Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਸਵਾਤੀ ਮਾਲੀਵਾਲ ਨੇ ਮੈਜਿਸਟ੍ਰੇਟ ਨੂੰ ਕਰਵਾਏ ਬਿਆਨ ਦਰਜਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਪੁਲਿਸ ਨੇ ਹਲਕਾ ਘਨੌਰ ਦੇ ਪਿੰਡ ਪੱਬਰੀ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਦੁਆਰਾ: News ਪ੍ਰਕਾਸ਼ਿਤ :Saturday, 15 July, 2023, 05:58 PM

ਪੁਲਿਸ ਨੇ ਹਲਕਾ ਘਨੌਰ ਦੇ ਪਿੰਡ ਪੱਬਰੀ ‘ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

– ਆਸ਼ਕ ਨਾਲ ਵਿਆਹ ਕਰਵਾਉਣ ਦੇ ਮਕਸਦ ਨਾਲ ਪਤਨੀ ਨੇ ਕਰਵਾਇਆ ਪਤੀ ਦਾ ਕਤਲ

– ਮ੍ਰਿਤਕ ਦੋਜੀ ਦੇ ਹੱਥ ਪੈਰ ਬੰਨ ਕੇ ਕਤਲ ਕਰਨ ਵਾਲੇ ਪੰਜ ਗ੍ਰਿਫਤਾਰ

ਘਨੌਰ, 15 ਜੁਲਾਈ- ਹਲਕਾ ਘਨੌਰ ਦੇ ਪਿੰਡ ਪੱਬਰੀ ਵਿਖੇ ਲੰਘੀ ਦਿਨੀ ਦੁੱਧ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਜਿਸ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆ ਪੁਲਿਸ ਨੇ ਅੱਜ ਪੰਜ ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਮੌਕੇ ਪ੍ਰੈਸ ਕਾਨਫਰੰਸ ਰਾਹੀਂ ਸ੍ਰੀ ਵਰੁਣ ਸ਼ਰਮਾਂ ਆਈ. ਪੀ. ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਬਲਵਿੰਦਰ ਸਿੰਘ ਵਾਸੀ ਪੱਬਰੀ ਨੇੜੇ ਰਾਜਪੁਰਾ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ ਪੀ.ਪੀ. ਐਸ ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਸ੍ਰੀ ਰਘਵੀਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ.ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਦੀ ਟੀਮ ਦਾ ਗਠਨ ਕੀਤਾ ਗਿਆ ਸੀ।ਇਸ ਟੀਮ ਵੱਲੋਂ ਵੱਖ-ਵੱਖ ਐਗਲ ਤੋਂ ਤਫਤੀਸ ਕਰਦੇ ਹੋਏ ਬਲਵਿੰਦਰ ਸਿੰਘ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਦੋਸੀਆਨ ਗੁਰਵਿੰਦਰ ਸਿੰਘ ਉਰਫ ਮੋਟੀ ਵਾਸੀ ਦਮਨਹੇੜੀ, ਹਰਬੰਸ ਸਿੰਘ ਉਰਫ ਹੈਪੀ ਵਾਸੀ ਪੱਬਰੀ, ਜਸਵਿੰਦਰ ਸਿੰਘ ਉਰਫ ਕੱਛੂ ਵਾਸੀ ਦਮਨਹੇੜੀ, ਬਲਵਿੰਦਰ ਸਿੰਘ ਉਰਫ ਬੱਬੀ ਵਾਸੀ ਦਮਨਹੇੜੀ, ਰਜਨੀ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਸਿੰਘ ਵਾਸੀ ਪੱਬਰੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ
