ਚੌਥਾਂ ਦਰਜਾ ਮੁਲਾਜਮ, ਕੱਚੇ ਤੇ ਪੱਕਿਆਂ ਨੇ “ਮੰਗ ਪੰਦਰਵਾੜਾ” ਵਣ ਵਿਭਾਗ ਦਫਤਰਾਂ ਅੱਗੇ ਅਰਥੀ ਫੂੱਕ ਰੈਲੀਆਂ ਕਰਕੇ ਸ਼ੁਰੂ ਕੀਤਾ, “ਅੱਠ ਅਕਤੂਬਰ” ਨੂੰ ਬਰਨਾਲਾ ਵਿਖੇ ਰੈਲੀ ਕਰਨ ਦਾ ਐਲਾਨ ? — ਦਰਸ਼ਨ ਲੁਬਾਣਾ, ਰਣਜੀਤ ਰਾਣਵਾ, ਨੋਲੱਖਾ

ਚੌਥਾਂ ਦਰਜਾ ਮੁਲਾਜਮ, ਕੱਚੇ ਤੇ ਪੱਕਿਆਂ ਨੇ “ਮੰਗ ਪੰਦਰਵਾੜਾ” ਵਣ ਵਿਭਾਗ ਦਫਤਰਾਂ ਅੱਗੇ ਅਰਥੀ ਫੂੱਕ ਰੈਲੀਆਂ ਕਰਕੇ ਸ਼ੁਰੂ ਕੀਤਾ, “ਅੱਠ ਅਕਤੂਬਰ” ਨੂੰ ਬਰਨਾਲਾ ਵਿਖੇ ਰੈਲੀ ਕਰਨ ਦਾ ਐਲਾਨ ? — ਦਰਸ਼ਨ ਲੁਬਾਣਾ, ਰਣਜੀਤ ਰਾਣਵਾ, ਨੋਲੱਖਾ
ਪਟਿਆਲਾ 05 ਅਕਤੂਬਰ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਮੰਗ ਪੰਦਰਵਾੜੇ ਦੀ ਸ਼ੁਰੂਆਤ ਵੱਖ—ਵੱਖ ਵਿਭਾਗਾਂ ਸਮੇਤ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਦਿਹਾੜੀਦਾਰ ਚੌਥਾ ਦਰਜਾ ਕਰਮੀਆਂ ਵਲੋਂ ਜਿਲਾ ਸਦਰ ਮੁਕਾਮਾਂ ਤੇ ਵਣ ਮੰਡਲ ਦਫਤਰਾਂ ਅੱਗੇ ਰੋਹ ਭਰਪੂਰ ਰੈਲੀਆਂ ਕਰਕੇ ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਸੁਬਾਈ ਆਗੂਆਂ ਨੇ ਵੱਖ—ਵੱਖ ਥਾਵਾਂ ਤੇ ਅਗਵਾਈ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਐਡਹਾਕ, ਟੈਂਪਰੇਰੀ, ਵਰਕਚਾਰਜ, ਡੇਲੀਵੇਜਿਜ਼ ਅਤੇ ਕੰਟਰੈਕਟ ਕਰਮੀਆਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਮਿਤੀ 16 ਮਈ 2023 ਦੀ ਰੋਸ਼ਨੀ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਕੰਮ ਕਰ ਰਹੇ, ਇਹਨਾਂ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਢੇਰ ਸਾਰੀਆਂ “ਕੰਡੀਸ਼ਨਾਂ” ਲਾਈਆਂ ਹਨ, ਇਹਨਾ ਕੰਡੀਸ਼ਨਾਂ ਅਧੀਨ ਕੱਚੇ ਕਰਮੀ ਰੈਗੂਲਰ ਨਹੀਂ ਹੋ ਸਕਦੇ। ਵਿਦਿਅਕ ਯੋਗਤਾ ਕਿ ਰੈਗੂਲਰ ਹੋਣ ਵਾਲਾ ਕਰਮੀ ਅੱਠਵੀਂ ਪਾਸ ਹੋਣਾ ਜਰੂਰੀ ਹੈ, ਇਸ ਤਰ੍ਹਾਂ ਬਾਕੀ ਵਿਭਾਗ ਸਮੇਤ ਜੰਗਲਾਤ, ਜੰਗਲੀ ਜੀਵ ਅਤੇ ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਘਟ ਪੜੇ ਲਿਖੇ ਜਾਂ ਯੋਗਤਾ ਨਾ ਰੱਖਦੇ ਡੇਲੀਵੇਜਿਜ਼ ਨੂੰ ਰੈਗੂਲਰ ਕਰਨ ਲਈ ਵਿਭਾਗ ਵਲੋਂ ਨਾਉਂ ਨਹੀਂ ਸਿਫਾਰਸ਼ ਕੀਤੇ ਜਾ ਰਹੇ। ਮੁਲਾਜਮ ਆਗੂਆਂ ਦਰਸ਼ਨ ਸਿੰਘ ਲੂਬਾਣਾ, ਜਗਮੋਹਨ ਨੋਲੱਖਾ ਨੇ ਕਿ ਹਾਂ ਕਿ ਪੰਜਾਬ ਸਰਕਾਰ ਨੂੰ ਰੈਗੂਲਾਈਜੇਸ਼ਨ ਨੀਤੀ 2011, 2015 ਅਤੇ 2016 ਦੀ ਤਰਜ ਤੇ ਜਾਰੀ ਕੀਤੀ ਜਾਣੀ ਚਾਹੀਦੀ ਸੀ। 2023 ਦੀ ਨੀਤੀ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਿੱਚ ਵੱਡਾ ਅੜੀਕਾ ਹੈ। ਇਸ ਨੀਤੀ ਨੂੰ 2016 ਦੀ ਨੀਤੀ ਦੀ ਤਰਜ ਤੇ ਜਾਰੀ ਕੀਤੀ ਜਾਵੇ ਤਾਂ ਜੋ ਕੱਚੇ ਕਰਮਚਾਰੀ ਰੈਗੂਲਰ ਹੋ ਸਕਣ, ਆਗੂਆਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਲੋਂ ਹਾਲ ਹੀ ਵਿੱਚ ਦਿੱਤੇ ਰੈਗੂਲਰ ਕਰਨ ਦੇ ਬਿਆਨਾਂ ਗੁੰਮਰਾਹ ਕੁਨ ਦੱਸਿਆ ਹੈ, ਰੈਲੀਆਂ ਵਿੱਚ ਮੌਜੂਦਾ ਨੀਤੀ ਵਿੱਚ ਛੋਟ ਦੋਣ ਦੀ ਮੰਗ ਕੀਤੀ ਹੈ।
ਪਟਿਆਲਾ ਜਿਲੇ ਵਿਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀਆਂ ਨੇ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਵਿਚਲੇ ਡੈਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਇੱਥੇ ਵਣ ਪਾਲ (ਸਾਊਥ) ਸਰਕਲ ਦਫਤਰ ਅੱਗੇ ਇਕੱਠੇ ਹੋ ਕੇ ਵਿਸ਼ਾਲ ਰੈਲੀ ਕਰਕੇ ਸਰਕਾਰ ਸਮੇਤ ਜੰਗਲਾਤ ਵਿਭਾਗ ਦੇ ਪ੍ਰਧਾਨ ਮੁੱਖ ਵਣਪਾਲ ਦੀ ਅਰਥੀ ਸਾੜੀ, ਇਸ ਮੌਕੇ ਤੇ ਇਹ ਵੀ ਮੰਗ ਕੀਤੀ ਕਿ ਵਣ ਮੰਡਲ ਦਫਤਰਾਂ ਵੱਲੋਂ ਛੱਡੇ ਗਏ ਕਾਮਿਆਂ ਦੇ ਨਾਵਾਂ ਦੀ ਸੂਚੀ ਮੰਗਵਾਈ ਜਾਵੇ ਅਤੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਮੁੱਖ ਵਣ ਪਾਲ ਨੇ ਆਪਣੇ ਪੱਤਰ ਮਿਤੀ 17—09—2023 ਨੂੰ ਖੇਤਰੀ ਦਫਤਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ ਚੌਥਾ ਮੁਲਾਜਮ ਅਤੇ ਵਣ ਵਿਭਾਗ ਦੇ ਵੱਖ—ਵੱਖ ਕੈਟਾਗਰੀਜ਼ ਮੁਲਾਜਮਾਂ ਵਲੋਂ ਡੇਲੀਵੇਜਿਜ਼ ਕਰਮੀਆਂ ਦੀ ਅਗਵਾਈ ਨਹੀਂ ਕੀਤੀ ਜਾ ਸਕਦੀ। ਇਸ ਪੱਤਰ ਨੂੰ ਟਰੇਡ ਯੂਨੀਅਨ ਤੇ ਹਮਲਾ ਦੱਸਿਆ ਤੇ ਮੰਗ ਕੀਤੀ ਕਿ ਇਹ ਪੱਤਰ ਜੋ ਕਿ ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ, ਵਾਪਸ ਲਿਆ ਜਾਵੇ।
