‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ

‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ’ਚ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ
ਗੁਰਦੁਆਰਾ ਪ੍ਰਬੰਧਕਾਂ ਵੱਲੋਂ ‘ਗੋਦਰੇਜ’ ਪਰਿਵਾਰ ਦੇ ਅਨਿਲ ਸਹਿਗਲ ਸਨਮਾਨਤ
ਪਟਿਆਲਾ 10 ਅਕਤੂਬਰ ()
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਨਿੱਘੀ ਯਾਦ ਵਿਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਵੀ ਸੌਂਪਿਆ ਗਿਆ। ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਗੋਦਰੇਜ’ ਪਰਿਵਾਰ ਵੱਲੋਂ ਬੀਬੀ ਪਰਮੇਸ਼ਵਰ ਦੀ ਯਾਦ ਵਿਚ ਸ੍ਰੀ ਆਖੰਡ ਪਾਠ ਸਾਹਿਬ ਰਖਵਾਇਆ ਗਿਆ, ਜਿਨ੍ਹਾਂ ਦਾ ਭੋਗ ਅੱਜ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਹਨ। ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਅੱਜ ‘ਗੋਦਰੇਜ’ ਪਰਿਵਾਰ ਵੱਲੋਂ ਅਨਿਲ ਸਹਿਗਲ ਨੇ ਸੌਂਪਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਅਨਿਲ ਸਹਿਗਲ ਦਾ ਇਥੇ ਪੁੱਜਣ ’ਤੇ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਭਾਗ ਸਿੰਘ ਚੌਹਾਨ, ਮਨਦੀਪ ਸਿੰਘ ਭਲਵਾਨ, ਸਾਬਕਾ ਹੈਡ ਗ੍ਰੰਥੀ ਸੁਖਦੇਵ ਸਿੰਘ ਤੋਂ ਇਲਾਵਾ ਪ੍ਰਬੰਧਕੀ ਸਟਾਫ ਆਦਿ ਮੈਂਬਰ ਸ਼ਾਮਲ ਸਨ।
