ਇੰਜ: ਜਨਕ ਰਾਜ ਰਾਜੂ ਨੇ ਪਾਵਰਕਾਮ ਦੇ ਮੁੱਖ ਇੰਜੀਨੀਅਰ/ਸਿਵਲ ਡਿਜਾਇਨ ਤੇ ਉਸਾਰੀ ਪਟਿਆਲਾ ਵਜੋਂ ਚਾਰਜ ਸੰਭਾਲਿਆ
ਦੁਆਰਾ: Punjab Bani ਪ੍ਰਕਾਸ਼ਿਤ :Thursday, 05 October, 2023, 06:15 PM

ਇੰਜ: ਜਨਕ ਰਾਜ ਰਾਜੂ ਨੇ ਪਾਵਰਕਾਮ ਦੇ ਮੁੱਖ ਇੰਜੀਨੀਅਰ/ਸਿਵਲ ਡਿਜਾਇਨ ਤੇ ਉਸਾਰੀ ਪਟਿਆਲਾ ਵਜੋਂ ਚਾਰਜ ਸੰਭਾਲਿਆ
ਪਟਿਆਲਾ 5 ਅਕਤੂਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੰਜ: ਜਨਕ ਰਾਜ ਰਾਜੂ, ਉਪ ਮੁੱਖ ਇੰਜੀਨੀਅਰ ਪੀ ਅਤੇ ਐਮ, ਲੁਧਿਆਣਾ ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ/ਸਿਵਲ ਡਿਜ਼ਾਇਨ ਤੇ ਉਸਾਰੀ ਪਟਿਆਲਾ ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਬੀਤੇ ਦਿਨ ਬਤੌਰ ਮੁੱਖ ਇੰਜੀਨੀਅਰ/ਸਿਵਲ ਡਿਜਾਇਨ ਤੇ ਉਸਾਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਆਪਣੀ ਸੇਵਾ ਕਾਲ 34 ਸਾਲ 10 ਮਹੀਨੇ ਦੌਰਾਨ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਹਾਈਡਲ ਪਾਵਰ ਪ੍ਰੋਜੈਕਟਸ, ਥਰਮਲ ਪਾਵਰ ਪ੍ਰੋਜੈਕਟਸ, ਸਿਵਲ ਉਸਾਰੀ ਅਤੇ ਸਿਵਲ ਮੈਨਟੀਨੈਂਸ ਪ੍ਰੋਜੈਕਟਸ ਵਿਖੇ ਕੰਮ ਕੀਤਾ ਹੈ।
