ ਚਲਦਿਆਂ ਮੀਟਿੰਗ ਲਈ ਵਫਦ ਵਿੱਚ ਕਿਸਾਨ ਮਜ਼ਦੂਰ ਮੋਰਚਾ ( ਭਾਰਤ) ਵੱਲੋਂ ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ) ਜਸਵਿੰਦਰ ਸਿੰਘ ਲੋਂਗੋਵਾਲ (ਬੀ. ਕੇ. ਯੂ. ਏਕਤਾ ਅਜ਼ਾਦ), ਮਨਜੀਤ ਸਿੰਘ ਰਾਏ (ਬੀਕੇਯੂ ਦੋਆਬਾ), ਬਲਵੰਤ ਸਿੰਘ ਬਹਿਰਾਮਕੇ (ਬੀ. ਕੇ. ਯੂ. ਬਹਿਰਾਮਕੇ), ਬੀਬੀ ਸੁਖਵਿੰਦਰ ਕੌਰ (ਬੀ. ਕੇ. ਯੂ. ਕ੍ਰਾਂਤੀਕਾਰੀ), ਦਿਲਬਾਗ ਸਿੰਘ ਗਿੱਲ ( ਬੀ. ਕੇ. ਐਮ. ਯੂ ), ਰਣਜੀਤ ਸਿੰਘ ਰਾਜੂ (ਜੀ. ਕੇ. ਐੱਸ. ਰਾਜਸਥਾਨ), ਉਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ), ਨੰਦ ਕੁਮਾਰ (ਪ੍ਰੋਗਰੈਸਿਵ ਫਾਰਮਰਜ਼ ਫ੍ਰੰਟ, ਤਾਮਿਲਨਾਡੂ), ਪੀ. ਟੀ. ਜੋਨ ਕੇਰਲਾ, ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ), ਤੇਜਵੀਰ ਸਿੰਘ ਪੰਜੋਖੜਾ ( ਬੀ. ਕੇ. ਯੂ. ਸ਼ਹੀਦ ਭਗਤ ਸਿੰਘ ਹਰਿਆਣਾ), ਜੰਗ ਸਿੰਘ ਭਟੇੜੀ (ਬੀ. ਕੇ. ਯੂ. ਭਟੇੜੀ), ਸਤਨਾਮ ਸਿੰਘ ਬਹਿਰੂ (ਇੰਡੀਅਨ ਫਾਰਮਰਜ਼ ਅਸੋਸੀਏਸ਼ਨ) ਸ਼ਾਮਿਲ ਹੋਣਗੇ ।
ਐੱਸ. ਕੇ. ਐੱਮ. (ਗੈਰ ਰਾਜਨੀਤਿਕ) ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਵਫ਼ਦ ਕਾਕਾ ਸਿੰਘ ਕੋਟੜਾ (ਜਨਰਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ), ਅਭਿਮਨਿਊ ਕੋਹਾੜ (ਕਨਵੀਨਰ, ਭਾਰਤੀ ਕਿਸਾਨ ਨੌਜਵਾਨ ਯੂਨੀਅਨ), ਸੁਖਜੀਤ ਸਿੰਘ ਹਰਦੋਝੰਡੇ (ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ), ਇੰਦਰਜੀਤ ਸਿੰਘ ਕੋਟਬੁੱਢਾ (ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ), ਸੁਖਜਿੰਦਰ ਸਿੰਘ ਖੋਸਾ (ਪ੍ਰਧਾਨ, ਬੀਕੇਯੂ ਖੋਸਾ), ਪੀ. ਆਰ. ਪਾਂਡੀਅਨ, ਤਾਮਿਲਨਾਡੂ, ਕੁਰਬਰੂ ਸ਼ਾਂਤਕੁਮਾਰ, ਕਰਨਾਟਕ, ਲਖਵਿੰਦਰ ਸਿੰਘ ਔਲਖ (ਪ੍ਰਧਾਨ, ਭਾਰਤੀ ਕਿਸਾਨ ਏਕਤਾ), ਸੁਖਦੇਵ ਸਿੰਘ ਭੋਜਰਾਜ (ਪ੍ਰਧਾਨ ਕਿਸਾਨ ਤੇਜਵਾਨ ਭਲਾਈ ਯੂਨੀਅਨ), ਬਚਿਤਰ ਸਿੰਘ ਕੋਟਲਾ (ਪ੍ਰਧਾਨ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ), ਅਰੁਣ ਸਿਨਹਾ, ਬਿਹਾਰ, ਹਰਪਾਲ ਸਿੰਘ ਬਲਾੜੀ, ਉੱਤਰ ਪ੍ਰਦੇਸ਼, ਇੰਦਰਜੀਤ ਸਿੰਘ ਪੰਨੀਵਾਲਾ, ਰਾਜਿਸਥਾਨ ਜਾਣਗੇ ।
