ਰੈਪਿਡ ਐਕਸ਼ਨ ਫੋਰਸ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨਾਲ ਮੁਲਾਕਾਤ

ਦੁਆਰਾ: Punjab Bani ਪ੍ਰਕਾਸ਼ਿਤ :Friday, 13 October, 2023, 07:58 PM

ਰੈਪਿਡ ਐਕਸ਼ਨ ਫੋਰਸ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨਾਲ ਮੁਲਾਕਾਤ
ਪਟਿਆਲਾ, 13 ਅਕਤੂਬਰ:
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਪੁੱਜੀ 194 ਰੈਪਿਡ ਐਕਸ਼ਨ ਫੋਰਸ ਦੀ ਪਲਟਨ ਦੇ ਕਮਾਂਡੈਂਟ ਰਾਕੇਸ਼ ਕੁਮਾਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਦੀ ਅਗਵਾਈ ਹੇਠ ਪਲਟਨ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸੀਨੀਅਰ ਜ਼ਿਲ੍ਹਾ ਪੁਲਿਸ ਸੁਪਰਡੈਂਟ ਵਰੁਣ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਟਿਆਲਾ ਦੀ ਭੂਗੋਲਿਕ ਸਥਿਤੀ ਅਤੇ ਇੱਥੇ ਸਥਾਪਿਤ ਮਹੱਤਵਪੂਰਨ ਸੰਸਥਾਵਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਚਰਚਾ ਕੀਤੀ।
ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਨੇ ਦੱਸਿਆ ਕਿ ਇਹ ਗਤੀਵਿਧੀ 1 ਏ/194 ਰੈਪਿਡ ਐਕਸ਼ਨ ਫੋਰਸ ਦੀ ਜਾਣ-ਪਛਾਣ ਦੀ ਕਵਾਇਦ ਦਾ ਹਿੱਸਾ ਹੈ, ਜੋ ਕਿ 12 ਅਕਤੂਬਰ ਤੋਂ 18 ਅਕਤੂਬਰ ਤੱਕ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਖੇਤਰਾਂ ਵਿੱਚ ਰਹੇਗੀ। ਇਸ ਦੌਰਾਨ ਉਹ ਪੁਲਿਸ ਥਾਣਾ ਖੇਤਰਾਂ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਖੇਤਰਾਂ ਅਤੇ ਸੰਸਥਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਪੈਦਲ ਮਾਰਚ ਕਰੇਗੀ।
ਸਹਾਇਕ ਕਮਾਂਡੈਂਟ ਮਹਿੰਦਰ ਕੁਮਾਰ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਅਭਿਆਸ ਦਾ ਮੁੱਖ ਮੰਤਵ ਸਥਾਨਕ ਪੁਲਿਸ, ਰੈਪਿਡ ਐਕਸ਼ਨ ਫੋਰਸ ਅਤੇ ਆਮ ਲੋਕਾਂ ਵਿਚਕਾਰ ਇਕਸੁਰਤਾ ਕਾਇਮ ਕਰਨਾ ਹੈ ਤਾਂ ਜੋ ਭਵਿੱਖ ਦੀਆਂ ਸੰਭਾਵਿਤ ਚੁਣੌਤੀਆਂ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਇੰਸਪੈਕਟਰ ਰਣਸਿੰਘ ਯਾਦਵ, ਇੰਸਪੈਕਟਰ ਯੋਗੇਂਦਰ ਬਸੀਠਾ, ਸਬ-ਇੰਸਪੈਕਟਰ ਕ੍ਰਿਪਾ ਬਾਈ, 194 ਆਰਏਐਫ ਸਿਪਾਹੀ ਅਤੇ ਮਹਿਲਾ ਟੀਮ ਹਾਜ਼ਰ ਸੀ।