Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਬੁੱਢਾ ਦਲ ਦੀਆਂ ਫੌਜਾਂ ਨੇ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ ਰਾਸ਼ਨ ਵੰਡਣ ਦੀ ਪਹਿਲ ਕਦਮੀ ਕੀਤੀ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਦੁਆਰਾ: News ਪ੍ਰਕਾਸ਼ਿਤ :Saturday, 15 July, 2023, 06:11 PM

ਬੁੱਢਾ ਦਲ ਦੀਆਂ ਫੌਜਾਂ ਨੇ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ ਰਾਸ਼ਨ ਵੰਡਣ ਦੀ ਪਹਿਲ ਕਦਮੀ ਕੀਤੀ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਪਟਿਆਲਾ:- 15 ਜੁਲਾਈ ( ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿਤੀ ਹੈ ਹਰਿਆਣਾ ਪ੍ਰਾਂਤ ਨਾਲ ਲਗਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬੁੱਧਮੁਰ, ਬੀਪਪੁਰ, ਦੇਵੀਗੜ੍ਹ, ਜੋਧਪੁਰ, ਹਰੀਗੜ੍ਹ, ਦੇਵਕੀ, ਕੜਾਮ, ਰੁੜਕੀ, ਮੁਧਪੁਰ, ਵੱਡੀ ਪੱਧਰ ਤੇ ਪਾਣੀ ਦੀ ਮਾਰ ਹੇਠ ਹਨ। ਇਨ੍ਹਾਂ ਪਿੰਡਾਂ ਨੂੰ ਰਾਹਤ ਪਹੁੰਚਾਉਣ ਵਿਚ ਬੁੱਢਾ ਦਲ ਨੇ ਪਹਿਲ ਕਦਮੀ ਕੀਤੀ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੀਆਂ ਟੀਮਾਂ ਬਣਾ ਕੇ ਇਨ੍ਹਾਂ ਪਿੰਡਾਂ ਵਿਚ ਲੰਗਰ ਪਾਣੀ, ਦਵਾਈਆਂ, ਸੁੱਕਾ ਰਾਸ਼ਨ, ਦੁੱਧ, ਘਰੋ ਘਰੀ ਪਹੁੰਚਾਉਣ ਲਈ ਲਾਈਆਂ ਹੋਈਆਂ ਹਨ। ਗੁ: ਬਾਬਾ ਬੰਬਾ ਸਿੰਘ ਬਗੀਚੀ ਵਿਖੇ ਵੱਡੀ ਪੱਧਰ ਤੇ ਬੀਬੀਆਂ, ਸਿੰਘਾਂ, ਸੇਵਾਦਾਰਾਂ ਵੱਲੋਂ ਸਬਜ਼ੀਆਂ ਲੰਗਰ, ਪਾਣੀ, ਦੁੱਧ, ਦਵਾਈਆਂ, ਬਿਸਕੁਟ, ਬਰੈਡ ਆਦਿ ਦੇ ਪੈਕਟ ਬਣਾ ਕੇ ਲੋੜਵੰਦਾਂ ਤੀਕ ਪੁਜਦਾ ਕੀਤਾ ਜਾ ਰਿਹਾ ਹੈ। ਪ੍ਰੈਸ ਬਿਆਨ ਅਨੁਸਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਭਾਵੇਂ ਇਹ ਪਿੰਡ ਪਟਿਆਲੇ ਸ਼ਹਿਰ ਤੋਂ ਹਟਕੇ ਹਨ ਪਰ ਫਿਰ ਵੀ ਨਿਹੰਗ ਸਿੰਘ ਫੌਜਾਂ ਪੂਰੇ ਉਤਸ਼ਾਹ ਪਿਆਰ ਸਤਿਕਾਰ ਨਾਲ ਪਾਣੀ ਵਿੱਚੋਂ ਲੰਘ ਕੇ ਲੋੜਵੰਦਾਂ ਤੀਕ ਲੋੜੀਂਦਾ ਸਮਾਨ ਬੁੱਢਾ ਦਲ ਵੱਲੋਂ ਪਹੁੰਚਾ ਰਹੇ ਹਨ, ਉਨ੍ਹਾਂ ਦਸਿਆ ਕਿ ਜਿਸ ਦਿਨ ਤੋਂ ਹੜ੍ਹ ਆਏ ਹਨ ਉਸ ਦਿਨ ਤੋਂ ਹੀ ਸੇਵਾ ਅਰੰਭ ਹੈ ਤੇ ਜਿਨ੍ਹਾਂ ਚਿਰ ਲੋਕ ਆਪਣੇ ਘਰਾਂ ਵਿੱਚ ਸੈਟ ਨਹੀਂ ਹੋ ਜਾਂਦੇ ਬੁੱਢਾ ਦਲ ਵੱਲੋਂ ਸੇਵਾ ਚਲਦੀ ਰਹੇਗੀ। ਯਾਦ ਰਹੇ ਹਰ ਕੁਦਰਤੀ ਆਫਤ ਸਮੇਂ ਬੁੱਢਾ ਦਲ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਮੂਹਰੇ ਹੋ ਕੇ ਸੇਵਾ ਨਿਭਾਈ ਜਾਂਦੀ ਹੈ ਤੇ ਹੁਣ ਵੀ ਨਿਭਾਈ ਜਾ ਰਹੀ ਹੈ।

