ਪੰਜਾਬ ਅੰਦਰ ਸ਼ਰੇਆਮ ਹੋ ਰਹੀ ਹੈ ਲੋਕਤੰਤਰ ਦੀ ਹੱਤਿਆ : ਕੰਵਰਵੀਰ ਸਿੰਘ ਟੌਹੜਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 12 February, 2025, 12:57 PM

ਪੰਜਾਬ ਅੰਦਰ ਸ਼ਰੇਆਮ ਹੋ ਰਹੀ ਹੈ ਲੋਕਤੰਤਰ ਦੀ ਹੱਤਿਆ : ਕੰਵਰਵੀਰ ਸਿੰਘ ਟੌਹੜਾ
ਪਟਿਆਲਾ, 12 ਫਰਵਰੀ : ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਕੰਵਰਵੀਰ ਸਿੰਘ ਟੌਹੜਾ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਤੇ ਸਰਕਾਰ ਭਾਜਪਾ ਦੇ ਆਗੂਆਂ ਉਪਰ ਤਸੱਦਦ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਰਾਜੇਸ ਅੱਤਰੀ ਨੂੰ ਬਿਨਾ ਕਿਸੇ ਕਸੂਰ ਤੋਂ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕੀਤਾ ਗਿਆ ਹੈ, ਜੋਕਿ ਸਰਾਸਰ ਗਲਤ ਹੈ।
ਉਨ੍ਹਾ ਕਿਹਾ ਕਿ ਰਾਜੇਸ ਅੱਤਰੀ ਦਾ ਕਸੂਰ ਸਿਰਫ਼ ਇਨ੍ਹਾ ਹੈ ਕਿ ਉਨਾ ਦਾ ਪਰਿਵਾਰ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦਾ ਬਹੁਤ ਨਜਦੀਕੀ ਹੈ ਤੇ ਉਹ ਇਕ ਭਾਜਪਾ ਆਗੂ ਹਨ। ਉਨ੍ਹਾ ਕਿਹਾ ਕਿ ਸਰਕਾਰ ਦੇ ਇਸ ਤਸੱਦਦ ਦਾ ਡਟਕੇ ਵਿਰੋਧ ਕੀਤਾ ਜਾਵੇਗਾ ਤੇ ਸਰਕਾਰ ਨੂੰ ਉਸਦੀਆਂ ਚਾਲਾਂ ਵਿਚ ਕਦੇ ਵੀ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ।
ਉਨ੍ਹਾ ਕਿਹਾ ਕਿ ਉਹ ਪੂਰੀ ਤਰ੍ਹਾਂ ਰਾਜੇਸ ਅੱਤਰੀ ਦੇ ਨਾਲ ਹਨ ਅਤੇ ਡਟਕੇ ਉਨ੍ਹਾ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਹਨ। ਉਨ੍ਰਾ ਕਿਹਾ ਕਿ ਆਮ ਆਦਮੀ ਪਾਰਟੀ ਕੋਲੋ ਦਿਲੀ ਅੰਦਰ ਤਾਜਾ ਤਾਜਾ ਹੋਈ ਵੱਡੀ ਹਾਰ ਨਹੀ ਜਰੀ ਜਾ ਰਹੀ ਹੈ। ਇਸ ਲਈ ਹੁਣ ਉਸ ਵਲੋ ਭਾਜਪਾ ਨੇਤਾਵਾਂ ਉਪਰ ਅਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਲੋਕ ਪੂਰੀ ਤਰ੍ਹਾ ਭਾਜਪਾ ਦੇ ਨਾਲ ਹਨ ਕਿਉੂਂਕਿ ਭਾਜਪਾ ਵੱਲੋ ਜੋ ਕਿਹਾ ਜਾਂਦਾ ਹੈ ਤਾਂ ਉਹ ਕਰਕੇ ਵਿਖਾਇਆ ਜਾਂਦਾ ਹੈ। ਇਸ ਲਈ ਸਰਕਾਰ ਦੀ ਇਸ ਧਕੇਸ਼ਾਹੀ ਦਾ ਡਟਕੇ ਵਿਰੋਧ ਕੀਤਾ ਜਾਵੇਗਾ।