ਯੋਗਾ ਇੰਸਟਰਕਟਰ ਲਈ ਇੰਟਰਵਿਊ 10 ਤੇ 11 ਅਕਤੂਬਰ ਨੂੰ

ਦੁਆਰਾ: Punjab Bani ਪ੍ਰਕਾਸ਼ਿਤ :Monday, 09 October, 2023, 05:03 PM

ਯੋਗਾ ਇੰਸਟਰਕਟਰ ਲਈ ਇੰਟਰਵਿਊ 10 ਤੇ 11 ਅਕਤੂਬਰ ਨੂੰ
ਪਟਿਆਲਾ, 9 ਅਕਤੂਬਰ:
ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਲਾਲ ਨੇ ਦੱਸਿਆ ਹੈ ਕਿ 22 ਯੋਗਾ ਇੰਸਟਰਕਟਰ ਲੜਕੇ ਤੇ ਲੜਕੀਆਂ (ਪਾਰਟ-ਟਾਈਮ) ਦੀ ਨਿਯੁਕਤੀ ਲਈ 20/09/2023 ਨੂੰ ਡਾਇਰੈਕਟਰ ਆਫ਼ ਆਯੁਰਵੈਦਾਂ ਪੰਜਾਬ, ਚੰਡੀਗੜ੍ਹ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਸਬੰਧ ਵਿੱਚ ਜਿਨ੍ਹਾਂ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਹੈ, ਉਹ ਮਿਤੀ 10/10/2023 ਤੇ 11/10/2023 ਨੂੰ ਸਵੇਰੇ 10 ਵਜੇ, ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਸਰਹਿੰਦ ਰੋਡ, ਪਟਿਆਲਾ ਵਿਖੇ ਆਪਣੇ ਸਰਟੀਫਿਕੇਟ ਅਸਲ ਰੂਪ ਵਿੱਚ ਅਤੇ ਉਹਨਾਂ ਦੀਆਂ ਫੋਟੋਕਾਪੀਆਂ (2 ਪਰਤਾਂ ਵਿੱਚ) ਲੈ ਕੇ ਪਹੁੰਚਣ।