ਉਨ੍ਹਾਂ ਨਾਲ ਹੀ ਕਿਹਾ ਸਮਾਣਾ ਨਵਾਂਗਾਓ ਖੇਤਰ ਦੇ ਪਿੰਡ ਸੱਪਰਹੇੜੀ, ਛੰਨਾ, ਘਿਉਰਾ, ਦਾਬਾ ਆਦਿ ਨੂੰ ਲੰਗਰ ਤੇ ਲੋੜੀਦੀਆਂ ਵਸਤਾਂ ਪਹੁੰਚਾਉਣ ਲਈ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਸਮਾਣਾ ਛਾਉਣੀ ਬੁੱਢਾ ਦਲ ਨੂੰ ਕੇਂਦਰ ਬਣਾਇਆ ਗਿਆ ਅਤੇ ਬਾਬਾ ਵਿਸ਼ਵਪ੍ਰਤਾਪ ਸਿੰਘ ਦੀ ਅਗਵਾਈ ਵਿਚ ਸਿੰਘਾਂ ਵੱਲੋਂ ਪ੍ਰਸਾਦੇ, ਸਬਜ਼ੀਆਂ ਦਾ ਲੰਗਰ ਤਿਆਰ ਕੀਤਾ ਗਿਆ ਅਤੇ ਨਿਹੰਗ ਸਿੰਘਾਂ ਨੇ ਪਾਣੀ ਵਿਚੋਂ ਦੀ ਲੰਘ ਕੇ ਫਸੇ ਲੋਕਾਂ ਦੇ ਘਰਾਂ ਤੀਕ ਲੰਗਰ, ਦੁੱਧ, ਸੁਕਾ ਰਾਸ਼ਨ ਪਹੰੁਚਾਇਆ ਅਤੇ ਲੋੜੀਦੀਂ ਦਵਾਈਆਂ ਵੀ ਤਕਸੀਮ ਕੀਤੀਆਂ। ਉਨ੍ਹਾਂ ਦਸਿਆ ਕਿ ਬੁੱਢਾ ਦਲ ਵੱਲੋਂ ਰੋਜ਼ਾਨਾ 10 ਤੋਂ 15 ਹਜ਼ਾਰ ਲੋਕਾਂ ਤੀਕ ਵੱਖ-ਵੱਖ ਛਾਉਣੀਆਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ। ਬੁੱਢਾ ਦਲ ਦੇ ਸਕੱਤਰ ਨੇ ਕਿਹਾ ਲੋਕਾਂ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੇ ਇਨ੍ਹਾਂ ਰਾਹਤ ਕਾਰਜਾਂ ਦੀ ਪ੍ਰਸੰਸਾਂ ਕੀਤੀ ਜਾ ਰਹੀ ਹੈ। ਇਸ ਬਾਬਾ ਰਣਜੋਧ ਸਿਮਘ, ਬਾਬਾ ਦਰਸ਼ਨ ਸਿੰਘ ਗਤਕਾ ਮਾਸਟਰ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਬਹਾਦਰ ਸਿੰਘ , ਬਾਬਾ ਬਲਵਿੰਦਰ ਸਿੰਘ ਬਿੱਟੂ, ਭਾਈ ਦੀਪ ਸਿੰਘ, ਬਾਬਾ ਦਰਬਾਰਾ ਸਿੰਘ ਭੁੱਲਰ, ਬਾਬਾ ਕੁਲਦੀਪ ਸਿੰਘ, ਬਾਬਾ ਰੇਸ਼ਮ ਸਿੰਘ, ਬਾਬਾ ਕੁਲਦੀਪ ਸਿੰਘ, ਹੈਡਗੰਥੀ ਜਗਨਜੋਤ ਸਿੰਘ , ਐਡਵੋਕੇਟ ਰਵਿੰਦਰ ਸਿੰਘ ਰਵੀ, ਭਾਈ ਪ੍ਰਕਾਸ਼ ਸਿੰਘ, ਭਾਈ ਹਰੀ ਸਿੰਘ, ਭਾਈ ਕਾਸ਼ੀ ਸਿੰਘ, ਭਾਈ ਪ੍ਰਿਤਪਾਲ ਸਿੰਘ ਸੰਧੂ, ਭਾਈ ਲੱਖਾ ਸਿੰਘ ਆਦਿ ਹਾਜ਼ਰ ਸਨ।



Scroll to Top