ਕਬੱਡੀ ’ਚ ਘਨੌਰ ਏ ਦੀ ਟੀਮ ਰਹੀ ਅੱਵਲ ਤੇ ਵਾਲੀਬਾਲ ’ਚ ਪਟਿਆਲਾ ਅਰਬਨ ਏ ਦੀ ਟੀਮ ਨੇ ਦਿਖਾਇਆ ਦਮ
ਕਬੱਡੀ ’ਚ ਘਨੌਰ ਏ ਦੀ ਟੀਮ ਰਹੀ ਅੱਵਲ ਤੇ ਵਾਲੀਬਾਲ ’ਚ ਪਟਿਆਲਾ ਅਰਬਨ ਏ ਦੀ ਟੀਮ ਨੇ ਦਿਖਾਇਆ ਦਮ
-ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਠਵੇਂ ਦਿਨ ਹੋਏ ਦਿਲਚਸਪ ਮੁਕਾਬਲੇ
ਪਟਿਆਲਾ 03 ਅਕਤੂਬਰ:
ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਅੱਠਵੇਂ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ ਖੋਹ,ਸਰਕਲ ਕਬੱਡੀ,ਨੈਸ਼ਨਲ ਕਬੱਡੀ,ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ,ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ , ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈੱਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ ਸਰਕਲ ਸਟਾਈਲ ਅੰਡਰ 20 ਲੜਕਿਆਂ ਵਿੱਚ ਘਨੌਰ ਏ ਨੇ ਪਹਿਲਾ ਸਥਾਨ, ਭੁਨਰਹੇੜੀ ਦੀ ਟੀਮ ਨੇ ਦੂਜਾ ਸਥਾਨ ਅਤੇ ਸਮਾਣਾ ਏ ਤੇ ਪਟਿਆਲਾ ਸ਼ਹਿਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 20 ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਪਹਿਲਾ ਸਥਾਨ,ਪਾਤੜਾਂ ਬੀ ਨੇ ਦੂਜਾ ਸਥਾਨ ਅਤੇ ਪਾਤੜਾਂ ਏ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਸਮੈਸਿੰਗ ਦੇ ਖੇਡ ਮੁਕਾਬਲੇ ਅੰਡਰ 17 ਲੜਕਿਆਂ ਵਿੱਚ ਪਟਿਆਲਾ ਅਰਬਨ ਏ ਨੇ ਸ਼ੰਭੂ ਕਲਾਂ ਬੀ ਨੂੰ,ਪਟਿਆਲਾ ਅਰਬਨ ਬੀ ਨੇ ਪਾਤੜਾਂ ਬੀ ਨੂੰ,ਸਮਾਣਾ ਏ ਨੇ ਰਾਜਪੁਰਾ ਬੀ ਨੂੰ,ਸਮਾਣਾ ਬੀ ਨੇ ਪਟਿਆਲਾ ਦਿਹਾਤੀ ਬੀ ਨੂੰ ਅਤੇ ਨਾਭਾ ਏ ਨੇ ਘਨੌਰ ਬੀ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਅੰਡਰ 17 ਲੜਕੀਆਂ ਵਿੱਚ ਸਨੌਰ ਬੀ ਨੂੰ ਪਟਿਆਲਾ ਦਿਹਾਤੀ ਏ ਨੇ ਹਰਾਇਆ,ਭੁਨਰਹੇੜੀ ਬੀ ਨੇ ਨਾਭਾ ਬੀ ਨੂੰ, ਪਟਿਆਲਾ ਦਿਹਾਤੀ ਬੀ ਨੇ ਸ਼ੰਭੂ ਕਲਾਂ ਨੂੰ, ਸਨੌਰ ਏ ਨੇ ਪਾਤੜਾਂ ਬੀ,ਪਟਿਆਲਾ ਏ ਨੇ ਸ਼ੰਭੂ ਕਲਾਂ ਏ ਨੂੰ ਅਤੇ ਪਟਿਆਲਾ ਦਿਹਾਤੀ ਏ ਨੇ ਸਮਾਣਾ ਏ ਨੂੰ 2-0 ਦੇ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਹਾਕੀ ਖੇਡ ਮੁਕਾਬਲਿਆਂ ਅੰਡਰ 17 ਵਿੱਚ ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਥੂਹੀ ਨਾਭਾ ਨੇ ਪਹਿਲਾ ਸਥਾਨ,ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਦੂਜਾ ਸਥਾਨ ਅਤੇ ਗੁਰੂਕੁਲ ਗਲੋਬਲ ਕਰੇਂਜਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।