ਮਹਾ ਪੰਚਾਇਤ : ਰਤਨਪੁਰਾ ਮੋਰਚੇ ਦੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਕੀਤਾ ਪਿਟ ਸਿਆਪਾ

ਮਹਾ ਪੰਚਾਇਤ : ਰਤਨਪੁਰਾ ਮੋਰਚੇ ਦੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਕੀਤਾ ਪਿਟ ਸਿਆਪਾ
– ਅੱਜ ਖਨੌਰੀ ਬਾਰਡਰ ਵਿਖੇ ਮਹਾ ਪੰਚਾਇਤ ‘ਚ ਪੁਜਣਗੇ ਹਜਾਰਾਂ ਕਿਸਾਨ
ਪਟਿਆਲਾ, 12 ਫਰਵਰੀ : ਕਿਸਾਨਾ ਦੀਆਂ ਮੰਗਾਂ ਮਨਵਾਉਣ ਲਈ ਖਨੌਰੀ, ਸੰਭੂ ਅਤੇ ਰਤਨਪੁਰਾ ਬਾਰਡਰ’ਤੇ ਚਲ ਰਹੇ ਕਿਸਾਨ ਮੋਰਚਿਆਂ ਦੇ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਅੱਜ ਹੋਏ ਐਲਾਨ ਅਨੁਸਾਰ ਹਰਿਆਣਾ ਰਾਜਸਥਾਨ ਦੀ ਸਰਹਦ ‘ਤੇ ਰਤਨਪੁਰਾ ਕਿਸਾਨ ਮੋਰਚੇ ਵਿਚ ਮਹਾ ਪੰਚਾਇਤ ਵਿਚ ਪੁਜੇ ਹਜਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਜੋਰਦਾਰ ਪਿਟ ਸਿਆਪਾ ਕੀਤਾ। ਕਿਸਾਨਾ ਨੇ ਐਲਾਨ ਕੀਤਾ ਕਿ ਜਦੋ ਤੱਕ ਉਨ੍ਹਾ ਦੀਆਂ ਮੰਗਾਂ ਨਹੀ ਮੱਲੀਆਂ ਜਾਂਣੀਆਂ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਕਿਸਾਨ ਨੇਤਾਵਾਂ ਨੇ ਆਖਿਆ ਕਿ 12 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਪੂਰਾ ਹੋਣ ‘ਤੇ ਖਨੌਰੀ ਬਾਰਡਰ ਵਿਖੇ ਮਹਾ ਪੰਚਾਇਤ ਹੋਵੇਗੀ, ਜਿਸ ਵਿਚ ਹਜਾਰਾਂ ਕਿਸਾਨ ਪੁਜਣਗੇ। ਇਸਦੇ ਨਾਲ ਹੀ 13 ਮਾਰਚ ਨੂੰ ਸੰਭੂ ਬਾਰਡਰ ਵਿਖੇ ਮਹਾ ਪੰਚਾਇਤ ਹੋਵੇਗੀ ਅਤੇ 14 ਮਾਰਚ ਨੂੰ ਚੰਡੀਗੜ ਵਿਖੇ ਸਿਕਾਨਾ ਦੀ ਸਰਕਾਰ ਨਾਲ ਗੱਲਬਾਤ ਹੈ, ਉਧਰੋ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 78ਵੇ ਦਿਨ ਵਿਚ ਸ਼ਾਮਲ ਹੋ ਗਿਆ ਹੈ।
ਆਗੂਆਂ ਨੇ ਕਿਹਾ ਕਿ ਪਿੱਛਲੇ ਇੱਕ ਸਾਲ ਤੋਂ ਕਿਸਾਨਾਂ ਨੇ ਕੜਾਕੇ ਦੀ ਗਰਮੀ, ਮੋਹਲੇਧਾਰ ਮੀਂਹ ਅਤੇ ਕੜਾਕੇ ਦੀ ਠੰਢ ਦਾ ਸਾਹਮਣਾ ਕੀਤਾ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਮਨੋਬਲ ਅਜੇ ਵੀ ਬੁਲੰਦ ਹੈ ਅਤੇ ਸਰਕਾਰ ਸਾਡੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਪਾਰਟੀ ਵਿਸ਼ੇਸ਼ ਨਾਲ ਨਹੀਂ ਸਗੋਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਹੈ ਜਦੋਂ ਸਿਆਸੀ ਪਾਰਟੀਆਂ ਵਿਰੋਧੀ ਧਿਰ ਵਿੱਚ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਬੋਲੀ ਹੋਰ ਹੁੰਦੀ ਹੈ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਆਪਣੀਆਂ ਹੀ ਗੱਲਾਂ ਤੋਂ 180 ਡਿਗਰੀ ਦਾ ਯੂ-ਟਰਨ ਲੈ ਲੈਂਦੀਆ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਸਮੂਹ ਬੁੱਧੀਜੀਵੀਆਂ ਨਾਲ ਸਲਾਹ ਮਸ਼ਵਰਾ ਕਰਕੇ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਲਈ ਤੱਥਾਂ ਸਮੇਤ ਠੋਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਦੇ ਪੱਖ ਨੂੰ ਮਜ਼ਬੂਤੀ ਨਾਲ ਗੱਲਬਾਤ ਦੇ ਟੇਬਲ ਤੇ ਰੱਖਿਆ ਜਾ ਸਕੇ। ਕੱਲ 12 ਫਰਵਰੀ ਨੂੰ ਕਿਸਾਨ ਅੰਦੋਲਨ 2.0 ਦੇ ਇੱਕ ਸਾਲ ਪੂਰੇ ਹੋਣ ‘ਤੇ ਦਾਤਾਸਿੰਘਵਾਲਾਖਨੌਰੀ ਕਿਸਾਨ ਮੋਰਚੇ ਉੱਪਰ ਇਤਿਹਾਸਕ ਕਿਸਾਨ ਮਹਾਂਪੰਚਾਇਤ ਹੋਣ ਜਾ ਰਹੀ ਹੈ ਜਿਸ ਵਿੱਚ 50 ਹਜ਼ਾਰ ਤੋਂ ਵੱਧ ਕਿਸਾਨ ਭਾਗ ਲੈਣਗੇ ਅਤੇ ਮਰਨ ਵਰਤ ੋਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੀ ਦੇਸ਼ ਵਾਸੀਆਂ ਨੂੰ ਇੱਕ ਅਹਿਮ ਸੰਦੇਸ਼ ਦੇਣਗੇ।
