ਦੇਸ਼ ਭਗਤ ਪੌਲੀਟੈਕਨਿਕ ਕਾਲਜ ਬਰੜਵਾਲ ਵਿਖੇ 14 ਫਰਵਰੀ ਨੂੰ ਲੱਗਣ ਵਾਲੇ ਰੁਜ਼ਗਾਰ ਮੇਲੇ ਵਿੱਚ 25 ਤੋਂ ਵੱਧ ਕੰਪਨੀਆਂ ਲੈਣਗੀਆਂ ਹਿੱਸਾ : ਸਿੰਪੀ ਸਿੰਗਲਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 12 February, 2025, 06:05 PM

ਦੇਸ਼ ਭਗਤ ਪੌਲੀਟੈਕਨਿਕ ਕਾਲਜ ਬਰੜਵਾਲ ਵਿਖੇ 14 ਫਰਵਰੀ ਨੂੰ ਲੱਗਣ ਵਾਲੇ ਰੁਜ਼ਗਾਰ ਮੇਲੇ ਵਿੱਚ 25 ਤੋਂ ਵੱਧ ਕੰਪਨੀਆਂ ਲੈਣਗੀਆਂ ਹਿੱਸਾ : ਸਿੰਪੀ ਸਿੰਗਲਾ
ਸੰਗਰੂਰ, 12 ਫਰਵਰੀ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ 14 ਫਰਵਰੀ ਨੂੰ ਦੇਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ ਵਿਖੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ ।
ਇਸ ਸਬੰਧੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੇਲੇ ਵਿੱਚ 25 ਤੋਂ ਵੱਧ ਕੰਪਨੀਆਂ ਹਿੱਸਾ ਲੈ ਰਹੀਆਂ ਹਨ । ਉਹਨਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਭਾਗ ਲੈ ਰਹੀਆਂ ਨਾਮੀ ਕੰਪਨੀਆਂ ਵੱਲੋਂ ਵੱਖ—ਵੱਖ ਅਸਾਮੀਆਂ ਜਿਵੇਂ ਕਿ ਫਿਟਰ, ਟਰਨਰ, ਮਕੈਨੀਕਲ ਇੰਜੀਨੀਅਰ, ਮੈਨੇਜਮੈਂਟ ਟਰੇਨੀ, ਬਰਾਂਚ ਮੈਨੇਜਰ, ਮਾਰਕਿਟਿੰਗ ਐਗਜੈਗੇਟਿਵ, ਸੇਲਜ ਅਫਸਰ, ਰਿਲੇਸ਼ਨਸ਼ਿਪ ਮੈਨੇਜਰ, ਅਕਾਊਟੈਂਟ ਐਮ. ਆਈ. ਐਸ. ਕੋਆਡੀਨੇਟਰ, ਪੈਕਰ, ਸਕੈਨਰ, ਆਈ. ਟੀ. ਆਈ. ਪਲੰਬਰ, ਫਿਟਰ, ਵੈਲਡਰ, ਪ੍ਰੋਡੱਕਸ਼ਨ, ਡੇਟਾ ਐਟਰੀ ਆਪਰੇਟਰ, ਪਿਕਰ, ਮਸ਼ੀਨ ਆਪਰੇਟਰ, ਇਲੈਕਟ੍ਰੀਸ਼ਨ, ਸੀ. ਐਨ. ਸੀ./ਵੀ. ਐਮ. ਸੀ. ਆਪਰੇਟਰ, ਆਦਿ ਪ੍ਰੋਫਾਈਲ ਦੀ ਆਸਾਮੀਆਂ ਲਈ ਇੰਟਵਿਊ ਲਈ ਜਾਵੇਗੀ । ਉਹਨਾਂ ਨੇ ਦੱਸਿਆ ਕਿ
ਸਵੈ—ਰੋਜ਼ਗਾਰ ਦੇ ਚਾਹਵਾਨ ਪ੍ਰਾਰਥੀਆਂ ਲਈ ਇਸ ਮੇਲੇ ਵਿੱਚ 14 ਵੱਖ—ਵੱਖ ਸਵੈਂ ਰੋਜ਼ਗਾਰ ਵਿਭਾਗ ਅਤੇ ਹੁਨਰ ਵਿਕਾਸ ਸਿਖਲਾਈ ਵਿਭਾਗ ਦੇ ਨੁਮਾਇੰਦੇ ਆਪਣੇ—ਆਪਣੇ ਵਿਭਾਗ ਸਬੰਧੀ ਸਵੈ—ਰੋਜ਼ਗਾਰ ਅਤੇ ਸਕਿੱਲ ਟ੍ਰੇਨਿੰਗ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਦੇਣ ਹਿੱਤ ਭਾਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮੇਲੇ ਵਿੱਚ ਭਾਗ ਲੈਣ ਲਈ ਪ੍ਰਾਰਥੀਆਂ (ਮੁੰਡੇ ਅਤੇ ਕੁੜੀਆਂ ਦੋਵੇਂ) ਦੀ ਵਿਦਿੱਅਕ ਯੋਗਤਾ 8ਵੀਂ ਤੋਂ ਗ੍ਰੈਜੂਏਸ਼ਨ, ਡਿਪਲੋਮਾ, ਪੋਸਟ ਗ੍ਰੈਜੂਏਸ਼ਨ, ਬੀ. ਸੀ. ਏ., ਬੀ. ਟੈੱਕ, ਐਮ. ਸੀ. ਏ., ਐੱਮ. ਟੈੱਕ, ਆਈ. ਟੀ. ਆਈ., ਡਿਪਲੋਮਾ ਡਿਗਰੀ ਹੋਲਡਰ (ਇਲੈਕਟਰੀਕਲ, ਇਲੈਕਟਰੌਨਿਕਸ, ਵਾਇਰਮੈਨ, ਫਿਟਰ, ਟਰਨਰ, ਵੈਲਡਰ, ਡੀਜਲ ਮਕੈਨਿਕ, ਮੋਟਰ ਮਕੈਨਿਕ, ਮਕੈਨੀਕਲ ਇੰਜੀਨਿਅਰ) ਪਾਸ ਹੋਣੀ ਚਾਹੀਦੀ ਹੈ । ਹੁਣ ਇਹ ਵੀ ਕਿਹਾ ਕਿ ਜਿਨ੍ਹਾਂ ਪ੍ਰਾਰਥੀਆਂ ਦੀ ਉਮਰ 18 ਤੋਂ 37 ਸਾਲ ਹੈ, ਉਹ ਇਸ ਮੇਲੇ ਵਿੱਚ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲਾਂ ਦੌਰਾਨ ਪਾਸ—ਆਊਟ ਹੋ ਚੁੱਕੇ ਵਿਦਿਆਰਥੀ ਵੀ ਮੇਲੇ ਵਿੱਚ ਇੰਟਰਵਿਊ ਦੇ ਸਕਦੇ ਹਨ ।