ਪਟਿਆਲਾ ਸਹਿਰ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਸਰਗਰਮ ਹੋਏ ਵਿਧਾਇਕ ਅਜੀਤਪਾਲ ਕੋਹਲੀ

ਪਟਿਆਲਾ ਸਹਿਰ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਸਰਗਰਮ ਹੋਏ ਵਿਧਾਇਕ ਅਜੀਤਪਾਲ ਕੋਹਲੀ
– ਸਰਕਟ ਹਾਊਸ ਵਿਖੇ ਬੈਠ ਕੇ ਸੁਣੀਆਂ ਲੋਕਾਂ ਦੀਆਂ ਦਰਜਨਾਂ ਸਮੱਸਿਆਵਾਂ
– ਆਗਾਮੀ ਦਿਨਾਂ ਅੰਦਰ ਵਿਸ਼ੇਸ਼ ਦਫ਼ਤਰ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਸੁਣਨ ਲਈ ਜਾਵੇਗਾ ਖੋਲਿਆ : ਕੋਹਲੀ
ਪਟਿਆਲਾ : ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪਟਿਆਲਵੀਆਂ ਦੀ ਸੇਵਾ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ । ਉਨ੍ਹਾਂ ਅੱਜ ਸਰਕਟ ਹਾਊਸ ਵਿਖੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਦੇ ਕੰਮਾਂ ਸਬੰਧੀ ਲਗਾਤਾਰ ਅਧਿਕਾਰੀਆਂ ਨੂੰ ਫੋਨ ਵੀ ਕੀਤੇ ।
ਵਿਧਾਇਕ ਕੋਹਲੀ ਨੇ ਆਖਿਆ ਕਿ ਅਸੀ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਾਂਗੇ । ਉਨ੍ਹਾਂ ਆਖਿਆ ਕਿ ਪਟਿਆਲਵੀਆਂ ਨੂੰ ਆਪ ਪਾਰਟੀ ਨਾਲ ਵੱਡੇ ਪੱਧਰ ‘ਤੇ ਜੋੜ ਕੇ ਉਨ੍ਹਾਂ ਨਾਲ ਕੀਤੇ ਸਮੁਚੇ ਵਾਅਦੇ ਪੂਰੇ ਹੋਣਗੇ । ਵਿਧਾਇਕ ਕੋਹਲੀ ਨੇ ਆਖਿਆ ਕਿ ਅਸੀ ਹਮੇਸ਼ਾ ਲੋਕਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕੀਤੀ ਹੈ ਤੇ ਇਹ ਸੇਵਾ ਜਾਰੀ ਰਹੇਗੀ । ਉਨ੍ਹਾਂ ਆਖਿਆ ਕਿ ਲੋਕਾਂ ਦੀ ਹਰ ਸਮੱਸਿਆ ਦਾ ਪਹਿਲ ਦੇ ਅਧਾਰ ‘ਤੇ ਹੱਲ ਵੀ ਕਰਵਾਇਆ ਜਾ ਰਿਹਾ ਹੈ । ਵਿਧਾਇਕ ਕੋਹਲੀ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਆਗਾਮੀ ਦਿਨਾਂ ਵਿੱਚ ਹੋਰ ਸਰਗਰਮੀ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ । ਉਨ੍ਹਾਂ ਆਖਿਆ ਿਕ ਜਿਥੋ ਆਮ ਆਦਮੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਹਨ, ਉਨ੍ਹਾਂ ਇਲਾਕਿਆਂ ਦਾ ਵਿਸ਼ੇਸ਼ ਧਿਆਨ ਦਿੰਤਾ ਜਾਵੇਗਾ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜੀ ਨਾਲ ਚਲਾਇਆ ਜਾਵੇਗਾ ।
ਵਿਧਾਇਕ ਕੋਹਲੀ ਨੇ ਆਖਿਆ ਕਿ ਆਗਮੀ ਦਿਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਇੱਕ ਵਿਸ਼ੇਸ਼ ਦਫ਼ਤਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਖੋਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਭਾਵੇ ਉਹ ਸਾਰਾ ਦਿਨ ਪਟਿਆਲਵੀਆਂ ਦੀ ਸੇਵਾ ਲਈ ਹਾਜਰ ਹਨ। ਕੋਈ ਵੀ ਪਟਿਆਲਵੀ ਉਨ੍ਹਾਂ ਦੇ ਘਰ ਵਿਖੇ, ਕੋਹਲੀ ਟਰਾਂਸਪੋਰਟ ਵਿਖੇ ਅਤੇ ਸਰਕਟ ਹਾਊਸ ਵਿਖੇ ਕਿਸੇ ਵੀ ਪਲ ਆਪਣੀ ਸਮੱਸਿਆ ਸਬੰਧੀ ਮਿਲ ਸਕਦਾ ਹੈ । ਫਿਰ ਵੀ ਇੱਕ ਵਿਸ਼ੇਸ਼ ਪਹਿਲ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਨਿਰਾਸ਼ ਨਾ ਮੁੜ ਸਕੇ ।
ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰ ਰਹੀ ਹੈ ਆਪ ਸਰਕਾਰ
ਪਟਿਆਲਾ : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪੰਜਾਬ ਸਰਕਾਰ ਚਹੁੰਪਖੀ ਪੰਜਾਬ ਦਾ ਵਿਕਾਸ ਕਰਵਾ ਕੇ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ, ਜਿਸ ਤੋ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰ ਰਹੀ ਹੈ । ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਜਿਨ੍ਹਾਂ ਦੀ ਹੁਣ ਤੱਕ ਪਹਿਲੀ ਵਾਰ ਆਪ ਸਰਕਾਰ ਨੇ ਸਾਰ ਲਈ ਹੈ । ਇਸ ਤੋਂ ਪਹਿਲਾਂ ਰਿਵਾਇਤੀ ਪਾਰਟੀਆਂ ਦੇ ਆਗੂ ਸਿਰਫ ਚੋਣਾਂ ਦੌਰਾਨ ਹੀ ਸਾਹਮਣੇ ਆਉਂਦੇ ਸਨ, ਜਦਕਿ ਪਹਿਲੀ ਵਾਰ ਹੋਇਆ ਹੈ ਕਿ ਆਪ ਪਾਰਟੀ ਵੱਲੋ ਆਮ ਲੋਕਾਂ ਨਾਲ ਵੀ ਰੋਜ਼ਾਨਾ ਰਾਬਤਾ ਕੀਤਾ ਜਾਂਦਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਸਰਕਾਰ ਨੇ ਸੂਬੇ ਦੀ ਨੁਹਾਰ ਬਦਲ ਦਿੱਤੀ ਹੈ, ਜਿਸ ਕਾਰਨ ਹੁਣ ਲੋਕਾਂ ਦਾ ਸਹਿਯੋਗ ਤੇ ਸਾਥ ਵੀ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਹੈ । ਉਨ੍ਹਾਂ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਹੱਲ ਵੀ ਕਰਵਾਇਆ ।
