ਸਿਕੱਮ ’ਚ ਬੱਦਲ ਫਟਿਆ, 23 ਫੌਜੀ ਰੁੜੇ : ਭਾਲ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 04 October, 2023, 03:03 PM

ਸਿਕੱਮ ’ਚ ਬੱਦਲ ਫਟਿਆ, 23 ਫੌਜੀ ਰੁੜੇ : ਭਾਲ ਜਾਰੀ
ਗੰਗਟੋਕ, 4 ਅਕਤੂਬਰ,2023: ਸਿਕੱਮ ਵਿਚ ਬੱਦਲ ਫਟਣ ਨਾਲ ਕਈ ਫੌਜੀ ਵਾਹਨ ਰੁੜ ਗਏ। ਤੀਸਤਾ ਦਰਿਆ ਵਿਚ ਪਾਣੀ 15 ਤੋਂ 20 ਫੁੱਟ ਵੱਧ ਗਿਆ। ਲਾਂਚਨ ਘਾਟੀ ਵਿਚ ਵਾਪਰੀ ਇਸ ਘਟਨਾ ਵਿਚ 23 ਫੌਜੀ ਰੁੜ ਗਏ ਜਿਹਨਾਂ ਦੀ ਭਾਲ ਜਾਰੀ ਹੈ।
ਜਿਹੜੀਆਂ ਫੌਜੀ ਗੱਡੀਆਂ ਸਿੰਗਟਮ ਨੇੜੇ ਬਰਦਾਂਗ ਵਿਖੇ ਪਾਰਕ ਕੀਤੀਆਂ ਹੋਈਆਂ ਸਨ, ਉਹ ਚੁੰਗਥੰਗ ਡੈਮ ਵਿਚੋਂ ਪਾਣੀ ਛੱਡਣ ਕਰ ਕੇ ਰੁੜ ਗਈਆਂ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਘਟਨਾ ਵਾਲੀ ਥਾਂ ਦਾ ਦੌਰਾ ਕਰ ਸਕਦੇ ਹਨ। ਹਾਦਸੇ ‘ਚ ਘਾਟੀ ਦੇ ਕੁਝ ਫੌਜੀ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ। ਗੁਹਾਟੀ ‘ਚ ਰੱਖਿਆ ਪੀਆਰਓ ਨੇ ਕਿਹਾ, ‘ਉੱਤਰੀ ਸਿੱਕਮ ਦੀ ਲੋਹਾਨਕ ਝੀਲ ‘ਤੇ ਅਚਾਨਕ ਹੜ੍ਹ ਆ ਗਿਆ। 23 ਜਵਾਨ ਲਾਪਤਾ ਹਨ।
