ਇੱਕ ਤਾਰੀਖ, ਇਕ ਘੰਟਾ, ਇਕ ਸਾਥ, ਪ੍ਰੋਗਰਾਮ ਕਰਵਾਇਆ
ਇੱਕ ਤਾਰੀਖ, ਇਕ ਘੰਟਾ, ਇਕ ਸਾਥ, ਪ੍ਰੋਗਰਾਮ ਕਰਵਾਇਆ
ਪਟਿਆਲਾ, 1 ਅਕਤੂਬਰ:
ਅੱਜ ਪਟਿਆਲਾ ਜਿਲ੍ਹੇ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਤਾਰੀਖ, ਇਕ ਘੰਟਾ, ਇਕ ਸਾਥ, ਇਵੈਂਟ ਮਨਾਇਆ ਗਿਆ ਜਿਸ ਵਿੱਚ ਪਟਿਆਲਾ ਜਿਲ੍ਹੇ ਦੇ ਅਧੀਨ ਆਉਂਦੇ 10 ਬਲਾਕਾਂ ਦੇ 882 ਪਿੰਡਾਂ ਨੇ ਭਾਗ ਲਿਆ।ਪਿੰਡਾਂ ਵਿੱਚ ਟੋਭੇ, ਸੋਲਿਡ ਵੇਸਟ ਪਲਾਂਟ, ਰੂੜੀਆਂ, ਪੰਚਾਇਤ ਘਰ , ਧਰਮਸ਼ਾਲਾ, ਸਕੂਲ, ਆਂਗਣਵਾੜੀ ਸੈਂਟਾਰ ,ਸ੍ਰੀ ਗੁਰਦੁਆਰਾ ਸਾਹਿਬ, ਧਰਮਸ਼ਾਲਾ ਆਦਿ ਦੀ ਸਾਫ ਸਫਾਈ ਕਰਵਾਈ ਗਈ ਤਾਂ ਜੋ ਪਿੰਡ ਹਰ ਪੱਧਰ ਤੋਂ ਸਾਫ ਸੁਥਰਾ ਨਜ਼ਰ ਆਵੇ। ਇਸ ਮੌਕੇ ‘ਤੇ ਨੁੱਕੜ ਨਾਟਕਾਂ ਰਾਹੀਂ ਤੇ ਪਿੰਡਾਂ ਵਿੱਚ ਪੌਦੇ ਵੀ ਲਗਾਏ ਗਏ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਇਸ ਤਹਿਤ ਸਵੱਛ ਭਾਰਤ ਮਿਸ਼ਨ ਗਰਾਮੀਨ ਦੀ ਵੈਬਸਾਈਟ ਤੇ 982 ਈਵੈਂਟ ਕ੍ਰੀਏਟ ਕੀਤੇ ਗਏ ਅਤੇ ਪਟਿਆਲਾ ਜਿਲ੍ਹੇ ਨੂੰ ਸਭ ਤੋਂ ਅੱਗੇ ਸਾਫ ਸਫਾਈ ਦੇ ਪੱਧਰ ‘ਤੇ ਲਿਆਉਣ ਦੀ ਸਾਰੇ ਹੀ ਮਹਿਕਮਿਆਂ ਵੱਲੋਂ ਕੋਸ਼ਿਸ਼ ਕੀਤੀ ਗਈ ਇਸ ਨਾਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੈਅੰਤੀ ਤੇ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹਰ ਹਰ ਇੱਕ ਵਾਸੀ ਵੱਲੋਂ ਦਿੱਤੀ ਜਾਵੇਗੀ।