ਪੰਜਾਬ ਵਿਧਾਨ ਸਭਾ ਦਾ ਸੈਸ਼ਨ 20 ਤੇ 21 ਅਕਤੂਬਰ ਨੂੰ ਸੱਦਿਆ
ਦੁਆਰਾ: Punjab Bani ਪ੍ਰਕਾਸ਼ਿਤ :Wednesday, 11 October, 2023, 07:38 PM
ਪੰਜਾਬ ਵਿਧਾਨ ਸਭਾ ਦਾ ਸੈਸ਼ਨ 20 ਤੇ 21 ਅਕਤੂਬਰ ਨੂੰ ਸੱਦਿਆ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਸੈਸ਼ਨ ਸੱਦਿਆ ਗਿਆ ਹੈ। ਇਹ ਦੋ ਦਿਨਾਂ ਦਾ ਇਜਲਾਸ 20 ਤੇ 21 ਅਕਤੂਬਰ ਨੂੰ ਹੋਵੇਗਾ। ਦੋ ਦਿਨ ਦਾ ਵਿਧਾਨ ਸਭਾ ਦਾ ਇਜਲਾਸ ਦੌਰਾਨ ਵੱਖ-ਵੱਖ ਮੁੱਦਿਆ ਜਿਵੇਂ ਐਸਵਾਈਐਲ , ਆਰਡੀਐਫ ਅਤੇ ਸਪੈਸ਼ਲ ਸੁਰੱਖਿਆ ਫੋਰਸ ਬਾਰੇ ਚਰਚਾ ਹੋ ਸਕਦੀ ਹੈ। ਇਸ ਬਾਰੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਨਜ਼ੂਰੀ ਦੇ ਦਿੱਤੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇਹ ਨਵਾਂ ਸੈਸ਼ਨ ਨਹੀਂ ਹੋਵੇਗਾ, ਜਿਹੜਾ ਪੁਰਾਣਾ ਸੈਸ਼ਨ ਚਲ ਰਿਹਾ ਸੀ, ਉਸੇ ਨੂੰ Continue ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਮਾਨਯੋਗ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।