ਅਸਲੀ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੀ ਨਕਲੀ ਆਈ. ਪੀ. ਐਸ. ਕੁੜੀ
ਦੁਆਰਾ: Punjab Bani ਪ੍ਰਕਾਸ਼ਿਤ :Tuesday, 11 February, 2025, 01:43 PM

ਅਸਲੀ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੀ ਨਕਲੀ ਆਈ. ਪੀ. ਐਸ. ਕੁੜੀ
ਤਰਨਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਥਾਣਾ ਭਿੱਖੀਵਿੰਗ ਦੀ ਪੁਲਸ ਵਲੋਂ ਨਾਕਾਬੰਦੀ ਦੌਰਾਨ ਆਪੁ ਬਣੀ ਮਹਿਲਾ ਆਈ. ਪੀ. ਐਸ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੰਜਾਬ ਪੁਲਸ ਦੇ ਏ. ਐਸ. ਆਈ. ਪ੍ਰਤਾਪ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਨਾਕਾਬੰਦੀ ਦੌਰਾਨ ਆਪਣੇ ਆਪ ਨੂੰ ਆਈ. ਪੀ. ਐਸ. ਦਸ ਰਹੀ ਸੀ ਪਰ ਉਹ ਇਸ ਅਹੁਦੇ ਨਾਲ ਸਬੰਧਤ ਕੋਈ ਵੀ ਪਛਾਣ ਪੱਤਰ ਆਦਿ ਨਹੀ਼ ਦਿਖਾ ਸਕੀ। ਉਨ੍ਹਾਂ ਦੱਸਿਆ ਕਿ ਉਕਤ ਸਿਮਰਨਜੀਤ ਕੌਰ ਨਾਮੀ ਮਹਿਲਾ ਵਿਰੁੱਧ ਥਾਣਾ ਭਿੱਖੀਵਿੰਗ ਵਿਖੇ ਪੁਲਸ ਦੀ ਵਰਦੀ ਪਾ ਕੇ ਕਾਨੂੰਨ ਦੀ ਉਲੰਘਣਾਂ ਕਰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੁਲਸ ਦੀ ਵਰਦੀ ਪਾ ਕੇ ਨਕਲੀ ਪੁਲਸ ਕਰਮਚਾਰੀ ਅਧਿਕਾਰੀ ਬਣਨ ਦੇ ਕਈ ਮਾਮਲੇ ਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਕਾਫੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ।
