Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਕਬੱਡੀ ਦੇ ਹੋਏ ਮੁਕਾਬਲਿਆਂ ’ਚ ਭੁਨਰਹੇੜੀ ਏ ਰਿਹਾ ਪਹਿਲੇ ਸਥਾਨ ’ਤੇ

ਦੁਆਰਾ: Punjab Bani ਪ੍ਰਕਾਸ਼ਿਤ :Monday, 02 October, 2023, 07:47 PM

ਕਬੱਡੀ ਦੇ ਹੋਏ ਮੁਕਾਬਲਿਆਂ ’ਚ ਭੁਨਰਹੇੜੀ ਏ ਰਿਹਾ ਪਹਿਲੇ ਸਥਾਨ ’ਤੇ
ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਮੁਕਾਬਲਿਆਂ ਦੇ ਸੱਤਵੇਂ ਦਿਨ ਹੋਏ ਦਿਲਚਸਪ
ਪਟਿਆਲਾ 02 ਅਕਤੂਬਰ:
ਖੇਡਾਂ ਵਤਨ ਪੰਜਾਬ ਦੀਆਂ ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਸੱਤਵੇਂ ਦਿਨ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ ਖੋਹ,ਸਰਕਲ ਕਬੱਡੀ, ਨੈਸ਼ਨਲ ਕਬੱਡੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ, ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਾਸਕਟਬਾਲ ਖੇਡ ਮੁਕਾਬਲਿਆਂ ਅੰਡਰ 21-30 ਲੜਕਿਆਂ ਵਿੱਚ ਪ’ਲ’ ਕੋਚਿੰਗ ਸੈਂਟਰ ਨੇ ਨਾਭਾ ਦੀ ਟੀਮ ਨੂੰ 63-42 ਦੇ ਅੰਕਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਗੁਰੂਕੁਲ ਦੀ ਟੀਮ ਨੇ ਸਮਾਣਾ ਨੂੰ 72-68 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ। ਇਸੇ ਤਰ੍ਹਾਂ ਨਾਭਾ ਦੀ ਟੀਮ ਨੂੰ ਸਮਾਣਾ ਨੇ 47-35 ਦੇ ਫ਼ਰਕ ਨਾਲ ਹਰਾਇਆ।ਪ’ਲ’ ਕੋਚਿੰਗ ਸੈਂਟਰ ਨੇ ਗੁਰਕੂਲ ਦੀ ਟੀਮ ਨੂੰ 65-57 ਨਾਲ ਹਰਾ ਕੇ ਜੇਤੂ ਰਹੀ। ਉਮਰ ਵਰਗ 21-30 ਲੜਕਿਆਂ ਵਿੱਚ ਪ’ਲ’ ਕ’ਚਿੰਗ ਸੈਂਟਰ ਨੇ ਪਹਿਲਾ,ਗੁਰੂਕੁਲ ਦੀ ਟੀਮ ਨੇ ਦੂਜਾ,ਸਮਾਣਾ ਦੀ ਟੀਮ ਨੇ ਤੀਜਾ ਸਥਾਨ ਅਤੇ ਨਾਭਾ ਦੀ ਟੀਮ ਨੇ ਚ”ਥਾ ਸਥਾਨ ਪ੍ਰਾਪਤ ਕੀਤਾ।
ਖੇਡ ਮੁਕਾਬਲੇ ਕਬੱਡੀ ਸਰਕਲ ਸਟਾਈਲ ਅੰਡਰ 17 ਲੜਕਿਆਂ ਵਿੱਚ ਭੁਨਰਹੇੜੀ ਏ ਨੇ ਪਹਿਲਾ ਸਥਾਨ, ਸਮਾਣਾ ਏ ਨੇ ਦੂਜਾ, ਪਾਤੜਾਂ ਏ ਅਤੇ ਸਨੌਰ ਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਪਟਿਆਲਾ ਸ਼ਹਿਰੀ ਏ ਨੇ ਪਹਿਲਾ, ਭੁਨਰਹੇੜੀ ਏ ਨੇ ਦੂਜਾ ਅਤੇ ਪਾਤੜਾਂ ਏ ਅਤੇ ਸਮਾਣਾ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ।



Scroll to Top