ਟੈਗੋਰ ਥੀਏਟਰ ਦੇ ਡਾਇਰੈਕਟਰ ਨੇ ਡਿਬੇਟ ਕਰਵਾਉਣ ਤੋਂ ਕੋਰੀ ਨਾਂਹ ਕੀਤੀ

ਟੈਗੋਰ ਥੀਏਟਰ ਦੇ ਡਾਇਰੈਕਟਰ ਨੇ ਡਿਬੇਟ ਕਰਵਾਉਣ ਤੋਂ ਕੋਰੀ ਨਾਂਹ ਕੀਤੀ
ਕਿਹਾ- ਇੱਥੇ ਨਹੀਂ ਹੋ ਸਕਦੇ ਸਿਆਸੀ ਪ੍ਰੋਗਰਾਮ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੇ ਪ੍ਰਧਾਨਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ। ਮਾਨ ਸਰਕਾਰ ਦੀ ਤਰਫੋਂ 1 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਸ਼ਾਸਨ ਤੋਂ ਟੈਗੋਰ ਥੀਏਟਰ ਸਥਾਨ ਦੀ ਮੰਗ ਕੀਤੀ ਗਈ ਸੀ। ਪਰ ਹੁਣ ਟੈਗੋਰ ਥੀਏਟਰ ਦੇ ਡਾਇਰੈਕਟਰ ਨੇ ਡਿਬੇਟ ਕਰਵਾਉਣ ਤੋਂ ਕੋਰੀ ਨਾਂਹ ਕੀਤੀ ਹੈ। ਡਾਇਰੈਕਟਰ ਨੇ ਕਿਹਾ ਹੈ ਕਿ ਟੈਗੋਰ ਥੀਏਟਰ ‘ਚ ਕੋਈ ਰਾਜਨੀਤਕ ਜਾਂ ਧਾਰਮਿਕ ਪ੍ਰੋਗਰਾਮ ਨਹੀਂ ਹੁੰਦਾ ਹੈ। ਡਾਇਰੈਕਟਰ ਨੇ ਕਿਹਾ ਹੈ ਕਿ ਜਦੋਂ ਤੋਂ ਥੀਏਟਰ ਬਣਿਆ, ਉਦੋਂ ਤੋਂ ਅਜਿਹਾ ਪ੍ਰੋਗਰਾਮ ਨਹੀਂ ਕਰਵਾਇਆ ਗਿਆ।
ਟੈਗੋਰ ਥੀਏਟਰ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਸਰਕਾਰ ਨੇ ਥੀਏਟਰ ਬੁੱਕ ਕਰਵਾਉਣ ਵਾਸਤੇ ਜਾਣਕਾਰੀ ਲਈ ਸੀ । ਹਾਲੇ ਥੀਏਟਰ ਬੁੱਕ ਨਹੀਂ ਸੀ ਕਰਵਾਇਆ ਗਿਆ। ਦੱਸ ਦਈਏ ਕਿ ਸੀਐਮ ਮਾਨ ਨੇ ਵਿਰੋਧ ਧਿਰ ਦੇ ਆਗੂਆਂ ਨੂੰ ਡਿਬੇਟ ਦਾ ਸੱਦਾ ਦਿੱਤਾ ਸੀ । ਟੈਗੋਰ ਥੀਏਟਰ ਨੇ ਡਿਬੇਟ ਦਾ ਪ੍ਰਬੰਧ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਥੀਏਟਰ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਸਰਕਾਰ ਨੂੰ ਇਹ ਕਹਿ ਕੇ ਵਾਪਸ ਲਿਖ ਰਿਹਾ ਹੈ ਕਿ ਜਦੋਂ ਤੋਂ ਇਹ ਥੀਏਟਰ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਥੀਏਟਰ ਵਿੱਚ ਕੋਈ ਸਿਆਸੀ ਜਾਂ ਧਾਰਮਿਕ ਸਮਾਗਮ ਨਹੀਂ ਕਰਵਾਇਆ ਜਾਂਦਾ, ਨਾ ਹੀ ਇਸ ਦਾ ਆਯੋਜਨ ਕੀਤਾ ਗਿਆ ਹੈ ਅਤੇ ਨਾ ਹੀ ਥੀਏਟਰ ਦਾ ਰੂਲ ਹੈ।
