ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਸਾਂਈ ਬਿਰਧ ਆਸ਼ਰਮ ਚੋਰਾ ਵਿਖੇ ਬਜ਼ੁਰਗ ਦਿਵਸ ਮਨਾਇਆ
ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਸਾਂਈ ਬਿਰਧ ਆਸ਼ਰਮ ਚੋਰਾ ਵਿਖੇ ਬਜ਼ੁਰਗ ਦਿਵਸ ਮਨਾਇਆ
-ਬਜ਼ੁਰਗਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਅਤੇ ਮੈਡੀਕਲ ਚੈਕਅੱਪ ਕੈਂਪ ਲਗਾ ਕੇ ਕੀਤੀ ਸਿਹਤ ਜਾਂਚ
ਪਟਿਆਲਾ, 7 ਅਕਤੂਬਰ – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਡਾH ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾH ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾH ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਾਂਈ ਬਿਰਧ ਆਸ਼ਰਮ ਪਿੰਡ ਚੋਰਾ ਵਿਖੇ ਬਜੁਰਗਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਸਮਾਜ ਵਿੱਚ ਬਣਦਾ ਮਾਣ ਸਤਿਕਾਰ ਦੇਣ ਲਈ ਅੰਤਰਰਾਸ਼ਟਰੀ ਦਿਵਸ ਤਹਿਤ ਸਿਹਤ ਜਾਗਰੂਕਤਾ ਅਤੇ ਸਿਹਤ ਜਾਂਚ ਕੈਪ ਲਗਾਇਆ ਗਿਆ।
ਇਸ ਮੌਕੇ ਮੈਡੀਕਲ ਅਫਸਰ ਡਾH ਮੁਹੰਮਦ ਸਾਜ਼ਿਦ ਨੇ ਕਿਹਾ ਕਿ ਬਜ਼ੁਰਗ ਦਿਵਸ ਮਨਾਉਣ ਦਾ ਮਕਸਦ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਮਾਨਸਿਕ ਸਿਹਤ ਨੂੰ ਸਿਹਤਮੰਦ ਰੱਖਣ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਤਾਂ ਜ਼ੋ ਉਹ ਰੋਜਾਨਾਂ ਕਸਰਤ ਕਰਨ, ਸੰਤੁਲਿਤ ਭੋਜ਼ਨ ਖਾ ਕੇ ਸਿਹਤਮੰਦ ਜੀਵਨ ਬਤੀਤ ਕਰਨ।
ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਨੋਡਲ ਅਫਸਰ ਆਈਈਸੀ$ ਬੀਸੀਸੀ ਵੱਲੋਂ ਰਾਸ਼ਟਰੀ ਪ੍ਰੋਗਰਾਮ ਤਹਿਤ ਹਸਪਤਾਲਾਂ ਵਿਚ ਸੀਨੀਅਰ ਸਿਟੀਜਨ ਨੂੰ ਦਿੱਤੀਆ ਜਾਂਦੀਆਂ ਸਿਹਤ ਸਹੂਲਤਾਂ, ਮੁੱਖ ਮੰਤਰੀ ਕੈਸਰ ਰਾਹਤ ਕੋਸ਼ ਯੋਜਨਾ ਤਹਿਤ ਡੇਢ ਲੱਖ ਰੁਪਏ ਦੀ ਸਹਾਇਤਾ ਰਾਸ਼ੀ, ਆਯੂਸ਼ਮਾਨ ਭਵ ਤਹਿਤ ਹਰੇਕ ਵਿਅਕਤੀ ਦੀ ਆਭਾ (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਆਈਡੀ ਬਣਾਉਣ ਆਦਿ ਸਿਹਤ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਏਐਮਓ ਡਾH ਸੰਜੀਵ ਗੁਪਤਾ ਵੱਲੋਂ ਬਜ਼ੁਰਗਾਂ ਨੂੰ ਸਿਹਤਮੰਦ ਰਹਿਣ ਦੇ ਲਈ ਰੋਜਾਨਾ ਯੋਗਾ ਕਰਨ, ਸੀਐਚਓ ਮਨਪ੍ਰੀਤ ਕੌਰ ਵੱਲੋਂ ਐਨਸੀਡੀ ਸਕਰੀਨਿੰਗ ਤਹਿਤ ਸਿਹਤ ਜਾਂਚ, ਟੀਬੀ ਦੀ ਬਿਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਿਰਧ ਆਸ਼ਰਮ ਵਿੱਚ ਰਹਿੰਦੇ ਸਾਰੇ ਬਜ਼ੁਰਗਾਂ ਦੀ ਸਿਹਤ ਜਾਂਚ ਕਰਕੇ ਵਿਭਾਗ ਦੀ ਤਰਫੋਂ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।ਅਖੀਰ ਆਸ਼ਰਮ ਦੇ ਜਨਰਲ ਸਕੱਤਰ ਸ੍ਰੀਮਤੀ ਪ੍ਰਤਿਭਾ ਸ਼ਰਮਾ, ਪ੍ਰਧਾਨ ਡੀਐਸ ਸੇਠੀ, ਵਾਇਸ ਪ੍ਰਧਾਨ ਕੇਐਸ ਕਪੂਰ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਜਾਗਰੂਕਤਾ ਅਤੇ ਸਿਹਤ ਜਾਂਚ ਕੈਂਪ ਲਗਾਉਣ ਬਦਲੇ ਧੰਨਵਾਦ ਕੀਤਾ।ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਰਜਿੰਦਰ ਕੁਮਾਰ, ਏਐਨਐਮ ਸੁਮਨਦੀਪ ਕੌਰ, ਆਸ਼ਾ ਫੈਸੀਲੀਟੇਟਰ ਹਰਿੰਦਰ ਕੌਰ ਸਮੇਤ ਸਟਾਫ ਹਾਜਰ ਸੀ।