ਮਾਹਵਾਰੀ ਨਾਲ਼ ਸੰਬੰਧਤ ਕੂੜੇ ਦੇ ਨਿਪਟਾਰੇ ਲਈ ਰੋਟਰੀ ਕਲੱਬ ਵੱਲੋਂ ਤਿੰਨ ਮਸ਼ੀਨਾਂ ਦਿੱਤੀਆਂ ਗਈਆਂ
ਮਾਹਵਾਰੀ ਨਾਲ਼ ਸੰਬੰਧਤ ਕੂੜੇ ਦੇ ਨਿਪਟਾਰੇ ਲਈ ਰੋਟਰੀ ਕਲੱਬ ਵੱਲੋਂ ਤਿੰਨ ਮਸ਼ੀਨਾਂ ਦਿੱਤੀਆਂ ਗਈਆਂ
ਐੱਨ. ਐੱਸ. ਐੱਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ “ਸਵੱਛਤਾ ਹੀ ਸੇਵਾ” ਲੜੀ ਅਧੀਨ ਲੜਕੀਆਂ ਦੀ ਜਨਤਕ ਸਿਹਤ ਅਤੇ ਨਿੱਜੀ ਸਫ਼ਾਈ ਨੂੰ ਧਿਆਨ ਵਿਚ ਰੱਖਦੇ ਹੋਏ ਸਵੱਛ ਭਾਰਤ ਦੀ ਸਿਰਜਣਾ ਵਿਚ ਇਕ ਮੁੱਖ ਰੁਕਾਵਟ ਮਾਹਵਾਰੀ ਨਾਲ਼ ਸੰਬੰਧਤ ਕੂੜੇ ਦਾ ਨਿਪਟਾਰਾ ਕਰਨ ਲਈ ਰੋਟਰੀ ਕਲੱਬ (3090)ਪਟਿਆਲਾ ਨਾਲ਼ ਸੰਪਰਕ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲ ਲਈ ਸਹੂਲਤ ਪ੍ਰਦਾਨ ਕਰਨ ਲਈ ਬੇਨਤੀ ਕੀਤੀ । ਲੜਕੀਆਂ ਦੀ ਜਨਤਕ ਸਿਹਤ ਦੀ ਮਹੱਤਤਾ ਨੂੰ ਸਮਝਦੇ ਹੋਏ ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਘਨਸ਼ਾਮ ਕਾਂਸਲ , ਸਾਬਕਾ ਜਿਲਾ ਗਵਰਨਰ ਰੋਟੇਰੀਅਨ ਭਾਗ ਸਿੰਘ ਪੰਨੂ, ਸਾਬਕਾ ਜਿਲਾ ਗਵਰਨਰ ਰੋਟੇਰੀਅਨ ਐਸ.ਆਰ.ਪਾਸੀ, ਪ੍ਰੈਸੀਡੈਂਟ ਰੋਟਰੀ ਕਲੱਬ ਪਟਿਆਲਾ ਰੋਟੇਰੀਅਨ ਡਾ. ਬੀ.ਐਸ.ਵਰਮਾ, ਸੈਕਟਰੀ ਰੋਟਰੀ ਕਲੱਬ ਪਟਿਆਲਾ ਐਚ.ਐਸ.ਤਲਵਾਰ, ਜਿਲਾ ਜਨਰਲ ਸੈਕਟਰੀ ਰੋਟੇਰੀਅਨ ਦਵਿੰਦਰ ਪਾਲ ਸਿੰਘ, ਚੀਫ ਐਡੀਟਰ ਰੋਟੇਰੀਅਨ ਮਾਨਿਕ ਸਿੰਗਲਾ, ਸਹਾਇਕ ਜਿਲਾ ਗਵਰਨਰ ਰੋਟੇਰੀਅਨ ਜਤਿੰਦਰ ਸ਼ਰਮਾ, ਸਹਾਇਕ ਜਿਲਾ ਗਵਰਨਰ ਰੋਟੇਰੀਅਨ ਰਮਨਜੀਤ ਢਿੱਲੋ, ਸਹਾਇਕ ਜਿਲਾ ਗਵਰਨਰ ਰੋਟੇਰੀਅਨ ਕੇ.ਐਲ.ਕਾਲਰਾ, ਸਾਬਕਾ ਪ੍ਰੈਸੀਡੈਂਟ ਰੋਟੇਰੀਅਨ ਮਨਜੀਤ ਸਿੰਘ,ਰੋਟੇਰੀਅਨ ਪ੍ਰੈਸੀਡੈਂਟ ਇਲੈਕਟ ਰੋਟੇਰੀਅਨ ਗੁਰਚਰਨ ਸਿੰਘ, ਜਿਲਾ ਸਲਾਹਕਾਰ ਰੋਟੇਰੀਅਨ ਐਚ.ਆਰ.