ਪੀਐੱਸਪੀਸੀਐਲ ਦੇ ਡਾਇਰੈਕਟਰ (ਐਡਮਿਨ) ਜਸਬੀਰ ਸਿੰਘ ਸੁਰ ਸਿੰਘ ਨੇ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਨੁਮਾਇੰਦਿਆਂ ਨੂੰ ਮਿਲੇ, ਪਟਿਆਲਾ ਵਿੱਚ ਧਰਨਾ ਸਮਾਪਤ
ਪੀਐੱਸਪੀਸੀਐਲ ਦੇ ਡਾਇਰੈਕਟਰ (ਐਡਮਿਨ) ਜਸਬੀਰ ਸਿੰਘ ਸੁਰ ਸਿੰਘ ਨੇ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਨੁਮਾਇੰਦਿਆਂ ਨੂੰ ਮਿਲੇ, ਪਟਿਆਲਾ ਵਿੱਚ ਧਰਨਾ ਸਮਾਪਤ
ਪਟਿਆਲਾ, 6 ਅਕਤੂਬਰ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਡਾਇਰੈਕਟਰ (ਐਡਮਿਨ) ਜਸਬੀਰ ਸਿੰਘ ਸੁਰ ਸਿੰਘ ਵਲੋ ਪਾਵਰਕਾਮ ਦੇ ਪਟਿਆਲਾ ਸਥਿੱਤ ਮੁੱਖ ਦਫਤਰ ਦੇ ਬਾਹਰ ਇੱਕ ਮਹੀਨੇ ਤੋਂ ਚੱਲੇ ਆ ਰਹੇ ਧਰਨੇ ਨੂੰ ਸਮਾਪਤ ਕਰਦੇ ਹੋਏ, ਅਪ੍ਰੈਂਟਿਸਸ਼ਿਪ ਸੰਘਰਸ਼ ਯੂਨੀਅਨ ਦੇ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਲੜੀ ਹੇਠ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ਤਹਿਤ ਇਹ ਅਹਿਮ ਮੀਟਿੰਗ ਸ਼ੁੱਕਰਵਾਰ ਨੂੰ ਹੋਈ।
ਮੀਟਿੰਗ ਦੌਰਾਨ ਸ. ਜਸਬੀਰ ਸਿੰਘ ਸੂਰ ਸਿੰਘ ਨੇ ਯੂਨੀਅਨ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ਪ੍ਰਕਿਰਿਆ ਲਈ ਨਵੇਂ ਸੀ.ਆਰ.ਏ. ਅਨੁਸਾਰ ਅਧਿਕਾਰਤ ਤੌਰ ‘ਤੇ 15 ਦਸੰਬਰ, 2023 ਤੱਕ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਜਿਸ ਐਲਾਨ ਤੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਗਰਮਜੋਸ਼ੀ ਨਾਲ ਆਪਣੀ ਰਜਾਮੰਦੀ ਪ੍ਰਗਟਾਈ ਗਈ।
ਜਸਬੀਰ ਸਿੰਘ ਸੁਰ ਸਿੰਘ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਜ਼ਰੂਰੀ ਸੇਵਾਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਸਬੰਧੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪੀਐੱਸਪੀਸੀਐੱਲ ਦੇ ਡਾਇਰੈਕਟਰ (ਐਡਮਿਨ) ਅਤੇ ਅਪ੍ਰੈਂਟਿਸਸ਼ਿਪ ਸੰਘਰਸ਼ ਯੂਨੀਅਨ ਵਿਚਕਾਰ ਹੋਈ ਮੀਟਿੰਗ ਦਾ ਸਫਲ ਸਿੱਟਾ, ਬਿਜਲੀ ਖੇਤਰ ਵਿੱਚ ਕਾਮਿਆਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਹਿਤ ਇੱਕ ਸਕਾਰਾਤਮਕ ਕਦਮ ਨੂੰ ਦਰਸਾਉਂਦੀ ਹੈ।
ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਮੀਟਿੰਗ ਦੇ ਨਤੀਜੇ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਆਪਣਾ ਵਿਰੋਧ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਫੈਸਲੇ ਨਾਲ ਪਾਵਰ ਸੈਕਟਰ ਦੇ ਕੰਮਕਾਜ ਦੀ ਆਮ ਦਿਨਾਂ ਦੇ ਹਲਾਤਾਂ ਵਿੱਚ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ, ਜੋ ਸੂਬੇ ਦੇ ਬੁਨਿਆਦੀ ਢਾਂਚੇ ਅਤੇ ਇਥੋਂ ਦੇ ਨਾਗਰਿਕਾਂ ਦੀ ਭਲਾਈ ਲਈ ਮਹੱਤਵਪੂਰਨ ਹੈ।