ਹਾਸਲ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਮਿਤੀ 12.06.2023 ਨੂੰ ਜਸਵੀਰ ਸਿੰਘ ਵਾਸੀ ਪਿੰਡ ਪੱਬਰੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦਾ ਲੜਕਾ ਬਲਵਿੰਦਰ ਸਿੰਘ ਜੋ ਕਿ ਸਾਦੀਸ਼ੁਦਾ ਹੈ ਜੋ ਮਿਤੀ 11.06.2023 ਨੂੰ ਲਗਭਗ ਸ਼ਾਮ 7 ਵਜੇ ਦੁੱਧ ਪਾਉਣ ਲਈ ਰਾਜਪੁਰਾ ਗਿਆ ਸੀ ਜੋ ਵਾਪਸ ਨਹੀਂ ਆਇਆ ਅਤੇ ਤਲਾਸ਼ ਕਰਨ ਤੇ ਜਿਸਦਾ ਮੋਟਰਸਾਇਕਲ ਡੀਲੈਕਸ ਨੰਬਰੀ PB3912699 ਦਮਨਹੇੜੀ ਨੂੰ ਜਾਂਦੇ ਰਾਹ ਨੇੜੇ ਹੱਡਾ ਰੋੜੀ ਕੋਲੋਂ ਦੁੱਧ ਵਾਲੇ ਡਰੰਮਾਂ ਸਮੇਤ ਮਿਲਿਆ ਸੀ ਅਤੇ ਬਲਵਿੰਦਰ ਸਿੰਘ ਦੀ ਲਾਸ ਪੱਬਰੀ ਤੋਂ ਦਮਨਹੇੜੀ ਨੇੜੇ ਪਾਣੀ ਵਿੱਚੋਂ ਮਿਲੀ ਸੀ ਜੋ ਕਿ ਲਾਸ਼ ਦੇ ਹੱਥ ਪੈਰ ਬੰਨੇ ਹੋਏ ਸਨ। ਮੁੱਢਲੇ ਤੌਰ ਤੇ ਇਹ ਅੰਨ੍ਹਾ ਕਤਲ ਸੀ। ਥਾਣਾ ਖੇੜੀ ਗੰਡਿਆ ਪੁਲਿਸ ਨੇ 302, 201, 34 ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਮੌਕੇ ਪ੍ਰੈਸ ਕਾਨਫਰੰਸ ਰਾਹੀਂ ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗਠਤ ਕੀਤੀ ਗਈ ਟੀਮ ਵੱਲੋਂ ਬਲਵਿੰਦਰ ਸਿੰਘ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਪੁਲਿਸ ਨੇ ਇਸ ਕਤਲ ਕੇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਗੁਰਵਿੰਦਰ ਸਿੰਘ ਉਰਫ ਮੋਟੀ ਵਾਸੀ ਦਮਨਹੇੜੀ, ਹਰਬੰਸ ਸਿੰਘ ਉਰਫ ਹੈਪੀ ਵਾਸੀ ਪੱਬਰੀ, ਜਸਵਿੰਦਰ ਸਿੰਘ ਉਰਫ ਕੱਛੂ ਵਾਸੀ ਦਮਨਹੇੜੀ, ਬਲਵਿੰਦਰ ਸਿੰਘ ਉਰਫ ਬੱਬੀ ਵਾਸੀ ਦਮਨਹੇੜੀ, ਰਜਨੀ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਸਿੰਘ ਵਾਸੀ ਪੱਬਰੀ ਨੂੰ ਬੱਸ ਅੱਡਾ ਨੇੜੇ ਕੋਲੀ ਅਤੇ ਅਮਨਦੀਪ ਕਲੋਨੀ ਰਾਜਪੁਰਾ ਤੋਂ ਗ੍ਰਿਫਤਾਰ ਕਰ ਲਿਆ ਹੈ।
ਤਫਤੀਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਵਾਲੇ ਦਿਨ ਮ੍ਰਿਤਕ ਬਲਵਿੰਦਰ ਸਿੰਘ ਨੂੰ ਰਾਜਪੁਰਾ ਦੁੱਧ ਪਾਉਣ ਤੋਂ ਵਾਪਸ ਆਉਂਦੇ ਸਮੇਂ ਦੋਸੀ ਹਰਬੰਸ ਸਿੰਘ ਹੈਪੀ ਨੇ ਬਹਾਨੇ ਨਾਲ ਸਾਜਿਸ ਅਧੀਨ ਦਮਨਹੇੜੀ ਤੋਂ ਪੱਬਰੀ ਰੋਡ ਨੇੜੇ ਹੱਡਾ ਰੋੜੀ ਨੇੜੇ ਚੋਏ ਕੋਲ ਬੁਲਾ ਲਿਆ ਸੀ ਜਿਥੇ ਇੰਨ੍ਹਾ ਵੱਲੋਂ ਮ੍ਰਿਤਕ ਦੀ ਬੁਰੀ ਤਰਾਂ ਕੁੱਟਮਾਰ ਕਰਕੇ ਉਸਦੇ ਹੱਥ-ਪੈਰ ਬੰਨਕੇ ਕਤਲ ਕਰਕੇ ਨੇੜੇ ਚੋਏ ਦੇ ਪਾਣੀ ਵਿੱਚ ਸੁੱਟ ਦਿੱਤਾ ਸੀ ਅਤੇ ਮੋਟਰਸਾਇਕਲ ਨੂੰ ਨੇੜੇ ਹੱਡਾ ਰੋੜੀ ਦੀ ਕੰਧ ਪਾਸ ਲੁਕੋਕੇ ਖੜਾ ਕਰ ਦਿੱਤਾ ਸੀ।
ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦਾ ਵਿਆਹ ਰਜਨੀ ਬਾਲਾ ਪੁੱਤਰੀ ਕੇਸਰ ਸਿੰਘ ਵਾਸੀ ਪਿੰਡ ਰੁੜਕੀ ਥਾਣਾ ਲਾਲੜੂ ਜਿਲ੍ਹਾ ਮੋਹਾਲੀ ਨਾਲ ਸਾਲ 2018 ਵਿੱਚ ਹੋਇਆ ਸੀ। ਜਿੰਨ੍ਹਾ ਦੇ ਵਿਆਹੁਤਾ ਜੀਵਨ ਵਿੱਚ ਸਬੰਧ ਠੀਕ ਨਹੀ ਸੀ।ਇਸ ਤੋਂ ਇਲਾਵਾ ਦੋਸਣ ਰਜਨੀ ਬਾਲਾ ਦੀ ਵੱਡੀ ਭੈਣ ਦਾ ਵਿਆਹ ਵੀ ਸਾਲ 2008 ਵਿੱਚ ਦੋਸੀ ਗੁਰਵਿੰਦਰ ਸਿੰਘ ਮੋਟੀ ਦੇ ਭਰਾ ਨਾਲ ਹੋਇਆ ਸੀ ਜੋ ਕਿ ਪਿੰਡ ਦਮਨਹੇੜੀ ਰਹਿੰਦਾ ਹੈ।
ਜਿਸ ਕਰਕੇ ਦੋਸੀ ਗੁਰਵਿੰਦਰ ਸਿੰਘ ਮੋਟੀ ਅਤੇ ਦੋਸਣ ਰਜਨੀ ਬਾਲਾ ਦੇ ਆਪਸੀ ਨਜਾਇਜ ਸਬੰਧ ਰਜਨੀ ਬਾਲਾ ਦੇ ਵਿਆਹ 2018 ਤੋਂ ਪਹਿਲਾ ਦੇ ਸਨ ਜੋ ਇਹ ਦੋਵੇ ਜਣੇ ਵਿਆਹ ਵੀ ਕਰਨਾ ਚਾਹੁੰਦੇ ਸੀ। ਜੋ ਇਸੇ ਮਕਸਦ ਨੂੰ ਲੈਕੇ ਰਜਨੀ ਬਾਲਾ ਨੇ ਆਪਣੇ ਪਤੀ ਬਲਵਿੰਦਰ ਸਿੰਘ ਨੂੰ ਮਾਰਨ ਲਈ ਗੁਰਵਿੰਦਰ ਸਿੰਘ ਮੋਟੀ ਨੂੰ ਕਿਹਾ ਜਿਸ ਕਰਕੇ ਦੋਸੀ ਗੁਰਵਿੰਦਰ ਸਿੰਘ ਮੋਟੀ ਨੇ ਆਪਣੇ ਉਕਤ ਸਾਥੀਆਂ ਹਰਬੰਸ ਸਿੰਘ ਉਰਫ ਹੈਪੀ ਵਗੈਰਾ ਨਾਲ ਮਿਲਕੇ ਇਕ ਸਾਜਿਸ ਅਧੀਨ ਮ੍ਰਿਤਕ ਬਲਵਿੰਦਰ ਸਿੰਘ ਨੂੰ ਬਹਾਨੇ ਨਾਲ ਨੇੜੇ ਹੱਡਾ ਰੋੜੀ ਪਾਸ ਬੁਲਾਕੇ ਫਿਰ ਉਸਦਾ ਕਤਲ ਕਰਕੇ ਉਸ ਦੀ ਲਾਸ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਚੋਏ ਦੇ ਪਾਣੀ ਵਿੱਚ ਸੁੱਟਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਵਿੰਦਰ ਸਿੰਘ ਉਰਫ ਮੋਟੀ, ਹਰਬੰਸ ਸਿੰਘ ਉਰਫ ਹੈਪੀ, ਜਸਵਿੰਦਰ ਸਿੰਘ ਉਰਫ ਕੱਛ, ਬਲਵਿੰਦਰ ਸਿੰਘ ਉਰਫ ਬੱਬੀ ਅਤੇ ਰਜਨੀ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਸਿੰਘ ਨੂੰ ਪੇਸ ਅਦਾਲਤ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।



Scroll to Top