ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 13 ’ਚ ਗੈਸ ਸਿਲੰਡਰ ਫਟਣ ਕਾਰਨ 5 ਪਰਿਵਾਰ ਮੈਂਬਰ ਦੀ ਮੌਕੇ ਤੇ ਹੋਈ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Monday, 09 October, 2023, 04:42 PM

ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 13 ’ਚ ਗੈਸ ਸਿਲੰਡਰ ਫਟਣ ਕਾਰਨ 5 ਪਰਿਵਾਰ ਮੈਂਬਰ ਦੀ ਮੌਕੇ ਤੇ ਹੋਈ ਮੌਤ
ਜਲੰਧਰ, 9 Oct : ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 13 ’ਚ ਇਕ ਘਰ ’ਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਮਨਸ਼ਾ (15 ਸਾਲ), ਦੀਆ (8 ਸਾਲ), ਰੂਚੀ, ਇੰਦਰਪਾਲ ਤੇ ਘਰ ਦਾ ਮਾਲਕ ਯਸ਼ਪਾਲ ਸ਼ਾਮਲ ਹਨ। ਅੱਗ ਲੱਗਣ ਦਾ ਕਾਰਨ ਘਰ ਵਿੱਚ ਰੱਖੇ ਫਰਿੱਜ ਵਿੱਚੋਂ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਸਮੇਂ ਪਰਿਵਾਰ ਇਕ ਕਮਰੇ ਵਿਚ ਬੈਠ ਕੇ ਕ੍ਰਿਕਟ ਮੈਚ ਦੇਖ ਰਿਹਾ ਸੀ। ਘਰ ਦੇ ਹਾਲਾਤ ਦੇਖ ਲੋਕ ਹੋ ਰਹੇ ਹੈਰਾਨ ਪਰਿਵਾਰ ਦੇ ਬਚੇ ਮੈਬਰਾਂ ਦਾ ਰੋ – ਰੋ ਹੋ ਰਿਹਾ ਬੂਰਾ ਹਾਲ ।