ਇਸ ਮੌਕੇ ਤੇ ਪੰਜਾਬ ਸਰਕਾਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਉ ਤੇ ਯਾਦ ਪੱਤਰ ਵੀ ਦਿੱਤੇ ਗਏ। ਇਸ ਤਰ੍ਹਾਂ ਸਮੂਹ ਕੱਚੇ ਅਤੇ ਪੱਕੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਹ ਭਰਪੂਰ ਮਾਰਚ ਕਰਕੇ ਸਰਕਾਰ ਤੇ ਅਫਸਰਸ਼ਾਹੀ ਦਾ “ਜੋਰਦਾਰ ਪਿੱਟ ਸਿਆਪਾ” ਵੀ ਕੀਤਾ ਤੇ ਐਲਾਨ ਕੀਤਾ ਕਿ ਮਿਤੀ 08 ਅਕਤੂਬਰ ਨੂੰ ਪ੍ਰਮੁੱਖ ਸਕੱਤਰ ਸਿੰਚਾਈ ਵਿਭਾਗ ਦੀ ਮੁਲਾਜਮ ਮਾਰੂ ਨੀਤੀਆਂ ਵਿਰੁੱਧ “ਸਿੰਚਾਈ ਮੰਤਰੀ ਮੀਤ ਹੇਅਰ” ਦੇ ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਰੈਲੀ ਕਰਕੇ ਇਹਨਾ ਦੇ ਘਰ ਤੱਕ ਰੋਸ ਮੁਜਾਹਰਾ ਕੀਤਾ ਜਾਵੇਗਾ।
ਅੱਜ ਦੀ ਰੈਲੀ ਵਿੱਚ ਜੋ ਆਗੂ ਸ਼ਾਮਲ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਰਾਮ ਪ੍ਰਸਾਦ ਸਹੋਤਾ, ਜਗਮੋਹਨ ਨੋਲੱਖਾ, ਗੁਰਚਰਨ ਸਿੰਘ, ਰਾਮ ਲਾਲ ਰਾਮਾ, ਦਰਸ਼ਨ ਮੁੱਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਭਰਪੂਰ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਅਜੈ ਸਿੱਪਾ, ਪ੍ਰਕਾਸ਼ ਲੁਬਾਣਾ, ਸ਼ਾਮ ਸਿੰਘ, ਹਰਬੰਸ ਸਿੰਘ, ਸੁਭਾਸ਼, ਬੰਸੀ ਲਾਲ, ਕਿਰਨ ਪਾਲ, ਅਮਰ ਨਾਥ ਨਰੜੂ, ਅਮਰੀਕ ਸਿੰਘ, ਹਰਵਿੰਦਰ ਗੋਲਡੀ, ਰਾਮਪਾਲ, ਹਰਭਾਨ, ਮੇਜਰ ਸਿੰਘ, ਅਨਿਲ ਗਾਗਟ, ਜਗਤਾਰ ਬਾਬਾ, ਮੰਗਤ ਰਾਮ, ਜਸਵਿੰਦਰ ਸਿੰਘ, ਹਾਕਮ ਸਿੰਘ, ਹਰਭਜਨ ਸਿੰਘ, ਲਖਵਿੰਦਰ, ਬੁੱਧ ਰਾਮ, ਰਾਜੇਸ਼, ਬਲਬੀਰ ਚੰਦ, ਮੋਧ ਨਾਥ ਸ਼ਰਮਾ, ਕਰਮਜੀਤ ਸਿੰਘ, ਸ਼ਾਮ ਸਿੰਘ, ਰਾਜ ਕੁਮਾਰ, ਸੁਨੀਲ ਦੱਤ, ਰਾਜੇਸ਼ ਕੁਮਾਰ, ਰਾਮ ਕਲਾਸ਼, ਲਖਵੀਰ ਲੱਖੀ, ਤਰਲੋਚਨ ਮੰਡੋਲੀ, ਵੇਦ ਪ੍ਰਕਾਸ਼, ਚੰਦਰ ਭਾਨ ਆਦਿ ਹਾਜਰ ਸਨ।
