ਸਿਹਤ ਕੇਂਦਰ ਕੌਲੀ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ 179 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ
ਸਿਹਤ ਕੇਂਦਰ ਕੌਲੀ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ 179 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ
:ਅਜਿਹੇ ਕੈਂਪਾਂ ਦੌਰਾਨ ਖਤਰੇ ਦੇ ਜਣੇਪੇ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਣ ਕੀਤੀ ਜਾਂਦੀ ਹੈ: ਐਸਐਮਓ ਡਾ: ਨਾਗਰਾ
ਪਟਿਆਲਾ, 9 ਅਕਤੂਬਰ ( ) ਸਿਵਲ ਸਰਜਨ ਪਟਿਆਲਾ ਡਾ: ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਚ ਮੁੱਢਲਾ ਸਿਹਤ ਕੇਂਦਰ ਕੌਲੀ ਅਤੇ ਅਧੀਨ ਆਉਦੀਆਂ ਸਿਹਤ ਸੰਸਥਾਵਾਂ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਚੈਕਅੱਪ ਅਭਿਆਨ ਤਹਿਤ ਕੈਂਪ ਲਗਾ ਕੇ 179 ਗਰਭਵਤੀ ਔਰਤਾਂ ਦਾ ਡਾਕਟਰੀ ਚੈਕਅੱਪ ਕਰਕੇ ਲੌੜੀਦੇ ਮੁਫਤ ਲੈਬਾਰਟਰੀ ਟੈਸਟ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਰੇਕ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੇ ਲਈ ਲਗਾਏ ਜਾਂਦੇ ਵਿਸ਼ੇਸ਼ ਚੈਕਅੱਪ ਕੈਂਪਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਕੈਂਪ ਦੌਰਾਨ ਖਤਰੇ ਦੇ ਜਣੇਪੇ ਵਾਲੀਆਂ ਔਰਤਾਂ ਦਾ ਬਲੱਡ ਪ੍ਰੈਸ਼ਰ, ਖੂਨ, ਸ਼ੂਗਰ ਰੋਗ ਟੈਸਟ ਅਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ।ਉਨ੍ਹਾਂ ਸਮੂਹ ਗਰਭਵਤੀ ਅਤੇ ਬਾਂਝਪਣ ਵਾਲੀਆਂ ਔਰਤਾਂ ਨੂੰ ਤਪਦਿਕ ਅਤੇ ਐਚਆਈਵੀ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ (ਆਈਈਸੀ) ਨੇ ਦੱਸਿਆ ਕਿ ਇਸ ਅਭਿਆਨ ਤਹਿਤ ਸਿਹਤ ਕੇਂਦਰ ਕੌਲੀ ਅਤੇ ਅਧੀਨ ਆਉਂਦੇ ਸਿਹਤ ਕੇਂਦਰਾਂ ਹਸਨਪੁਰ, ਗੱਜੂਮਾਜਰਾ, ਕੱਲਰਭੈਣੀ, ਕਲਿਆਣ ਅਤੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ 179 ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਅਤੇ ਲੈਬਾਰਟਰੀ ਟੈਸਟ ਕੀਤੇ ਗਏ। ਕੈਂਪ ਦੌਰਾਨ ਗਰਭਵਤੀ ਔਰਤਾਂ ਨੂੰ ਖੂਨ ਦੀ ਕਮੀ ਪੂਰੀ ਕਰਨ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਫਰੂਟ ਖਾਣ, ਆਇਓਡੀਨ ਯੁੱਕਤ ਨਮਕ, ਦੁੱਧ, ਦਹੀ, ਪਨੀਰ, ਅੰਡੇ ਦੀ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਮੈਡੀਕਲ ਅਫਸਰ ਡਾ: ਰਵਨੀਤ ਕੌਰ ਚੱਕਲ ਵੱਲੋਂ ਔਰਤਾਂ ਨੂੰ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ, ਜਿਆਦਾ ਖਤਰੇ ਦੇ ਜਣੇਪੇ ਵਾਲੀਆਂ ਔਰਤਾਂ ਨੂੰ ਜਣੇਪੇ ਸਮੇਂ ਜ਼ਿਲਾ ਪੱਧਰੀ ਹਸਪਤਾਲ ’ਚ ਜਾਣ ਲਈ ਪ੍ਰੇਰਿਤ ਕੀਤਾ ਤਾਂ ਜੋਂ ਜਣੇਪੇ ਸਮੇਂ ਜੱਚਾ ਬੱਚਾ ਤੰਦਰੁਸਤ ਰਹਿ ਸਕਣ। ਇਸ ਮੌਕੇ ਚੀਫ ਫਾਰਮੇਸੀ ਅਫਸਰ ਰਾਜ ਵਰਮਾ, ਐਸਐਲਟੀ ਇੰਦਰਜੀਤ, ਸੀਐਚਓ ਮਨਪ੍ਰੀਤ ਕੌਰ, ਮਲਕਪ੍ਰੀਤ ਕੌਰ, ਐਲਐਚਵੀ ਪੂਨਮ ਵਾਲੀਆ, ਏਐਨਐਮ ਰਮਨਦੀਪ ਕੌਰ, ਸਟਾਫ ਨਰਸ ਮਧੂ ਬਾਲਾ, ਵੀਨਿਤਾ ਰਾਣੀ, ਆਸ਼ਾ ਫੈਸੀਲੀਟੇਟਰ ਹਰਿੰਦਰ ਕੌਰ ਤੇ ਆਸ਼ਾ ਵਰਕਰਾਂ ਹਾਜਰ ਸਨ।