ਸਿੰਗਲਾ ਅਤੇ ਰੋਟੇਰੀਅਨ ਸ਼ੀਸ਼ ਪਾਲ ਵੱਲੋਂ ਇਸ ਪ੍ਰਾਜੈਕਟ ਅਧੀਨ ਤਿੰਨ ਮਸ਼ੀਨਾਂ ਦਿੱਤੀਆਂ ਗਈਆਂ ਅਤੇ ਸੱਤ ਮਸ਼ੀਨਾਂ ਬਾਅਦ ਵਿੱਚ ਭੇਜਣ ਦਾ ਭਰੋਸਾ ਦਵਾਇਆ ਗਿਆ। ਰੋਟਰੀ ਕਲੱਬ ਦੇ ਜਿਲਾ ਗਵਰਨਰ ਰੋਟੇਰੀਅਨ ਘਨਸ਼ਾਮ ਕਾਂਸਲ ਨੇ ਯੂਨੀਵਰਸਿਟੀ ਨਾਲ ਇਸ ਪ੍ਰਾਜੈਕਟ ਵਿਚ ਜੁੜਨ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਅੱਗੇ ਤੋਂ ਵੀ ਪੰਜਾਬੀ ਯੂਨੀਵਰਸਿਟੀ ਨਾਲ ਅਜਿਹੇ ਕੰਮਾਂ ਵਿਚ ਸਹਾਇਤਾ ਕਰਨ ਲਈ ਹੁੰਗਾਰਾ ਭਰਿਆ। ਵਾਤਾਵਰਣ ਅਤੇ ਜਨਤਕ ਸਿਹਤ ਨੂੰ ਸੈਨੇਟਰੀ ਨੈਪਕਿਨਾਂ ਦੇ ਗ਼ਲਤ ਨਿਪਟਾਰੇ ਨਾਲ਼ ਪੈਦਾ ਹੁੰਦੇ ਨੁਕਸਾਨ ਨੂੰ ਘੱਟ ਕਰਨ ਲਈ, ਇਹ ਜ਼ਰੂਰੀ ਹੈ ਕਿ ਅਸੀਂ ਜਾਗਰੂਕਤਾ ਪੈਦਾ ਕਰਕੇ ਮਾਹਵਾਰੀ ਸਵੱਛਤਾ ਅਤੇ ਮਾਹਵਾਰੀ ਦੇ ਰਹਿੰਦ-ਖੂੰਹਦ ਦੇ ਸਹੀ ਨਿਪਟਾਰੇ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀ ਕਰਨੀ ਜਰੂਰੀ ਹੈ ਅਤੇ ਹਰ ਔਰਤ ਨੂੰ ਬਾਇਓਡੀਗ੍ਰੇਡੇਬਲ ਦੇ ਤੌਰ ਉੱਤੇ ਈਕੋ-ਫ੍ਰੈਂਡਲੀ ਇਨਸਿਨਰੇਟਰਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ । ਵਿਕਲਪ ਵਜੋਂ ਇਹ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸੰਬੰਧੀ ਆਪਣੇ ਸੰਦੇਸ਼ ਵਿਚ ਕਿਹਾ ਕਿ ਚੰਗੀ ਸਿਹਤ ਲਈ ਸਾਰਿਆਂ ਨੂੰ ਆਪਣੀ ਹਿੱਸੇਦਾਰੀ ਪਾਉਣੀ ਚਾਹੀਦੀ ਹੈ, ਐੱਨ. ਐੱਸ. ਐੱਸ. ਵਿਭਾਗ ਦੀ ਇਸ ਪਹਿਲਕਦਮੀ ਲਈ ਸ਼ਲਾਘਾ ਕਰਦੇ ਰੋਟਰੀ ਕਲੱਬ ਦੇ ਪ੍ਰਤੀਨਿਧੀਆਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਅੱਗੇ ਆ ਕੇ ਪੰਜਾਬੀ ਯੂਨੀਵਰਸਿਟੀ ਨਾਲ ਜੁੜ ਕੇ ਇਹ ਪ੍ਰਾਜੈਕਟ ਕੀਤਾ।
ਡੀਨ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਹੋਸਟਲਾਂ ਵਿਚ ਤਕਰੀਬਨ 3200 ਲੜਕੀਆਂ ਹਨ, ਇਸ ਲਈ ਇਹ ਮਸ਼ੀਨਾਂ ਯੂਨੀਵਰਸਿਟੀ ਦੇ ਵੱਖ-ਵੱਖ ਲੜਕੀਆਂ ਦੇ ਹੋਸਟਲਾਂ ਵਿਚ ਹੋਣੀਆਂ ਬਹੁਤ ਜ਼ਰੂਰੀ ਹਨ। ਇਹ ਮਸ਼ੀਨਾਂ ਲੜਕੀਆਂ ਦੀ ਸਿਹਤ ਲਈ ਫਾਇਦੇਮੰਦ ਸਾਬਿਤ ਹੋਣਗੀਆਂ। ਯੂਨੀਵਰਸਿਟੀ ਦੇ ਹੋਸਟਲਾਂ ਵਿਚ ਇਹ ਮਸ਼ੀਨਾਂ ਲਗਵਾਉਣਾ ਵਾਤਾਵਰਣ ਦੀ ਸਵੱਛਤਾ ਅਤੇ ਸਵੱਛਤਾ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਜ਼ਰੂਰੀ ਕਦਮ ਹੈ।