ਪੰਜਾਬ ਸਣੇ ਉਤਰ ਭਾਰਤ ਵਿਚ ਆਇਆ ਭੂਚਾਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 03 October, 2023, 05:34 PM

ਪੰਜਾਬ ਸਣੇ ਉਤਰ ਭਾਰਤ ਵਿਚ ਆਇਆ ਭੂਚਾਲ
ਚੰਡੀਗੜ੍ਹ, 3 ਅਕਤੂਬਰ 2023 : ਅੱਜ ਪੰਜਾਬ ਸਣੇ ਨਾਲ ਲੱਗਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨਾ ਤੇ ਭੂਚਾਲ ਦੀ ਤੀਬਰਤਾ 4.6 ਨਾਪੀ ਗਈ ਦਸ ਦਈਏ ਕਿ ਇਹ ਭੂਚਾਲ ਦੁਪਹਿਰ 2 ਵਜ ਕੇ 50 ਮਿੰਟ ਉਤ ਆਇਆ। ਖ਼ਬਰ ਲਿਖੇ ਜਾਣ ਤਕ ਸੱਭ ਠੀਕ ਠਾਕ ਦਸਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਉਤਰ ਭਾਰਤ ਸਣੇ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਵੀ ਮਹਿਸੂਸ ਕੀਤੇ ਗਏ।
ਇਸ ਦਾ ਕੇਂਦਰ ਨੇਪਾਲ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ‘ਚ ਦੋ ਵਾਰ ਭੂਚਾਲ ਆ ਚੁੱਕਾ ਹੈ। ਪਹਿਲਾ ਦੁਪਹਿਰ 2.25 ਵਜੇ, ਜਿਸ ਦੀ ਤੀਬਰਤਾ 4.6 ਸੀ। ਦੂਜਾ ਝਟਕਾ 2.53 ‘ਤੇ ਆਇਆ, ਜਿਸ ਦੀ ਤੀਬਰਤਾ 6.2 ਸੀ। ਉੱਤਰ ਪ੍ਰਦੇਸ਼ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 5.5 ਮਾਪੀ ਗਈ ਹੈ।
ਯੂਪੀ ਦੇ ਲਖਨਊ, ਕਾਨਪੁਰ, ਆਗਰਾ, ਨੋਇਡਾ, ਮੇਰਠ, ਮੁਰਾਦਾਬਾਦ, ਗਾਜ਼ੀਆਬਾਦ, ਅਯੁੱਧਿਆ, ਅਲੀਗੜ੍ਹ, ਹਾਪੁੜ, ਅਮਰੋਹਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।