ਹੜ੍ਹ ਕੰਟਰੌਲ ਰੂਮ ਤੋਂ 100 ਮੀਟਰ ਦੂਰ 15 ਸਾਲਾ ਨੌਜਵਾਨ ਨਦੀ 'ਚ ਰੁੜਿਆ

ਹੜ੍ਹ ਕੰਟਰੌਲ ਰੂਮ ਤੋਂ 100 ਮੀਟਰ ਦੂਰ 15 ਸਾਲਾ ਨੌਜਵਾਨ ਨਦੀ ‘ਚ ਰੁੜਿਆ
-2 ਘੰਟੇ ਬਾਅਦ ਲਾਸ ਬਰਾਮਦ, ਕੰਟਰੌਲ ਰੂਮ ਤੋਂ ਨਹੀਂ ਮਿਲੀ ਕੋਈ ਮਦਦ
ਪਟਿਆਲਾ 15 ਜੁਲਾਈ -ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਵੱਡੀ ਨਦੀ ਤੇ ਬਣੇ ਹੜਾਂ ਸਬੰਧੀ ਕੰਟਰੌਲ ਰੂਮ ਦੇ ਬਿਲਕੁੱਲ 100 ਮੀਟਰ ਦੂਰ 15 ਸਾਲਾ ਨੌਜਵਾਨ ਦੀ ਨਦੀ ਵਿਚ ਰੁੜ ਜਾਣ ਨਾਲ ਮੌਤ ਹੋ ਗਈ। ਕੰਟਰੌਲ ਰੂਮ ਬਿਲਕੁੱਲ ਨਾਲ ਲਗਦਾ ਹੋਣ ਦੇ ਬਾਵਜੂਦ ਵੀ ਕਰੀਬ ਡੇਢ ਘੰਟੇ ਤੱਕ ਕੋਈ ਐਨਡੀਆਰਐਫ ਜਾਂ ਉਸ ਨੂੰ ਕੱਢਣ ਲਈ ਕੋਈ ਸਰਕਾਰੀ ਤੰਤਰ ਨਹੀਂ ਪਹੁੰਚਿਆ। ਜਦਕਿ ਜਦੋਂ ਉਸ ਨੂੰ 2 ਘੰਟਿਆ ਬਾਅਦ ਕੱਢਿਆ ਗਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਲੜਕੇ ਦੇ ਪ੍ਰਵਾਰਿਕ ਮੈਂਬਰ ਚਿਲਾ ਚਿਲਾ ਕੇ ਬੋਲ ਰਹੇ ਸੀ, ਕਿ ਉਨਾ ਦੇ ਬੱਚੇ ਨੂੰ ਕੱਢਣ ਲਈ ਵੀ ਕੋਈ ਸਰਕਾਰੀ ਮਦਦ ਨਹੀਂ ਮਿਲ ਰਹੀ। ਉਨਾ ਕਿਹਾ ਕੇ ਅਸੀਂ ਕਈ ਵਾਰ ਨਾਲ ਲਗਦੇ ਹੜ੍ਹ ਰੋਕੂ ਕੰਟਰੌਲ ਰੂਮ ਤੇ ਜਾ ਕੇ ਕਹਿ ਚੁੱਕੇ ਹਾਂ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਵੀ ਨਹੀਂ ਆਇਆ। ਇਹ ਨਦੀ ਕੋਲ ਬੈਠਾ ਪਰਿਵਾਰ ਕਬਾੜੀ ਬਾਜ਼ਾਰ ਦੇ ਪਿੱਛੇ ਰਹਿੰਦੇ ਹਨ ਤੇ ਇੱਥੇ ਪਖਾਨੇ ਦੀ ਸਹੂਲਤ ਨਹੀਂ ਜਿਸ ਕਰਕੇ ਬੱਚਾ ਨਦੀ ਕੰਢੇ ਗਿਆ ਸੀ ਤੇ ਅਚਾਨਕ ਨਦੀ ‘ਚ ਡਿੱਗ ਗਿਆ, ਜਿਸ ਦੀ ਮੌਤ ਹੋ ਗਈ। ਪ੍ਰਵਿਾਰਕ ਮੈਂਬਰਾਂ ਨੇ ਦੋਸ ਲਗਾਇਆ ਕਿ ਸਾਨੂੰ ਇਥੇ ਕੋਈ ਵੀ ਸਹੂਲਤ ਨਹੀਂ ਹੈ, ਇਸ ਲਈ ਅਸੀਂ ਪਖਾਨੇ ਲਈ ਨਦੀ ਅੰਦਰ ਜਾਂਦੇ ਹਾਂ। ਪਹਿਲਾ ਹੜ ਆਇਆ ਹੋਇਆ ਸੀ, ਉਸ ਸਮੇਂ ਅਸੀਂ ਇਧਰ-ਉਧਰ ਜਾਦੇ ਰਹੇ ਅਤੇ ਹੁਣ ਜਦੋਂ ਤੋਂ ਪਾਣੀ ਬਿਲਕੁੱਲ ਉਤਰ ਗਿਆ ਤਾਂ ਅਸੀਂ ਫਿਰ ਨਦੀ ਦੇ ਵਿਚ ਜਾਣ ਲੱਗ ਪਏ। ਉਨਾ ਕਿਹਾ ਕੇ ਸਾਡਾ ਲੜਕਾ ਅੱਜ ਰੋਜਾਨਾ ਦੀ ਤਰਾਂ ਨਦੀ ਵਿਚ ਪਖਾਨੇ ਲਈ ਗਿਆ ਸੀ ਅਤੇ ਉਥੇ ਪਾਣੀ ਵਿਚ ਰੁੜ ਗਿਆ। ਉਧਰ ਸਬੰਧਿਤ ਪੁਲਿਸ ਪ੍ਰਸਾਸਨ ਨੇ ਲਾਸ ਨੂੰ ਪੋਸਟਮਾਰਟਮ ਲਈ ਰਾਜਿਦਰਾ ਹਸਪਤਾਲ ਭੇਜ ਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਹੈ
