ਪੀਐਸਪੀਸੀਐਲ ਨੇ 36ਵੀਂ ਸੀਨੀਅਰ ਨੈਸ਼ਨਲ ਟੱਗ ਆਫ ਵਾਰ ਚੈਂਪੀਅਨਸ਼ਿਪ 2023 ਵਿੱਚ ਜਿੱਤ ਦਰਜ ਕੀਤੀ
ਪੀਐਸਪੀਸੀਐਲ ਨੇ 36ਵੀਂ ਸੀਨੀਅਰ ਨੈਸ਼ਨਲ ਟੱਗ ਆਫ ਵਾਰ ਚੈਂਪੀਅਨਸ਼ਿਪ 2023 ਵਿੱਚ ਜਿੱਤ ਦਰਜ ਕੀਤੀ
ਪਟਿਆਲਾ, 5 ਅਕਤੂਬਰ: ਪੰਜਾਬ ਸਟੇਟ ਪਾਵਰ ਕਾਰਪਰੇਸ਼ਨ ਲਿਮਿਟਡ (ਪੀਐਸਪੀਸੀਐਲ) ਦੀ ਟੀਮ ਨੇ ਆਪਣੀ ਮਜਬੂਤੀ ਅਤੇ ਟੀਮਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿਖੇ 28 ਸਤੰਬਰ ਤੋਂ 1 ਅਕਤੂਬਰ ਤੱਕ ਹੋਈ 36ਵੀ ਨੈਸ਼ਨਲ ਟੱਗ ਆਫ ਵਾਰ ਚੈਂਪੀਅਨਸ਼ਿਪ 2023 ਵਿੱਚ ਜਿੱਤ ਦਰਜ ਕੀਤੀ ਹੈ।
ਇਸ ਤਰਾਂ ਦੀ ਹੇਠ ਪੀਐਸਪੀਸੀਐਲ ਦੀ ਟੀਮ ਦੇ ਮਿਸਾਲੀ ਪ੍ਰਦਰਸ਼ਨ ਨੇ ਨਾ ਸਿਰਫ ਸੰਸਥਾ ਦਾ ਮਾਣ ਵਧਾਇਆ ਹੈ, ਬਲਕਿ ਇਸਨੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਹੋਰ ਉੱਚਾ ਕੀਤਾ ਹੈ।
ਫਾਈਨਲ ਮੁਕਾਬਲੇ ਵਿੱਚ ਪੀਐਸਪੀਸੀਐਲ ਦਾ ਮੁਕਾਬਲਾ ਹਰਿਆਣਾ ਦੀ ਟੀਮ ਨਾਲ ਸੀ, ਜਿਸ ਨੇ ਮਲੇਸ਼ੀਆ ਵਿੱਚ ਪਤੀਯੁਗਤਾ ਜਿੱਤ ਕੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ ਅਤੇ ਫਾਈਨਲ ਵਿੱਚ ਉਸਦੀ ਮੌਜੂਦਗੀ ਇੱਕ ਅਹਿਮ ਚੁਣੌਤੀ ਸੀ। ਲੇਕਿਨ ਕਪਤਾਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਕੋਚ ਮੁੱਖਵਿੰਦਰ ਸਿੰਘ ਦੇ ਮਾਰਗਦਰਸ਼ਨ ਹੇਠ ਪੀਐਸਪੀਸੀਐਲ ਦੀ ਟੀਮ ਨੇ ਮਜਬੂਤ ਇਰਾਦੇ ਅਤੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦਿਆਂ, ਆਖਿਰਕਾਰ ਇਸ ਮੁਕਾਬਲੇ ਦੀ ਜੇਤੂ ਟਰਾਫੀ ਨੂੰ ਆਪਣੇ ਨਾਮ ਕੀਤਾ ਤੇ ਉਹ ਵੀ 10 ਸਾਲਾਂ ਦੇ ਅੰਤਰਾਲ ਤੋਂ ਬਾਅਦ।
ਇਸ ਮੌਕੇ ਪੀਐਸਪੀਸੀਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਐਡਮਿਨਿਸਟਰੇਸ਼ਨ ਜਸਬੀਰ ਸਿੰਘ ਸੂਰ ਸਿੰਘ ਨੇ ਜੇਤੂ ਟੀਮ ਨੂੰ ਸਨਮਾਨ ਚਿੰਨ ਭੇਟ ਕਰਨ ਸਣੇ ਸ਼ਾਨਦਾਰ ਜਿੱਤ ਲਈ ਵਧਾਈ ਵੀ ਦਿੱਤੀ।
ਇਸ ਦੌਰਾਨ ਟੀਮ ਦਾ ਹੌਸਲਾ ਵਧਾਉਂਦਿਆਂ ਅਤੇ ਉਹਨਾਂ ਵੱਲੋਂ ਸੀਨੀਅਰ ਨੈਸ਼ਨਲ ਟੱਗ ਆਫ ਵਾਰ ਚੈਂਪੀਅਨਸ਼ਿਪ ਦਿਖਾਏ ਗਏ ਸਮਰਪਣ ਅਤੇ ਅਨੁਸ਼ਾਸਨ ਦਾ ਜ਼ਿਕਰ ਕਰਦਿਆਂ, ਉਹਨਾਂ ਨੇ ਕਿਹਾ ਕਿ ਇਹ ਗੁਣ ਪੀਐਸਪੀਸੀਐਲ ਦੇ ਮੂਲ ਵਿਚਾਰਾਂ ਨੂੰ ਦਰਸਾਉਂਦੇ ਹਨ। ਅਸੀਂ ਕੰਮਕਾਜ ਤੋਂ ਹੱਟ ਕੇ ਆਪਣੇ ਮੁਲਾਜ਼ਮਾਂ ਦੇ ਹੁਨਰ ਦਾ ਸਦਾ ਸਮਰਥਨ ਕਰਦੇ ਰਹਾਂਗੇ।
ਉਹਨਾਂ ਨੇ ਕਿਹਾ ਕਿ ਇਸ ਜਿੱਤ ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਆਪਣੇ ਮੁਲਾਜ਼ਮਾਂ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਅਤੇ ਉਹਨਾਂ ਦੇ ਹੁਨਰ ਨੂੰ ਉਭਾਰਨ ਸਬੰਧੀ ਵਚਨਬੱਧਤਾ ਨੂੰ ਜਾਹਿਰ ਕੀਤਾ ਹੈ, ਜਿਸ ਨਾਲ ਸੰਸਥਾ ਵਿੱਚ ਮਾਣ ਅਤੇ ਪ੍ਰਾਪਤੀਆਂ ਦਰਜ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।