ਇੰਜੀ: ਕੁਲਦੀਪ ਸਿੰਘ ਨੂੰ ਪਾਵਰਕੌਮ ਦੇ ਇੰਜੀਨੀਅਰ ਈਨ ਚੀਫ ਵਜੋਂ ਤਰੱਕੀ

ਦੁਆਰਾ: Punjab Bani ਪ੍ਰਕਾਸ਼ਿਤ :Monday, 09 October, 2023, 04:45 PM

ਇੰਜੀ: ਕੁਲਦੀਪ ਸਿੰਘ ਨੂੰ ਪਾਵਰਕੌਮ ਦੇ ਇੰਜੀਨੀਅਰ ਈਨ ਚੀਫ ਵਜੋਂ ਤਰੱਕੀ
ਪਟਿਆਲਾ 9 ਅਕਤੂਬਰ ਇੰਜੀ:ਕੁਲਦੀਪ ਸਿੰਘ ਮੁੱਖ ਇੰਜੀਨਿਅਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੌਂ ਬੀਤੇ ਦਿਨੀਂ ਇੰਜੀ-ਇਨ-ਚੀਫ/ ਇਲੈਕਟ੍ਰੀਕਲ ਵਜੌ ਤਰੱਕੀ ਦਿਤੀ ਗਈ। ਉਹਨਾਂ ਨੇ ਸਾਲ 1991 ਵਿੱਚ ਬਤੌਰ ਸਹਾਇਕ ਇੰਜੀਨੀਅਰ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸੇਵਾ ਸ਼ੁਰੂ ਕੀਤੀ ਸੀ। ਲਗਭੱਗ 32 ਸਾਲ ਦੀ ਸੇਵਾ ਉਪਰੰਤ ਉਹ ਇੰਜੀਨੀਅਰ ਕੇਡਰ ਦੇ ਸਰਵ ਉੱਚ ਅਹੁਦੇ ਤੇ ਤੈਨਾਤ ਹੋਏ ਹਨ। ਉਨ੍ਹਾਂ ਆਪਣੀ ਸੇਵਾ ਦੋਰਾਨ ਉਹ ਹਾਈਡਲ, ਵੰਡ, ਪੀ ਤੇ ਐਮ, ਇੰਨਫੋਰਸਮੈਂਟ, ਪ੍ਰਚੇਜ ਅਤੇ ਕਮਰਸ਼ੀਅਲ ਸੰਸਥਾ ਵਿੱਚ ਵੱਖ ਵੱਖ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਨਿਭਾ ਚੁੱਕੇ ਹਨ। ਮੋਜੂਦਾ ਸਮੇਂ ਉਹ ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਣ ਫੌਰਮ, ਲੁਧਿਆਣਾ ਵਿਖੇ ਬਤੋਰ ਚੇਅਰਪ੍ਰਸਨ ਤੈਨਾਤ ਹਨ। ਉਨ੍ਹਾਂ ਦੀ ਤੱਰਕੀ ਦੇ ਮੌਕੇ ਇਜੀ: ਹਿੰਮਤ ਸਿੰਘ ਢਿਲੋਂ ਅਜਾਦ ਮੈਂਬਰ, ਸ਼੍ਰੀ ਬਨੀਤ ਕੁਮਾਰ ਸਿੰਗਲਾ ਮੈਂਬਰ ਵਿੱਤ, ਇੰਜੀ: ਨਵਦੀਪ ਸਿੰਘ ਚਾਹਲ ਉੱਪ ਮੁੱਖ ਇੰਜੀ ਅਤੇ ਇੰਜੀ: ਸੁਵਰਸ਼ਾ, ਸੀਨੀਅਰ ਕਾਰਜਕਾਰੀ ਇੰਜੀਨੀਅਰ ਵਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸ਼ੁਭ ਕਾਮਨਾਵਾਂ ਦੇਂਦਿਆਂ ਉਨ੍ਹਾਂ ਦੇ ਹੋਰ ਉਜਲੇ ਭਵਿੱਖ ਦੀ ਕਾਮਨਾ ਕੀਤੀ।