ਮੁਖ ਮੰਤਰੀ ਬੀਰੇਨ ਸਿੰਘ ਦੇ ਅਸਤੀਫਾ ਦੇਣ ਤੋ ਬਾਅਦ ਸੰਬਿਤ ਪਾਤਰਾ ਨੇ ਕੀਤੀ ਵਿਧਾਇਕਾਂ ਨਾਲ ਕਮਰਾ ਬੰਦ ਮੀਟਿੰਗ

ਮੁਖ ਮੰਤਰੀ ਬੀਰੇਨ ਸਿੰਘ ਦੇ ਅਸਤੀਫਾ ਦੇਣ ਤੋ ਬਾਅਦ ਸੰਬਿਤ ਪਾਤਰਾ ਨੇ ਕੀਤੀ ਵਿਧਾਇਕਾਂ ਨਾਲ ਕਮਰਾ ਬੰਦ ਮੀਟਿੰਗ
ਦਿਲੀ, 11 ਫਰਵਰੀ -ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ ਭਾਰਤੀ ਜਨਤਾ ਪਾਰਟੀ ਦੇ ਮਨੀਪੁਰ ਮਾਮਲਿਆਂ ਦੇ ਇੰਚਾਰਜ ਸੰਬਿਤ ਪਾਤਰਾ ਨੇ ਸਪੀਕਰ ਥੋਕਚੋਮ ਸੱਤਿਆਬ੍ਰਤ, ਨਿਗਮ ਪ੍ਰਸ਼ਾਸਨ ਹਾਊਸਿੰਗ ਵਿਕਾਸ ਮੰਤਰੀ ਵਾਈ ਖੇਮਚੰਦ, ਸਿੱਖਿਆ ਮੰਤਰੀ ਥੌਨਾਓਜਮ ਬਸੰਤ ਕੁਮਾਰ ਸਿੰਘ ਅਤੇ ਭਾਜਪਾ ਵਿਧਾਇਕ ਰਾਧੇਸ਼ਿਆਮ ਨਾਲ ਮੁਲਾਕਾਤ ਕੀਤੀ। ਇਨ੍ਹਾਂ ’ਚੋਂ ਤਿੰਨ ਦੇ ਬੀਰੇਨ ਸਿੰਘ ਨਾਲ ਸਬੰਧ ਤਣਾਅ ਭਰੇ ਦੱਸੇ ਜਾਂਦੇ ਹਨ। ਉਨਾ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਅੱਜ ਇੱਥੇ ਇੱਕ ਹੋਟਲ ’ਚ ਕੁਝ ਭਾਜਪਾ ਵਿਧਾਇਕਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਪਾਰਟੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਗਲੇ 48 ਘੰਟਿਆਂ ਦਰਮਿਆਨ ਭਾਜਪਾ ਵਿਧਾਇਕਾਂ ਦੀਆਂ ਕਈ ਹੋਰ ਮੀਟਿੰਗਾਂ ਹੋਣ ਦੀ ਵੀ ਸੰਭਾਵਨਾ ਹੈ। ਇਸੇ ਵਿਚਾਲੇ ਸੂਬੇ ਦੀ ਰਾਜਧਾਨੀ ਖਾਸ ਕਰਕੇ ਸੰਜੇਨਥੌਂਗ, ਸਿੰਗਜਾਮੇਈ, ਮੋਈਰਾਂਗਖੋਮ, ਕੀਸਮਪਾਤ ਤੇ ਕਾਂਗਲਾ ਗੇਟ ਜਿਹੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
