ਰੁਟੀਨ ਟੀਕਾਕਰਨ ਸਬੰਧੀ ਟ੍ਰੇਨਿੰਗ ਕਰਵਾਈ ਗਈ

ਦੁਆਰਾ: Punjab Bani ਪ੍ਰਕਾਸ਼ਿਤ :Tuesday, 11 February, 2025, 06:08 PM

ਰੁਟੀਨ ਟੀਕਾਕਰਨ ਸਬੰਧੀ ਟ੍ਰੇਨਿੰਗ ਕਰਵਾਈ ਗਈ
ਪਟਿਆਲਾ : ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਰੁਟੀਨ ਟੀਕਾਕਰਨ ਸਬੰਧੀਜਿਲ੍ਹੇ ਦੀਆਂ 150 ਦੇ ਕਰੀਬ ਮਲਟੀਪਰਪਜ਼ ਹੇਲਥ ਵਰਕਰ ਫੀਮੇਲ ਨੂੰ ਇੱਕਰੋਜਾ ਟ੍ਰੇਨਿੰਗ ਕਰਵਾਈ ਗਈ ਜਿਸ ਦੌਰਾਨ ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਦਾ ਲੋੜੀਂਦਾ ਟੀਕਾਕਰਨ ਸਮੇਂ ਸਿਰ ਕੀਤਾ ਜਾਵੇ । ਕੋਈ ਵੀ ਗਰਭਵਤੀ ਮਾਂ ਅਤੇ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ । ਜਿਲ੍ਹਾ ਟੀਕਾਕਰਨ ਅਫਸਰ ਡਾ.ਕੁਸ਼ਲਦੀਪ ਗਿੱਲ ਨੇ ਕਿਹਾ ਕਿ ਜਨਮ ਉਪਰਾਂਤ ਜੇਕਰ ਬੱਚੇ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਸਮੱਸਿਆ ਆਉਂਦੀ ਹੈ ਤਾਂ ਮਾਪੇ ਬਿਨਾ ਸਮਾਂ ਗਵਾਏ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਜਾਂਚ ਅਤੇ ਇਲਾਜ ਕਰਵਾਉਣ । ਟ੍ਰੇਨਿੰਗ ਦੌਰਾਨ ਡਾ. ਕੁਸ਼ਲਦੀਪ ਗਿੱਲ ਨੇ ਸਿਹਤ ਕਰਮਚਾਰੀਆਂ ਨੂੰ ਮਾਂ ਦੇ ਦੁੱਧ ਦੀ ਮੁਹੱਤਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਉਹਨਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਪਨੇ ਅਪਨੇ ਬਲਾਕਾਂ ਵਿੱਚ ਜਾਕੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕਰਨ । ਇਸ ਮੌਕੇ ਡਾਂ ਵਿਕਰਮ ਗੁਪਤਾ ਐਸ. ਐਮ. ਓ. (WHO) ਅਤੇ ਯੁਵਿਨ ਪੋਰਟਲ ਦੇ ਇੰਚਾਰਜ ਸ਼੍ਰੀ ਰਾਜਿੰਦਰ ਮੋਰਯਾ ਵੱਲੋਂ ਟ੍ਰੇਨਿੰਗ ਕਰਵਾਈ ਗਈ ।